ਕਵਿਤਾ  /  ਅਰਥ ਦੋਸਤੀ ਦਾ 

ਸਰਬਜੀਤ ਸੰਗਰੂਰਵੀ 
(ਸਮਾਜ ਵੀਕਲੀ)
ਹਰ ਕਿਸੇ ਨੂੰ ਸਮਝ ਨਹੀਂ ਆਉਣਾ,
ਅਰਥ ਦੋਸਤੀ ਦਾ।
ਸੌਖਾ ਹੁੰਦਾ ਨਹੀਂ ਹੈ ਕਦੇ ਸਮਝਾਉਣਾ,
ਅਰਥ ਦੋਸਤੀ ਦਾ।
ਹਰ ਕੋਈ ਚਾਹੇ ਜਾਲ ਚ ਫਸਾਉਣਾ,
ਭੁੱਲ ਅਰਥ ਦੋਸਤੀ ਦਾ।
ਚਾਹੇ ਹਰ ਕੋਈ ਹੈ ਇੱਥੇ ਭਰਮਾਉਣਾ,
ਭੁੱਲ ਅਰਥ ਦੋਸਤੀ ਦਾ।
ਕਰਦਾ ਕਦੇ ਕਦੇ ਕੋਈ ਸਬਰ ਨਹੀਂ ਹੁੰਦਾ,
ਭੁੱਲ ਅਰਥ ਦੋਸਤੀ ਦਾ।
ਕਰਦਾ ਕਦੇ ਕਦੇ ਕੋਈ ਕਦਰ ਨਹੀਂ ਹੁੰਦਾ,
ਭੁੱਲ ਅਰਥ ਦੋਸਤੀ ਦਾ।
ਆਪਣੀ ਮਰਜ਼ੀ ਚਾਹਵੇ ਹਰ ਕੋਈ ਕਰਨਾ,
ਭੁੱਲ ਅਰਥ ਦੋਸਤੀ ਦਾ।
ਛੱਡ ਮਨ,ਚਾਹਵੇ ਤਨ ਤੇ  ਹਰ ਕੋਈ ਮਰਨਾ,
ਭੁੱਲ ਅਰਥ ਦੋਸਤੀ ਦਾ।
ਦੇਖ ਰੰਗ ਰੂਪ ਸੋਹਣਾ ਦੋਸਤੀ ਫਿਰ ਪਾਉਂਦਾ,
ਭੁੱਲ ਅਰਥ ਦੋਸਤੀ ਦਾ।
ਨਾ ਸੁਣੇ ਕਿਸੇ ਦੀ ਆਪਣੀ ਹੀ ਹੈ ਸੁਣਾਉਂਦਾ,
ਭੁੱਲ ਅਰਥ ਦੋਸਤੀ ਦਾ।
 ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਵਿਤਾ / ਪਤਾ ਨਹੀਂ ਕਿਉਂ
Next articleਸਾਵਣ ਦਾ ਮਹੀਨਾ