HOME ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸੰਸਦ ਵਿੱਚ ਵੁਮੈਨ ਰਿਜਰਵੇਸ਼ਨ ਬਿੱਲ ਪਾਸ ਕਰਨ...

ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸੰਸਦ ਵਿੱਚ ਵੁਮੈਨ ਰਿਜਰਵੇਸ਼ਨ ਬਿੱਲ ਪਾਸ ਕਰਨ ਸਬੰਧੀ ਗਰਜੇ

3
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਸਿੰਘ ਕਲੇਰ ) ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਸਪੋਕਸਮੈਨ ਸ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਔਰਤਾਂ ਦੀ ਰਿਜਰਵੇਸ਼ਨ ਤੇ ਬੋਲਦਿਆਂ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਸਾਡੀਆਂ ਸਰਕਾਰਾਂ ਤਾਂ ਹੁਣ ਔਰਤਾਂ ਨੂੰ  ਰਿਜਰਵੇਸ਼ਨ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ। ਪਰ ਸਾਡੇ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 550 ਸਾਲ ਪਹਿਲਾਂ ਇਸਤਰੀ ਜਾਤੀ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਅਤੇ ਹੋਰ ਗੁਰੂ ਸਾਹਿਬਾਨ ਨੇ ਇਸਤਰੀ ਜਾਤ ਵਿੱਚੋਂ ਸਤੀ ਪ੍ਰਥਾ ਦੀ ਰੀਤ ਨੂੰ ਮੁੱਢੋਂ ਖਤਮ ਕੀਤਾ ਸੀ ।ਇੱਥੇ ਹੀ ਬੱਸ ਨਹੀਂ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1920 ਵਿੱਚ ਔਰਤਾਂ ਨੂੰ ਮਰਦਾਂ ਦੀ ਬਰਾਬਰੀ ਦਾ ਦਰਜਾ ਦੇ ਕੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ।ਜਿਸ ਕਰਕੇ ਮੈ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸੰਨ 2023 ਬਣਾਏ ਗਏ ਵੁਮੈਨ ਰਿਜਰਵੇਸ਼ਨ ਬਿੱਲ ਨੂੰ ਤੁਰੰਤ ਲਾਗੂ ਕਰਕੇ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਜਾਵੇ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਢੋਲ ਦੇ ਡੱਗੇ ‘ਤੇ ‘ਪ੍ਰਿੰਸੀਪਲ’ ਦੇ ਪੈਰਾਂ ਦੀ ਥਿਰਕਣ ਨੇ ਮੋਹਿਆ ਸਭ ਦਾ ਮਨ
Next article“ਮੈਂ ਨਿੱਜੀ ਤੌਰ ‘ਤੇ ਪਾਕਿਸਤਾਨ ਜਾਵਾਂਗਾ,” ਰਾਸ਼ਟਰਪਤੀ ਟਰੰਪ ਨੇ ਈਰਾਨ ਨਾਲ ਦੂਜੀ ਸ਼ਾਂਤੀ ਵਾਰਤਾ ਤੋਂ ਪਹਿਲਾਂ ਇੱਕ ਵੱਡਾ ਬਿਆਨ ਦਿੱਤਾ।