ਕਵਿਤਾ

ਅਮਰਜੀਤ ਸਿੰਘ ਤੂਰ 

(ਸਮਾਜ ਵੀਕਲੀ)

ਬਾਬੇ ਨਾਨਕ ਦੀ 35 ਅੱਖਰੀ
ਊੜਾ ਆਖਦਾ ਏਕ ਓਂਕਾਰ,
ਆੜਾ ਈੜੀ ਨੂੰ ਆਖਦਾ ਕੱਢਾਂਗੇ ਜ਼ਿੰਦਗੀ ਇੱਕ ਹੋ ਕੇ।
ਸੱਸਾ ਸਰਪਟ ਦੌੜਿਆ, ਹਾਹੇ ਨੂੰ ਹੰਕਾਰ ਹੋ ਗਿਆ,
ਤੈਨੂੰ ਡੰਗੂਂਗਾ ਸੱਸਾ ਸੱਪ ਬਣਕੇ,ਹਾਹੇ ਦਾ ਹਾਹਾਕਾਰ ਹੋ ਗਿਆ।
ਕੱਕਾ ਉੱਡ ਕੇ ਕਾਸ਼ਤਕਾਰ ਬਣਿਆ,
ਕਾਂ ਉਡਾਉਣ ਲੱਗਿਆ।
ਖੱਖਾ ਖਾਂਦਾ ਪੀਂਦਾ ਜ਼ਿਮੀਂਦਾਰ ਬਣਿਆ,
ਗੱਗਾ ਗੰਨੇ  ਵੱਢ ਵੱਢ ਕੇ  ਗੁੜ ਬਣਾਉਣ ਲੱਗਿਆ।
ਘੱਗਾ  ਘੜੇ ਦਾ ਪਾਣੀ ਪਿਆਸ ਬੁਝਾਉਣ ਲੱਗਿਆ,
ਸ਼ੱਕ ਦੇ ਬੱਦਲ ਉੜ੍ਹਦੇ  ਜਾਣ।
ਕਿਸੇ ਥਾਣੇ ਰਿਪੋਰਟ ਕਰਵਾ ਦਿੱਤੀ,
ਦਾਰੂ ਕੱਢਦਾ ਫੜਿਆ ਕਿਰਸਾਨ।
ਚੱਚਾ ਚੌਧਵੀਂ ਦਾ ਚੰਨ ਚਮਕ  ਗਿਆ ਚੁੱਪ ਕਰਕੇ,
ਛੱਛਾ ਛਾਨਣੀ ਦੇ ਵਿੱਚੋਂ ਰੰਨ ਚੌਧਵੀਂ ਦਾ ਚੰਨ ਦੇਖੇ।
ਜੱਜਾ  ਜੰਗਲਾਂ ਦੇ ਵਿੱਚ ਫਿਰੇ ਲੁਕਿਆ,
ਝੱਝਾ ਝਾੜੀਆਂ ਦੇ ਵਿੱਚੋੰ ਸਾਹਾ ਚੁੱਕਿਆ‌‌।
ਟੈਂਕਾ  ਟੱਲ ਖੜਕ ਗਿਆ ਸੋਹਣੇ ਮੰਦਰਾਂ ‘ਚ,
ਠੱਠਾ  ਕਰੇ ਠੱਠੇ  ਭਰਜਾਈਆਂ ਨੂੰ,
ਡਡਾ ਡੱਡੂ ਡਰਾਵੇ ਚਾਚੀਆਂ ਤਾਈਆਂ ਨੂੰ,
ਢੱਡ ਢੋਲਕੀਆਂ ਛੈਣੇ ਵੱਜਣ,ਣਾਣੇ ਦੀਆਂ ਵਧਾਈਆਂ ਨੂੰ।
ਤੱਤਾ ਚਲੇ ਤੱਤੀ ਵਾਓ ਵਾਗੂੰ,
ਥੱਥਾ ਥਰੀਕੇ ਵਾਲੇ ਦੀ ਗੁੱਡੀ ਚੜਾਈ ਜਾਂਦਾ।
ਦਦਾ ਦਾਦਾ ਬੀਤੇ ਦੀਆਂ ਗੱਲਾਂ ਸੁਣਾਈ ਜਾਵੇ,
ਥੱਥਾ ਵਿਰੋਧੀਆਂ ਨੂੰ ਧਣੇਸੜੀ  ਪੁਚਾਈ ਜਾਵੇ।
ਨਨਾ ਨਾਨਕ ਭੈਣ ਨਾਨਕੀ ਨੂੰ ਯਾਦ ਕਰੇ,
ਬੱਬਾ ਬਾਬਾ ਨਾਨਕ ਦੁਖੀ ਕੀਤਾ ਔਲਾਦ ਨੇ ।ਪੱਥਰ ਸੁਟਿਆ ਸੱਜਣ ਠੱਗ ਨੇ, ਬਾਬੇ
ਰੋਕ ਦਿਖਾਇਆ।
ਫੱਫਾ ਫੋੜਿਆਂ ਤੇ ਮੱਲ੍ਹਮ ਲਾਈ ਡੇਰੇ ਸਾਧ ਨੇ,
ਬੱਬਾ ਬਾਬੇ ਨਾਨਕ ਗੇੜਾ ਲਾਇਆ ਮੱਕਾ ਮਦੀਨਾ ਤੇ ਬਗਦਾਦ ਮੇਂ।
ਭੱਬਾ ਭੱਬੂ-ਤਾਰੇ ਦਿਖਾਏ ਦਿਨ ਦਿਹਾੜੇ,
ਮੱਮਾ ਮਸ਼ਹੂਰੀ ਕੰਪਨੀ ਦੀ, ਮਾਲ ਮਾਲਕਾਂ ਦਾ।
ਯੱਯਾ ਯੱਕੇ ਵਾਲਾ ਸੀ ਮੇਰੇ ਨਾਨਕਿਆਂ ਦਾ,
ਵਾਵਾ ਵਾਹਿਗੁਰੂ ਕਹਿ ਕੇ ਤੋਰਦਾ  ਸੀ।
ਰਾਰਾ ਕਿਸੇ ਦੇ ਰੋਕਿਆਂ ਰੁਕਦਾ ਨਹੀਂ ਸੀ,
ਲੱਲਾ ਲੰਗੜਾ ਸੀ ਪਰ ਕਿਸੇ ਦੇ ਅੱਗੇ ਝੁਕਦਾ ਨਹੀਂ ਸੀ।
ੳ ਅ ੲ ਨੇ ਮੁੱਢਲੇ ਅੱਖਰ, ਬਾਬੇ ਘੜੇ ਜੱਗ ਤੇ ਘੁੰਮ ਘੁੰਮ ਕੇ ਜੀ,
ਬਾਕੀ  ਕੌਨਸੋਨੈਂਟ ਵੀ ਪੈਂਤੀ ਦੀ ਸ਼ੋਭਾ,
ਜਿਥੇ  ਘੁੰਮੇ ਬਾਬਾ ਨਾਨਕ, ਓਥੇ ਪੈਰ ਰੱਖਦੀ ਚੁੰਮ ਚੁੰਮ ਕੇ ਜੀ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ 
ਫੋਨ ਨੰਬਰ  :  9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSC stays ASI survey of Gyanvapi mosque till 5 p.m. Wednesday
Next articleਜੁਗਨੂੰ ਵਰਗੀ ਖੁਸ਼ੀ ( ਮਿੰਨੀ ਕਹਾਣੀ)