(ਸਮਾਜ ਵੀਕਲੀ)
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ
ਸਿਰ ਕੁਦਰਤ ਨੇ ਹਰਿਆਲੀ ਦਾ ਦਿੱਤਾ ਤਾਜ ਏ
ਗਲਤੀ ਤਾਂ ਕੋਈ ਹੋਈ ਏ,ਧਰਤੀ ਦੇ ਜਾਏ ਤੋਂ
ਪੰਜਾਬ ਦੀਆਂ ਮੁਸ਼ਕਿਲਾਂ ਚ ਕੋਈ ਗਹਿਰਾ ਰਾਜ ਏ
ਆਬ ਜ਼ੋ ਬਣ ਗਏ,ਸੈਲਾਬ ਦੇ ਰਾਹ ਨੇ
ਉੰਝ ਇਹਨਾਂ ਆਬਾਂ ਨਾਲ ਹੀ ਤਾਂ ਪੰਜ ਆਬ ਪੰਜਾਬ ਏ
ਮੁਨੱਕਰ ਨਾ ਹੋਈਏ ਆਪਣੀਆਂ ਗਲਤੀਆਂ ਤੋਂ
ਕੁਦਰਤ ਕਰਵਾਉਂਦੀ ਅਹਿਸਾਸ ਏ
ਆਖਿਰ ਕਿਉਂ !ਕ੍ਰੋਧਿਤ ਹੋਇਆਂ ਪਾਣੀ ਪਿਤਾ?
ਘਿਰਿਆ ਸਲਾਬਾਂ ਚ ਪੰਜਾਬ ਏ
ਸੁਨਸਾਨ ਕਾਲੀਆਂ ਬੋਲੀਆਂ ਰਾਤਾਂ
ਕਿਉਂ ਹਰ ਤਰਫ਼ ਪਾਣੀ ਹੀ ਪਾਣੀ
ਬੇਸ਼ਕ ਇਹਨਾਂ ਆਬਾਂ ਨਾਲ ਹੀ ਪੰਜ ਆਬ ਪੰਜਾਬ ਏ
ਹਰ ਜੀਵ ਨੇ ਮੁਸ਼ਕਿਲ ਝਾਕੀ
ਰੱਬ ਨੂੰ ਕਹਿਣ ਦੇਕੇ ਦੁਹਾਈ
ਆਖਿਰ ਸਾਥੋਂ ਹੋਇਆਂ ਕੀ ਜਨਾਬ ਏ
ਜ਼ੋ ਘਰ ਘਰ ਚ ਸੈਲਾਬ ਏ਼
ਕਿੰਨੇ ਦੁੱਖਾਂ ਦੀਆਂ ਕਹਾਣੀਆਂ
ਕਿੰਨੇਆ ਜ਼ੁਬਾਨਾਂ ਨੇ ਸੁਣਾਉਣੀਆਂ
ਹੈਵਾਨ ਹੋਏ ਸੈਲਾਬ ਤੇ, ਬਣ ਸਕਦੀ ਕਿਤਾਬ ਏ
ਉਂਝ ਇਹਨਾਂ ਆਬਾਂ ਨਾਲ ਹੀ ਪੰਜ ਆਬ ਪੰਜਾਬ ਏ
ਇਸ ਮੁਸ਼ਕਿਲ ਵੇਲੇ
ਭਾਈਚਾਰੇ ਦੀਆਂ ਬਾਂਹਾਂ ਮਜ਼ਬੂਤ ਰੱਖੀਏ
ਸੁਆਰਥਾਂ ਨੂੰ ਵਰਜ,ਇੱਕ ਦੂਜੇ ਦੀ ਮਦਦ ਕਰੀਏ
ਕੀ ਪੇਂਡੂ,ਕੀ ਸ਼ਹਿਰੀ,ਕੀ ਅਮੀਰ,ਕੀ ਗਰੀਬ
ਕੁਦਰਤ ਦੀ ਮਾਰ ਨੇ ਸਭ ਡੇਗੇ
ਆਓ ਸਭ ਇੱਕ ਦੂਜੇ ਦੀ ਬਾਂਹ ਫੜ ਉਠੀਏ
ਇਹਨਾਂ ਭਾਈਚਾਰਿਆਂ ਨਾਲ ਪੰਜ ਆਬ ਪੰਜਾਬ ਏ
ਉਂਝ ਇਹਨਾਂ ਆਬਾਂ ਨਾਲ ਹੀ ਪੰਜ ਆਬ ਪੰਜਾਬ ਏ
ਨਵਜੋਤ ਕੌਰ ਨਿਮਾਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly