ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਮਾਰਚ ਚ ਸ਼ਾਮਲ ਹੋਣ ਦਾ ਐਲਾਨ

20 ਦਿਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਸੱਦੇ ਤੇ ਵੱਡੇ ਕਾਫਲੇ ਲੈ ਦਿੱਲੀ ਪਹੁੰਚਾਂਗੇ-ਫੁਰਮਾਨ ਸੰਧੂ,ਸੁੱਖ ਗਿੱਲ ਮੋਗਾ
ਧਰਮਕੋਟ ( ਚੰਦੀ ) -ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਕਿਹਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਯੁਕਤ ਮੋਰਚਾ ਪੰਜਾਬ ਨੂੰ ਭੇਜੀ ਗਈ ਲਿਖਤੀ ਚਿੱਠੀ ਰਾਹੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ 20 ਦਿਸੰਬਰ ਨੂੰ ਹੋਣ ਵਾਲੇ ਦਿੱਲੀ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ,ਓਸੇ ਕੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ: ਸੰਧੂ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸ੍ਰ: ਗਿੱਲ ਨੇ ਦਿੱਲੀ ਮਾਰਚ ਵਿੱਚ ਜਾਣ ਦਾ ਐਲਾਨ ਕਰਦਿਆਂ ਕਿਹਾ ਕੇ ਸਾਡੀ ਜਥੇਬੰਦੀ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੌਜਵਾਨਾਂ ਨੂੰ ਲੈਕੇ ਸ਼ਿਰਕਤ ਕਰੇਗੀ,ਸੰਧੂ ਅਤੇ ਗਿੱਲ ਨੇ ਬੋਲਦਿਆਂ ਕਿਹਾ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ 100 ਗੱਡੀਆਂ ਦਾ ਕਾਫਲਾ ਲੈ ਕੇ 19 ਦਿਸੰਬਰ ਨੂੰ ਸਵੇਰੇ 10 ਵਜੇ ਰਵਾਨਾਂ ਹੋਣਗੇ,ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੌਮ ਨੂੰ ਇੱਕਜੁੱਟ ਹੋਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿਖੇ 20 ਦਿਸੰਬਰ ਨੂੰ ਸਵੇਰੇ 11 ਵਜੇ ਪਹੁੰਚਕੇ ਰਾਸ਼ਟਰਪਤੀ ਭਵਨ ਵੱਲ ਸ਼ਾਤਮਈ ਰੋਸ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ,ਜਿਸ ਵਿੱਚ ਪੰਜਾਬ ਭਰ ਚੋਂ ਸਿੱਖ ਜਥੇਬੰਦੀਆਂ,ਸੰਪਰਦਾਵਾਂ,ਕਿਸਾਨ ਜਥੇਬੰਦੀਆਂ ਅਤੇ ਸਾਰੇ ਪੰਜਾਬ ਦੇ ਧਰਮਾਂ ਨੂੰ ਤਿੰਨ ਦਹਾਕਿਆਂ ਤੋਂ ਜੇਲਾਂ ਵਿੱਚ ਬੈਠੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਇੱਕਜੁੱਟ ਹੋਕੇ ਕੌਮ ਦੀ ਲੜਾਈ ਲੜਨ ਦੀ ਅਪੀਲ ਕੀਤੀ,ਇਸ ਮੌਕੇ ਹਰਦੀਪ ਸਿੰਘ ਕਰਮੂੰਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ,ਗੁਰਪ੍ਰਤਾਪ ਸਿੰਘ ਕੋਟ ਈਸੇ ਖਾਂ,ਸੂਰਤ ਸਿੰਘ ਬਹਿਰਾਮਕੇ,ਸ਼ਬੇਗ ਸਿੰਘ ਮਖੂ ਆਦਿ ਕਿਸਾਨ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੱਕੀ ਮੰਗਾਂ ਲਈ ਖੁਰਾਣਾ ਟੈਂਕੀ ਤੇ 182 ਦਿਨਾਂ ਤੋਂ ਚੜ੍ਹੇ ਇੰਦਰਜੀਤ ਮਾਨਸਾ ਦੀ  ਪੰਜਾਬ ਸਰਕਾਰ ਸਾਰ ਲਵੇ-  ਤਰਲੋਕ ਸਿੰਘ 
Next articleUS Treasury Under Secy Nelson to visit Delhi, Mumbai this week