50 ਦਾਨੀਆਂ ਨੇ ਕੀਤਾ ਖੂਨਦਾਨ, 200 ਮਰੀਜ਼ਾਂ ਨੇ ਜਾਂਚ ਕਰਵਾ ਕੀਤਾ ਲਾਹਾ ਪ੍ਰਾਪਤ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) – ਬਾਬਾ ਸਹਿਬ ਡਾ. ਬੀ. ਆਰ ਅੰਬੇਡਕਰ ਵੈੱਲਫੇਅਰ ਕਮੇਟੀ ਬਲਾਚੌਰ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਪਹਿਲਾਂ ਖੂਨ ਦਾਨ ਅਤੇ ਮੈਡੀਕਲ ਕੈਂਪ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਦੇ ਸਹਿਯੋਗ ਨਾਲ ਸਾਹਮਣੇ ਬਾਬਾ ਬਲਰਾਜ ਕਾਲਜ ਭੱਦੀ ਰੋਡ ਬਲਾਚੌਰ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਸਮੰਗੂਪੁਰ, ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਸੂਰੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਕੈਂਪ ਦੌਰਾਨ ਖੂਨਦਾਨੀਆਂ ਵੱਲੋਂ 50 ਯੂਨਿਟ ਖੂਨ ਦਾਨ ਕੀਤਾ ਗਿਆ ਅਤੇ ਲਗ ਪਗ 200 ਮਰੀਜ਼ਾਂ ਨੇ ਆਪਣੀ ਜਾਂਚ ਕਰਵਾ ਕੇ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਦਿਨੇਸ਼ ਕੁਮਾਰ ਪ੍ਰਧਾਨ, ਹਰਪ੍ਰੀਤ ਹੈਰੀ ਵਾਈਸ ਪ੍ਰਧਾਨ, ਸੈਮ ਨਾਥ ਤੱਕਲਾ ਜਰਨਲ ਸਕੱਤਰ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਚੌਰ ਸ਼ਹਿਰੀ ਪ੍ਰਧਾਨ ਰਜਿੰਦਰ ਸਿੰਘ ਸ਼ਿੰਦੀ, ਸਾਬਕਾ ਐਮ ਸੀ ਲਾਲ ਬਹਾਦਰ ਗਾਂਧੀ, ਕੁਲਦੀਪ ਸਿੰਘ ਬਿੱਟੂ ਬਾਬਾ ਮੰਢਿਆਣੀ, ਦਿਨੇਸ਼ ਗੰਗੜ, ਦਿਨੇਸ਼ ਬੈਂਸ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਨਾਨਕ ਸਿੰਘ ਥਾਂਠ ਜੰਡੀ, ਕੁਲਵਿੰਦਰ ਮੰਡ, ਪਰਮਿੰਦਰ ਮੇਨਕਾ ਐਮ ਸੀ ਅਤੇ ਹੋਰ ਵੱਖ ਵੱਖ ਸ਼ਖਸੀਅਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



