ਨਮੋਲੀਆਂ ਦਾ ਹਾਰ!

(ਜਸਪਾਲ ਜੱਸੀ)

(ਸਮਾਜ ਵੀਕਲੀ)

ਸਵਾਲ ਗਰੂਰ ਦਾ,
ਨਹੀਂ,
ਇੱਜ਼ਤ ‘ਤੇ,
ਮਗ਼ਰੂਰੀ ਦਾ,
ਸਾਇਆ ਸੀ।
ਕਰਨ ਲਈ ਬੇਇੱਜ਼ਤ,
ਇਰਾਦਾ,
ਸ਼ਿੱਦਤ ਦਾ।
ਕਰ ਕੇ ਯਾਰੀਆਂ ਬੰਨੇਂ,
ਉਹ ਭਰਿਆ ਭਰਾਇਆ,
ਆਇਆ ਸੀ।
ਲਗਦਾ ਨਹੀਂ ਸੀ ਉਹ,
ਪੰਜਾਬ ਦੀ,
ਮਿੱਟੀ ‘ਚ ਜੰਮਿਆਂ,
ਹੱਦੋਂ ਪਾਰ ਦਾ ਕੋਈ,
ਵਿਗੜਿਆ ਜਿਹਾ,
ਸਾਇਆ ਸੀ।
ਬੇ-ਲਗਾਮ ਘੋੜੇ ਨੂੰ,
ਜਦ ਲਗਾਮਾਂ,
ਹੋਈਆਂ ਸਨ ਜ਼ਰੂਰੀ।
ਇਹ ਸੋਚ ਕੇ,
ਸ਼ਬਦਾਂ ਨੂੰ ਮੈਂ,
ਪੋਲਾ ਜਿਹਾ,
ਹੱਥ ਪਾਇਆ ਸੀ।
ਨਹੀਂ ਨਹੀਂ ਮੈਂ,
ਲੀਰਾਂ ਦਾ ਪੁਤਲਾ ਨਹੀਂ,
ਪੰਜਾਬ ਦੀ ਮਿੱਟੀ ਦਾ,
ਜਾਇਆ ਸੀ।
ਇਸੇ ਲਈ,
ਨਮੋਲੀਆਂ ਦਾ ਹਾਰ,
ਸ਼ਬਦਾਂ ਦੇ ਗਲ਼,
ਪਾਇਆ ਸੀ।

(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleAustralia’s Crocodile Islands listed as protected area
Next articleਕਵਿਤਾ