HOME ਢੋਲ ਦੇ ਡੱਗੇ ‘ਤੇ ‘ਪ੍ਰਿੰਸੀਪਲ’ ਦੇ ਪੈਰਾਂ ਦੀ ਥਿਰਕਣ ਨੇ ਮੋਹਿਆ ਸਭ...

ਢੋਲ ਦੇ ਡੱਗੇ ‘ਤੇ ‘ਪ੍ਰਿੰਸੀਪਲ’ ਦੇ ਪੈਰਾਂ ਦੀ ਥਿਰਕਣ ਨੇ ਮੋਹਿਆ ਸਭ ਦਾ ਮਨ

2

ਸੋਹਣੇ ਨਤੀਜਿਆਂ ਨੇ ਕੀਤਾ ਸੰਤ ਮੋਹਨ ਦਾਸ ਸਕੂਲ ਦੇ ਚਾਵਾਂ ‘ਚ ਵਾਧਾ 

ਭਲੂਰ    (ਸਮਾਜ ਵੀਕਲੀ)   ਬੇਅੰਤ ਗਿੱਲ :-  ਸੋਹਣੇ ਨਤੀਜਿਆਂ ਦੇ ਚਾਅ ਨਾਲ ਜਿੱਥੇ ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਦੇ ਬੱਚਿਆਂ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ , ਉੱਥੇ ਹੀ ਮਾਪੇ, ਅਧਿਆਪਕ ਅਤੇ ਸੰਸਥਾ ਨਾਲ ਜੁੜੇ ਹੋਰ ਲੋਕ ਬਾਗ਼ੋਬਾਗ ਹਨ। ਅੱਜ ਉਕਤ ਸੰਸਥਾ ਦੇ ਸੀ ਬੀ ਐਸ ਈ ਦੇ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਭਾਰਤ ਪੱਧਰ ਦੀ ਪ੍ਰਾਪਤੀ ਕਰਨ ‘ਤੇ ਜਦੋਂ ਸਕੂਲ ਵਿੱਚ ਢੋਲ ਵੱਜ ਰਿਹਾ ਸੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ ਤਾਂ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਹੋਰਾਂ ਤੋਂ ਵੀ ਖੁਸ਼ੀ ਸਾਂਭੀ ਨਹੀਂ ਗਈ। ਢੋਲ ਦੇ ਡਗੇ ‘ਤੇ ਚਾਅ ਨਾਲ ਉਹਨਾਂ ਦੇ ਪੈਰ ਵੀ ਥਿਰਕ ਉਠੇ । ਉਹਨਾਂ ਦੇ ਇਸ ਅੰਦਾਜ਼ ਨੇ ਸਭ ਦਾ ਮਨ ਮੋਹ ਲਿਆ। ਜਦੋਂ ਵਿੱਦਿਅਕ ਸੰਸਥਾਵਾਂ ਅੰਦਰ ਇਸ ਤਰ੍ਹਾਂ ਦੇ ਖੁਸ਼ਦਿਲ,ਦਰਿਆ ਦਿਲ ਅਤੇ ਬੱਚਿਆਂ ਦੀ ਪ੍ਰਾਪਤੀ ਨੂੰ ਆਪਣੀ ਰੂਹ ਦਾ ਸਕੂਨ ਬਣਾਉਣ ਵਾਲੇ ਲੋਕ ਮੌਜੂਦ ਹੋਣ ਤਾਂ ਸੰਸਥਾ ਨੂੰ ਅੱਗੇ ਵਧਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ਹੁੰਦੀ। ਇਹ ਸਭ ਕੁਝ ਇਕ ਮਿਹਨਤੀ, ਸੰਵੇਦਨਸ਼ੀਲ ਤੇ ਸਿਰੜੀ ਵਿਆਕਤੀ ਹੀ ਕਰ ਸਕਦਾ ਹੈ। ਸ੍ਰੀ ਹਰਮੋਹਨ ਸਿੰਘ ਸਾਹਨੀ ਵਰਗੀ ਉੱਚ ਵਿੱਦਿਆ ਪ੍ਰਾਪਤ ਸ਼ਖ਼ਸੀਅਤ ਦਾ ਬੱਚਿਆਂ ਲਈ ਸਖ਼ਤ ਰਹਿਣਾ ਵੀ ਨਰਮਦਿਲੀ ਦੀ ਨਿਸ਼ਾਨੀ ਹੈ। ਉਹਨਾਂ ਦੀ ਘੂਰ ਵਿਚ ਹੀ ਬੱਚਿਆਂ ਲਈ ਮੋਹ ਮੁਹੱਬਤ ਦਾ ਰੰਗ ਛੁਪਿਆ ਹੁੰਦਾ। ਉਹਨਾਂ ਦਾ ਆਪਣੇ ਬੱਚਿਆਂ ਲਈ ਫ਼ਿਕਰਮੰਦ ਰਹਿਣਾ ਵੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਦਾ ਕੰਮ ਕਰਦਾ ਹੈ। ਬੱਚਿਆਂ ਨਾਲ ਬੱਚੇ ਬਣ ਜਾਣ ਦਾ ਗੁਣ ਹਰੇਕ ਇਨਸਾਨ ਦੇ ਕੋਲ ਨਹੀਂ ਹੁੰਦਾ। ਸੋ ਮਾਣ ਵਾਲੀ ਗੱਲ ਹੈ ਕਿ ਉਕਤ ਸੰਸਥਾ ਨੂੰ ਸ੍ਰੀ ਰਾਜ ਥਾਪਰ, ਸ੍ਰੀ ਸੰਦੀਪ ਥਾਪਰ (ਸੋਨੀ ਥਾਪਰ) ਅਤੇ ਹੋਰ ਪ੍ਰਬੰਧਕ ਬੜੀ ਸ਼ਿੱਦਤ ਨਾਲ ਅੱਗੇ ਵਧਾਉਣ ਵਿਚ ਰੋਲ ਅਦਾ ਕਰ ਰਹੇ ਹਨ, ਉੱਥੇ ਹੀ ਸੀ. ਬੀ. ਐੱਸ. ਈ. ਸੰਸਥਾਵਾਂ ਲਈ ਸ੍ਰੀ ਹਰਮੋਹਨ ਸਿੰਘ ਸਾਹਨੀ ਹੋਰਾਂ ਦਾ ਰੂਹ ਨਾਲ ਕੰਮ ਕਰਨਾ ਵੀ ਸੰਸਥਾ ਨੂੰ ਚਾਰ ਚੰਨ ਲਾਉਂਦਾ ਹੈ। ਅੱਠਵੀਂ ਪੰਜਾਬ ਬੋਰਡ ਅਤੇ 10ਵੀਂ ਸੀ. ਬੀ. ਐਸ. ਈ. ਬੋਰਡ ਦੇ ਨਤੀਜਿਆਂ ਨਾਲ ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਦਾ ਨਾਂਅ ਜਿੱਥੇ ਪੰਜਾਬ ਦੇ ਕੋਨੇ ਕੋਨੇ ਤੱਕ ਅੱਪੜਿਆ ਹੈ, ਉੱਥੇ ਹੀ ਦੇਸ਼ ਵਿਦੇਸ਼ ਅੰਦਰ ਵੀ ਇਸ ਸੰਸਥਾ ਦੀ ਖੂਬ ਸਰਾਹਨਾ ਹੋਈ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਇਲਾਕੇ ਦੇ ਲੋਕਾਂ ਨੇ ਸਕੂਲ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਿੰਸੀਪਲ ਸਾਬ੍ਹ ਅਤੇ ਸਮੁੱਚੇ ਟੀਚਰ ਸਾਹਿਬਾਨਾਂ ਦੀ ਮਿਹਨਤ ਨੂੰ ਸਿਜਦਾ ਕੀਤਾ। ਸੋ ਇਕ ਚੰਗੀ ਸੰਸਥਾ ਹੀ ਚੰਗਾ ਭਵਿੱਖ ਪੈਦਾ ਕਰ ਸਕਦੀ ਹੈ। ਸ਼ਾਲਾ ! ਸੰਤ ਮੋਹਨ ਦਾਸ ਸਕੂਲ ਵਿੱਦਿਅਕ ਸੰਸਥਾਵਾਂ ਕੋਟਸੁਖੀਆ ਦੀ ਸ਼ਾਨਦਾਰ ਕਾਰਗੁਜ਼ਾਰੀ ਇਸੇ ਤਰ੍ਹਾਂ ਕਾਇਮ ਰਹੇ ਅਤੇ ਇਸ ਨਾਲ ਜੁੜੇ ਲੋਕ ਏਦਾਂ ਹੀ ਚਾਅ ਮਲਾਰ੍ਹ ਕਰਦੇ ਰਹਿਣ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਪਹਿਲਾਂ ਖੂਨਦਾਨ ਤੇ ਮੈਡੀਕਲ ਕੈਂਪ ਲਗਾਇਆ
Next articleਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸੰਸਦ ਵਿੱਚ ਵੁਮੈਨ ਰਿਜਰਵੇਸ਼ਨ ਬਿੱਲ ਪਾਸ ਕਰਨ ਸਬੰਧੀ ਗਰਜੇ