ਕਵਿਤਾ

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਸਮਝ ਨਾ ਪਾਇਆ
ਪੋਥੀਆਂ ਤਾਂ ਪੜੀਆਂ ਬਹੁਤ
ਪਰ ਖੁਦ ਨੂੰ ਪੜ੍ਹ ਨਾ ਪਾਇਆ
ਚੜਾਈਆਂ ਤਾਂ ਚੜੀਆਂ ਬਹੁਤ
ਉੱਚੇ ਚਰਿੱਤਰ ਤਕ ਪਹੁੰਚ ਨਾ ਪਾਇਆ
ਗੰਗਾ ਇਸ਼ਨਾਨ ਤਾਂ ਕੀਤਾ ਬਹੁਤ
ਪਰ ਆਤਮਾ ਨੂੰ ਮੈਂ ਧੋਨਾ ਪਾਇਆ
ਸੇਵਾ ਤਾਂ ਕੀਤੀ ਸਾਧੂ ਸੰਤਾਂ ਦੀ ਬਹੁਤ
ਪਰ ਮਾਂ-ਪਿਓ ਨੂੰ ਮੈਂ ਦੇਖ ਨ ਪਾਇਆ
ਕਥਾ ਕੀਰਤਨ ਵਿੱਚ ਮੈਂ ਗਿਆ ਬਹਤ
ਪਰ ਮਨ ਨੂੰ ਮੈਂ ਸਮਝਾਂ ਨਾ ਪਾਇਆ
ਮੂੰਹ ਦੇ ਮਿੱਠੇ ਤਾਂ ਮਿਲੇ ਲੋਕ ਬਹੁਤ
ਪਰ ਮੈਂ ਲੋਕਾਂ ਨੂੰ ਸਮਝ ਨਾ ਪਾਇਆ
ਮੰਦਰ ਵਿਚ ਚੰਦਾ ਦੇਣ ਵਾਲੇ ਵਪਾਰੀ
ਨਿਕਲੇ, ਧਰਮ ਨੂੰ ਮੈਂ ਸਮਝ ਨਾ ਪਾਇਆ
ਦਾਨ ਪੁੰਨ ਮੈਂ ਕੀਤਾ ਨਹੀਂ ਉਮਰ ਭਰ
ਹੋਸ਼ ਉੱਡ ਗਏ ਜਦੋਂ ਕਾਲ ਸਿਰ ਤੇ ਆਇਆ

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 3 5 9 0 4 5

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦਾ ਦਰਦ
Next articleਜੱਟ ਤੇ ਕਿਸਾਨ