HOME ਧਿਆਨ,ਵਿਸ਼ਵਾਸ ਤੇ ਊਰਜਾ ਦਾ ਮਿਲਾਪ ਰੇਕੀ

ਧਿਆਨ,ਵਿਸ਼ਵਾਸ ਤੇ ਊਰਜਾ ਦਾ ਮਿਲਾਪ ਰੇਕੀ

3
ਗ੍ਰੈਂਡ ਮਾਸਟਰ ਬਲਵੀਰ ਸਿੰਘ ਰੇਕੀ ਦੁਆਰਾ ਇਲਾਜ ਕਰਦੇ ਹੋਏ
ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)  ਅੱਜ ਦੇ ਵਿਗਿਆਨਕ ਯੁੱਗ ਵਿੱਚ ਜਦੋਂ ਮਨੁੱਖ ਹਰੇਕ ਰੋਗ ਦਾ ਇਲਾਜ ਦਵਾਈਆਂ ਅਤੇ ਮਸ਼ੀਨਾਂ ਵਿੱਚ ਲੱਭ ਰਿਹਾ ਹੈ, ਉਸ ਵੇਲੇ ਇੱਕ ਅਜਿਹੀ ਕੁਦਰਤੀ ਸ਼ਕਤੀ ਵੀ ਮੌਜੂਦ ਹੈ ਜੋ ਬਿਨਾਂ ਕਿਸੇ ਦਵਾਈ ਦੇ ਸਰੀਰਕ ਤੇ ਮਾਨਸਿਕ ਰੋਗਾਂ ਨੂੰ ਠੀਕ ਕਰਨ ਦੀ ਸਮਰਥਾ ਰੱਖਦੀ ਹੈ। ਇਹ ਹੈਰਾਨੀ ਦੀ ਗੱਲ ਹੈ ਪਰ ਸੱਚ ਹੈ, ਇਹ ਸ਼ਕਤੀ ਹੈ ‘ਰੇਕੀ’। ‘ਰੇਕੀ’ ਦਰਅਸਲ ਧਿਆਨ ਤੇ ਆਤਮਿਕ ਸ਼ਕਤੀ ਦਾ ਰੂਪ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਸਿਰਫ਼ ਵਿਸ਼ਵਾਸ, ਧਿਆਨ ਤੇ ਸੱਚੀ ਲਗਨ ਦੀ ਲੋੜ ਹੈ। ਇਸ ਸ਼ਕਤੀ ਦੀ ਖੋਜ ਅਠਾਰਵੀਂ ਸਦੀ ‘ਚ ਜਾਪਾਨ ਦੇ ਡਾ. ਯਸੂਈ ਨੇ ਕੀਤੀ। ਯਸੂਈ ਇਸ ਗੱਲ ਨਾਲ ਪ੍ਰੇਰਿਤ ਸਨ ਕਿ ਪੁਰਾਤਨ ਕਾਲਾਂ ਵਿੱਚ ਲੋਕ ਬਿਨਾਂ ਦਵਾਈਆਂ ਦੇ ਹੀ ਆਪਣੇ ਰੋਗਾਂ ਦਾ ਇਲਾਜ ਕਰਦੇ ਸਨ, ਉਹ ਵੀ ਕੁਦਰਤੀ ਊਰਜਾ ਦੁਆਰਾ।ਉਨ੍ਹਾਂ ਨੇ ਕਈ ਸਾਲਾਂ ਤੱਕ ਇਸ ਦੀ ਖੋਜ ਜਾਰੀ ਰੱਖੀ ਅਤੇ ਅੰਤ ਵਿੱਚ ਇਹ ਗਿਆਨ ਉਨ੍ਹਾਂ ਨੂੰ ਮਹਾਤਮਾ ਬੁੱਧ ਦੀਆਂ ਲਿਖਤਾਂ ਵਿੱਚੋਂ ਪ੍ਰਾਪਤ ਹੋਇਆ। ਇਸ ਤਰ੍ਹਾਂ ਰੇਕੀ ਦਾ ਸਬੰਧ ਵੀ ਅਸਲ ਵਿੱਚ ਭਾਰਤ ਨਾਲ ਹੀ ਜੁੜਿਆ ਹੈ, ਕਿਉਂਕਿ ਮਹਾਤਮਾ ਬੁੱਧ ਭਾਰਤ ਦੀ ਧਰਤੀ ‘ਤੇ ਹੀ ਜਨਮੇ ਅਤੇ ਰਹੇ ਸਨ। ਰੇਕੀ ਬਾਰੇ ਹੋਰ ਜਾਣਕਾਰੀ ਲਈ ਪ੍ਰੇਮਗੜ੍ਹ (ਹੁਸ਼ਿਆਰਪੁਰ) ਦੇ ਰਹਿਣ ਵਾਲੇ ਬਲਬੀਰ ਸਿੰਘ, ਜੋ ਇਸ ਸ਼ਕਤੀ ਦੇ ਗ੍ਰੈਂਡ ਮਾਸਟਰ ਹਨ ਅਤੇ ਜਿਨ੍ਹਾਂ ਨੂੰ ਇੰਗਲੈਂਡ ਦੀ ਪ੍ਰਸਿੱਧ ਸੰਸਥਾ “ਪਿਲਗ੍ਰੀਮ ਹਿਲਰ ਗਰੁੱਪ ਯੂ ਕੇ” ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਸ਼ਕਤੀ ਹਰ ਮਨੁੱਖ ਦੇ ਹੱਥਾਂ ਵਿੱਚ ਵਸਦੀ ਹੈ। ਜਿਸ ਤਰ੍ਹਾਂ ਜਾਨਵਰ ਆਪਣੀ ਜੀਭ ਨਾਲ ਜਖ਼ਮ ਠੀਕ ਕਰ ਲੈਂਦੇ ਹਨ, ਓਹੀ ਕੁਦਰਤੀ ਸ਼ਕਤੀ ਮਨੁੱਖ ਨੂੰ ਵੀ ਪ੍ਰਾਪਤ ਹੈ ਹੱਥਾਂ ਰਾਹੀਂ। ਉਨ੍ਹਾਂ ਨੇ ਇੱਕ ਸੁੰਦਰ ਉਦਾਹਰਨ ਦਿੱਤੀ ਜਦੋਂ ਇੱਕ ਮਾਂ ਆਪਣੇ ਰੌਂਦੇ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਕਹਿੰਦੀ ਹੈ “ਸੋਂ ਜਾ ਮੇਰੇ ਪੁੱਤ ਸੋਂ ਜਾ” ਤੇ ਉਸਦੇ ਸਿਰ ‘ਤੇ ਹੱਥ ਫੇਰਦੀ ਹੈ, ਕੁਝ ਹੀ ਪਲਾਂ ਵਿੱਚ ਬੱਚਾ ਚੈਨ ਨਾਲ ਸੌਂ ਜਾਂਦਾ ਹੈ। ਉਸ ਪਲ ਮਾਂ ਦੇ ਹੱਥਾਂ ਵਿਚੋਂ ਉਹੀ ਕੁਦਰਤੀ ਊਰਜਾ ਦੀਆਂ ਕਿਰਨਾਂ (ਰੇਕੀ ਊਰਜਾ) ਨਿਕਲਦੀਆਂ ਹਨ ਜੋ ਆਤਮਿਕ ਸ਼ਾਂਤੀ ਦਿੰਦੀਆਂ ਹਨ।

ਬਲਬੀਰ ਸਿੰਘ ਜੀ ਦੱਸਦੇ ਹਨ ਕਿ ਜਦੋਂ ਰੇਕੀ ਨਾਲ ਇਲਾਜ ਕੀਤਾ ਜਾ ਰਿਹਾ ਹੋਵੇ, ਤਾਂ ਕਿਰਲੋਨ ਕੈਮਰੇ ਨਾਲ ਇਹ ਊਰਜਾ ਦੀਆਂ ਕਿਰਨਾਂ ਸਪਸ਼ਟ ਤੌਰ ‘ਤੇ ਵੇਖੀਆਂ ਵੀ ਜਾ ਸਕਦੀਆਂ ਹਨ। ਇਲਾਜ ਦੇ ਦੌਰਾਨ ਜਿਹੜੇ ਸਰੀਰ ਦੇ ਹਿੱਸੇ ਵਿੱਚ ਰੋਗ ਹੋਵੇ, ਓਥੇ ਹੱਥ ਸਿਰਫ਼ ਕੁਝ ਮਿੰਟ ਰੱਖੇ ਜਾਂਦੇ ਹਨ ਅਤੇ ਊਰਜਾ ਉਸ ਰੋਗ ਨੂੰ ਜੜ੍ਹ ਤੋਂ ਖਤਮ ਕਰ ਦਿੰਦੀ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਊਰਜਾ ਦੂਰੀ ਤੋਂ ਵੀ ਪ੍ਰਭਾਵਸ਼ਾਲੀ ਹੈ। ਜੇਕਰ ਮਰੀਜ਼ ਦੂਰ ਹੋਵੇ ਤਾਂ ਉਸਦੀ ਤਸਵੀਰ ਜਾਂ ਫ਼ੋਨ ਦੁਆਰਾ ਵੀ ਇਲਾਜ ਕੀਤਾ ਜਾ ਸਕਦਾ ਹੈ। ਰੇਕੀ ਨਾਲ ਭੌਤਿਕ, ਮਾਨਸਿਕ ਤੇ ਆਤਮਿਕ ਤੌਰ ‘ਤੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਦਸਿਆ ਕਿ ਅੱਜ ਇੰਗਲੈਂਡ, ਅਮਰੀਕਾ, ਜਪਾਨ, ਜਰਮਨੀ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਰੇਕੀ ਇਲਾਜ ਦੇ ਹਸਪਤਾਲ ਸਫਲਤਾਪੂਰਵਕ ਚੱਲ ਰਹੇ ਹਨ। ਇੱਥੋਂ ਤੱਕ ਕਿ ਬਿਊਟੀ ਪਾਰਲਰਾਂ ਵਿੱਚ ਵੀ ਇਸ ਊਰਜਾ ਦੁਆਰਾ ਚਿਹਰੇ ਦੀ ਤਾਜ਼ਗੀ ਅਤੇ ਨਿਖਾਰ ਨੂੰ ਵਧਾਇਆ ਜਾਂਦਾ ਹੈ। ਇਹ ਕੁਦਰਤੀ ਸ਼ਕਤੀ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਜਦੋਂ ਮਨ ਸ਼ਾਂਤ ਹੋਵੇ ਤੇ ਵਿਸ਼ਵਾਸ ਪੂਰਾ ਹੋਵੇ ਤਾਂ ਹਰੇਕ ਹੱਥ ਇੱਕ ਚਮਤਕਾਰੀ ਹੱਥ ਬਣ ਸਕਦਾ ਹੈ।
 ਬਲਦੇਵ ਸਿੰਘ ਬੇਦੀ
       ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਿਵਾਸਾ ਹਸਪਤਾਲ, ਨਵਾਂਸ਼ਹਿਰ ਨੇ ਟਰਾਮਾ ਟੀਮ ਦਾ ਐਲਾਨ ਕੀਤਾ
Next articleਹੜ੍ਹ ਪੀੜ੍ਹਤਾਂ ਲਈ ਕੰਬਲ ਭੇਜੇ