(ਸਮਾਜ ਵੀਕਲੀ)
ਆਇਆ ਸਾਉਣ ਦਾ ਮਹੀਨਾ ਨਈਓਂ ਸੌਂਣ ਦਾ ਮਹੀਨਾ।
ਪੇਕੀਂ ਆਉਣ ਦਾ ਮਹੀਨਾ ਬੋਲੀ ਪਾਉਂਣ ਦਾ ਮਹੀਨਾ ।
ਭੈਣਾਂ ਇੱਕ ਦੂਸਰੀ ਨੂੰ , ਘੁੱਟ ਪਾਉਂਣ ਜੱਫੀਆਂ ;
ਬਹੁਤੇ ਸਾਢੂਆਂ ‘ਚ ਫ਼ਰਕ , ਪਵਾਉਂਣ ਦਾ ਮਹੀਨਾ ।
ਬਾਕੀ ਗੱਲਾਂ ਛੱਡ ਖਹਿੜਾ , ਛੱਡ ਕੇ ਮੁਬਾਇਲ ਦਾ ;
ਗੀਤ ਗਾਉਂਣ ਦਾ ਮਹੀਨਾ , ਬੂਟੇ ਲਾਉਂਂਣ ਦਾ ਮਹੀਨਾ ।
ਗੁੱਸੇ ਗਿਲਿਆਂ ਨੂੰ ਛੱਡ , ਇੱਕ ਥਾਂ ਇਕੱਠੇ ਬਹਿ ਕੇ ;
ਜ਼ਾਤਾਂ ਧਰਮਾਂ ਦੇ ਭੇਦ ਨੂੰ , ਮਿਟਾਉਣ ਦਾ ਮਹੀਨਾ ।
ਗ਼ਮ ਦਿਲਾਂ ਦੇ ਭੁਲਾ ਕੇ , ਖ਼ੁਸ਼ੀ ਮੁੱਖ ‘ਤੇ ਲਿਆ ਕੇ ;
ਖ਼ੁਦ ਨੱਚਣ ਤੇ ਹੋਰਾਂ ਨੂੰ , ਨਚਾਉਂਣ ਦਾ ਮਹੀਨਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



