ਗਰੀਬ ਦੇ ਨਾ ਰਿਸ਼ਤੇ ਹੁੰਦੇ ਆ ਨਾ ਹੀ ਰਿਸ਼ਤੇਦਾਰ(ਇੱਕ ਸੱਚੀ ਕਹਾਣੀ )

ਸਰਬਜੀਤ ਕੌਰ ਹਾਜੀਪੁਰ

 (ਸਮਾਜ ਵੀਕਲੀ)-… ਜੀਤੀ ਪੇਕਿਆਂ ਵੱਲੋਂ ਬਹੁਤ ਗਰੀਬ ਆ… ਓਹਦੇ ਪਿਤਾ ਜੀ ਗੁਜਰ ਚੁੱਕੇ ਨੇ, ਵੀਰ ਦਾ ਵੀ ਕੋਈ ਕੰਮਕਾਰ ਨਹੀਂ ਚਲਦਾ ਤੇ ਓਦਾਂ ਵੀ ਬਿਮਾਰ ਹੀ ਰਹਿੰਦਾ ਆ, ਘਰ ਵਿੱਚ ਮੰਮੀ, ਭਰਾ,ਭਰਜਾਈ ਤੇ ਭਤੀਜਾ ਤੇ ਭਤੀਜੀ ਰਹਿੰਦੇ ਨੇ….ਖੈਰ ਦੋ ਵਕ਼ਤ ਦੀ ਰੋਟੀ ਮਾਲਿਕ ਦੇਈਂ ਜਾਂਦਾ ਆ…..ਪਿਤਾ ਜੀ ਦੇ ਗੁਜਰ ਜਾਣ ਤੋਂ ਬਾਦ ਮਾਂ ਦਾ ਰੋਜ ਹਾਲ ਚਾਲ ਪੁੱਛਣ ਲਈ ਫੋਨ ਕਰਨ ਦੀ ਆਦਤ ਪੈ ਗਈ ਆ..(ਕਿਉਂਕ ਓਹਦੀ ਮਾਂ ਸੰਤ ਲੋਕ ਹੀ ਆ)ਛੇਤੀ- ਛੇਤੀ ਜਾਣਾ ਔਖਾ ਲੱਗਦਾ ਆ ਕਿਉਕਿ ਜੀਤੀ ਆਪ ਵੀ ਸਲਾਈ ਦਾ ਕੰਮ ਕਰਦੀ ਆ… ਘਰਦੇ ਕੰਮ ਕਾਰਾਂ ਕਰਕੇ  ਕਈ ਵਾਰ ਫੋਨ ਨਹੀਂ ਵੀ ਕਰ ਪਾਉਂਦੀ ਪਰ ਓਹਦੀ ਮੰਮੀ ਦਾ ਫੋਨ ਹਫਤੇ ਚ ਤਿੰਨ ਚਾਰ ਵਾਰ ਫੋਨ ਜਰੂਰ ਆਓਂਦਾ ਆ…. ਜ਼ੇਕਰ ਨਾ ਆਵੇ ਦਿਲ ਨੂੰ ਧੜਕੂ ਜਿਹਾ ਲੱਗਾ ਰਹਿੰਦਾ ਮੰਮੀ ਠੀਕ ਹੋਵੇ.. ਓਹਦੀ ਮਾਂ ਵਿਚਾਰੀ ਕਈ ਕੁਝ(ਬਿਮਾਰੀਆਂ)ਕੱਠਾ ਕਰੀਂ ਫਿਰਦੀ ਆ….ਚਲੋ ਖੈਰ ਰੱਬ ਓਹਦੀ ਮਾਂ ਦੀ ਉਮਰ ਲੰਮੇਰੀ ਕਰੇ… ਹੁਣ ਥੋੜੇ ਦਿਨਾਂ ਦੀ ਗੱਲ ਆ ਜੀਤੀ ਦੀ ਮੰਮੀ ਦਾ ਫੋਨ ਨਾ ਆਇਆ ਓਹਨੂੰ ਪ੍ਰੇਸ਼ਾਨੀ ਜਹੀ ਹੋਣ ਲੱਗ ਗਈ.. ਤਿੰਨ ਚਾਰ ਵਾਰ ਦਿਮਾਗ ਚ ਆਇਆ ਹਾਲ ਚਾਲ ਪੁੱਛਦੀ ਆ…ਕਦੇ ਫੋਨ ਬੱਚਿਆਂ ਕੋਲ ਤੇ ਕਦੇ ਆਪ ਰਸੋਈ ਵਿੱਚ ਬੱਸ ਐਦਾਂ ਈ ਦੋ ਤਿੰਨ ਦਿਨ ਨਿਕਲ ਗਏ… ਉਡੀਕ-ਉਡਾਕ ਕਿ ਫੇਰ ਓਹਨੇ ਆਪ ਹੀ ਫੋਨ ਲਾ ਲਿਆ.. ਓਹਨੇ ਮੰਮੀ ਨੂੰ ਹਾਲ ਚਾਲ ਪੁੱਛਿਆ, ਅੱਗੋਂ ਓਹਦੀ ਮਾਂ ਕਹਿੰਦੀ ਸ਼ੂਗਰ 370 ਹੋਈ ਆ ਨੀਂਦ ਆਈ ਜਾਂਦੀ ਆ … ਜੀਤੀ ਆਪਣੀ ਮਾਂ ਨੂੰ ਗੁੱਸੇ’ਚ ਕਈ ਕੁੱਝ ਬੋਲੀ ਤੂੰ ਮਾਤਾ ਆਪਣਾ ਧਿਆਨ ਨਹੀਂ ਰੱਖਦੀ, … ਫੇਰ ਓਹਨੇ ਆਪੇ ਤੇ ਕੰਟਰੋਲ ਕਰਦੇ ਕਿਹਾ ਜਰੂਰ ਕੋਈ ਫਿਕਰ ਕਰ ਲਿਆ ਹੋਣਾ ਆ… ਕਹਿੰਦੀ ਫਲਾਣੇ(ਕਿਸੇ ਖਾਸ ਰਿਸ਼ਤੇਦਾਰ) ਦੇ ਵਿਆਹ ਸੀ ਸਾਨੂੰ ਸਦਿਆਂ ਨਹੀਂ… ਪਹਿਲਾਂ ਤੇ ਜੀਤੀ ਉੱਚੀ – ਉੱਚੀ ਹੱਸੀ ਫੇਰ ਓਹਨੇ ਕਿਹਾ ਅਜੇ ਸ਼ੂਗਰ ਥੋੜੀ ਵਧੀ ਆ ਹੋਰ ਜੀ ਕਰਦਾ ਵਧਾਉਣ ਨੂੰ?? ਅੱਗੋਂ ਕਹਿੰਦੀ, “” ਨਹੀਂ ਓਦਾਂ ਈ, ਮਨ ਦੁੱਖੀ ਜਿਹਾ ਹੋਇਆ ਮੈਂ ਵੀ ਓਸੇ ਮਾਂ ਦੀ ਜਾਈ ਆਂ ..ਤੇਰੀ ਮਾਸੀ ਵੀ ਸਦੀ, ਤੇਰੇ ਮਾਮੇ-ਮਾਮੀਆਂ ਵੀ ਸੱਦੇ “” ਜੀਤੀ ਨੇ ਕਿਹਾ, “”ਮਾਤਾ ਮੇਰੀਏ ਇੱਕ ਗੱਲ ਯਾਦ ਰੱਖਿਆ ਕਰ ਤੁਸੀਂ ਗਰੀਬ ਆ,ਬਹੁਤ ਗਰੀਬ ਤੇ ਗਰੀਬ ਦੇ ਨਾ ਕੋਈ ਰਿਸ਼ਤੇ ਹੁੰਦੇ ਤੇ ਹੀ ਰਿਸ਼ਤੇਦਾਰ ਹੁੰਦੇ… “” ਓਹ ਸੋਚਦੇ ਹੋਣੇ ਆ ਇਹਨਾਂ ਨੇ ਸਾਨੂੰ ਕੀ ਦੇ ਕੇ ਜਾਣਾ,ਵਾਧੂ ਦਾ ਖਵਾਉਣਾ ਹੀ ਪੈਣਾ ਆ,….ਤੁਹਾਡੇ ਕੋਲ ਤੇ ਆਪਣਾ ਘਰ ਵੀ ਹੈਨੀ ਰਹਿਣ ਲਈ ਅਗਲੇ ਨੂੰ ਤੁਸੀਂ ਕੀ ਦੇ ਦੇਣਾ ਆ?… ਐਵੇਂ ਨਾ ਦਿਲ ਤੇ ਲਾਇਆ ਕਰ… ਜਦੋਂ ਦਿਲ ਕਰਦਾ ਮੇਰੇ ਕੋਲ ਆ ਜਾਇਆ ਕਰ…ਮੈਂ ਹੈਗੀ ਆਂ ਤੇਰੀ ਧੀ ਛੱਡ ਲੋਕਾਂ ਦੀਆਂ ਟੈਨਸ਼ਨਾਂ ਕੱਲ ਆ ਜਾਵੀਂ ਆਪਾਂ ਤੁਹਾਨੂੰ ਦਵਾਈ ਲੈ ਕੇ ਦਿੰਦੇ ਆ!! ਫੋਨ ਕੱਟ ਦਿੱਤਾ ਪਰ ਮਨ ਜੀਤੀ ਦਾ ਵੀ ਬਹੁਤ ਦੁੱਖੀ ਹੋਇਆ… ਕੀ ਗਰੀਬ ਹੋਣਾ ਪਾਪ ਆ? ਜੇ ਗਰੀਬ ਤੁਹਾਡੇ ਹੱਥ ਚ ਪੈਸੇ ਨਹੀਂ ਰੱਖ ਸਕਦਾ ਜਾਂ ਤੁਹਾਨੂੰ ਕੋਈ ਤੋਹਫੇ ਨਹੀਂ ਦੇ ਸਕਦਾ… ਤੇ ਕੀ ਤੁਸੀਂ ਰਿਸ਼ਤਾ ਖ਼ਤਮ ਕਰ ਦੇਵੋਗੇ..??

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ‘ਚ ਕੁੜੀਆਂ ਦੀ ਵੇਸਵਾਗਮਨੀ!
Next articleਕਵਿਤਾ