*ਮਾਈਨਿੰਗ ਕਰਨ ਵਾਲੇ ਤੇ ਨਸ਼ਾ ਤਸਕਰਾਂ ਨੂੰ ਕੀਤਾ ਸਖਤ ਤਾੜਨਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਪੁਲਿਸ ਪਾਰਟੀ ਨੇ ਅੱਜ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕਰਕੇ ਸ਼ਰਾਰਤੀ ਤੇ ਗੈਰ ਸਮਾਜਿਕ ਅਨਸਰਾਂ ਦੇ ਚਾਲਾਨ ਕੱਟੇ | ਇਸ ਮੌਕੇ ਪੁਲਿਸ ਟੀਮ ਵਲੋਂ ਅੱਪਰਾ ਦੇ ਵੱਖ ਵੱਖ ਚੌਂਕਾਂ ਜਿਵੇਂ ਬੰਗਾ ਰੋਡ-ਛੋਕਰਾਂ ਚੌਂਕ, ਬੰਗਾ ਰੋਡ-ਬਾਈਪਾਸ ਚੌਂਕ, ਸਮਰਾੜੀ ਚੌਂਕ, ਅੱਡਾ ਫਿਲੌਰ ਵਾਲਾ, ਖਾਨਪੁਰ ਨਹਿਰ ਪੁਲ, ਤੂਰਾਂ ਨਹਿਰ ਪੁਲ ਤੇ ਮੰਡੀ ਨਹਿਰ ਪੁਲ ‘ਤੇ ਨਾਕਾਬੰਦੀ ਕਰਕੇ ਪਟਾਕੇ ਮਾਰਦੇ ਬੁਲੇਟ ਮੋਟਰਸਾਈਕਲਾਂ ਤੇ ਅਧੂਰੇ ਕਾਗਜ਼ਾਤ ਵਾਲੇ ਚਾਰ ਪਹੀਆ ਵਾਹਨਾਂ ਦੇ ਚਾਲਾਨ ਕੱਟੇ | ਇਸ ਮੌਕੇ ਬੋਲਦਿਆਂ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਬਿਨਾਂ ਕਿਸੇ ਕੰਮ ਤੋਂ ਅੱਪਰਾ ਦੇ ਬਾਜ਼ਾਰਾਂ ‘ਚ ਵਾਰ ਵਾਰ ਗੇੜੀਆਂ ਮਾਰਨ ਵਾਲੇ ਵਾਹਨ ਚਾਲਕਾਂ ਨੂੰ ਵੀ ਤਾੜਨਾ ਕੀਤੀ | ਇਸ ਮੌਕੇ ਉਨਾਂ ਵਿਸ਼ੇਸ਼ ਤੌਰ ‘ਤੇ ਮਾਈਨਿੰਗ ਕਰਨ ਵਾਲੇ ਤੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਅਜਿਹੇ ਗੈਰ ਕਾਨੰੂਨੀ ਕੰਮ ਛੱਡ ਦੇਣ ਨਹੀਂ ਤਾਂ ਉਹ ਸਲਾਖਾਂ ਦੇ ਪਿੱਛੇ ਹੋਣਗੇ | ਉਨਾਂ ਅੱਗੇ ਕਿਹਾ ਕਿ ਉਕਤ ਵਿਸ਼ੇਸ਼ ਚੈਕਿੰਗ ਮੁਹਿੰਮ ਭਵਿੱਖ ‘ਚ ਵੀ ਇਸੇ ਤਰਾਂ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਜਾਰੀ ਰਹੇਗੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj