ਮੱਥੇ ਫੁੱਲੀ

ਸੁਰਿੰਦਰ ਕੌਰ ਸੈੈਣੀ

(ਸਮਾਜ ਵੀਕਲੀ)

 

ਮੱਥੇ ਫੁੱਲੀ ਮਾਰੇ ਲਿਸ਼ਕਾਰੇ, ਰੱਬ ਦੀਆਂ ਰੱਖਾਂ ਹੋ ਜਾਂਦੀਆਂ,
ਮੋਸਮ ਲੱਗਦੇ ਨੇ ਪਿਆਰੇ, ਅਸਮਾਂਨੀ ਗਲਾਂ ਹੋ ਜਾਂਦੀਆਂ ,

ਹੋ ਜਾਂਦੇ ਵਾਰੇ ਨਿਆਰੇ ਰੱਬ ਦੀਆਂ ਨਿਆਮਤਾਂ ਹੋ ਜਾਂਦੀਆਂ ,
ਬਣ ਜਾਂਦੇ ਨੇ ਮਹਿਲ ਮੁਨਾਰੇ , ਫਿਰ ਸੱਤੇ ਖੈਰਾਂ ਹੋ ਜਾਂਦੀਆਂ ,

ਅੱਡੀ ਭੌਇ ਨਾ ਫਿਰ ਲਗਦੀ, ਮਸਤ ਬਹਾਰਾਂ ਆ ਜਾਂਦੀਆਂ ,
ਖੁਸ਼ੀਆਂ ਦੇ ਹੋ ਜਾਂਦੇ ਨਜਾਰੇ , ਪੌਹ ਬਾਰਾਂ ਫਿਰ ਹੋ ਜਾਂਦੀਆਂ ,

ਗੈਰ ਲਾਡ ਲਡਾ ਜਾਂਦੇ , ਸੁੱਖ ਦੀਆਂ ਘੜੀਆਂ ਹੋ ਜਾਂਦੀਆਂ ,
ਅੰਨ ਦੇ ਭਰ ਜਾਂਦੇ ਨੇ ਭੰਡਾਰੇ, ਸੱਧਰਾਂ ਪੂਰੀਆਂ ਹੋ ਜਾਂਦੀਆਂ,

ਗੁਜਰੇ ਵੇਲੇ ਭੁੱਲ ਜਾਂਦੇ , ਚਾਵਾਂ ਦੀਆਂ ਪੀਂਘਾ ਪੈ ਜਾਂਦੀਆਂ ,
ਮੁੱਠੀ ਚ ਹੋ ਜਾਂਦੇ ਚੰਨ ਸਿਤਾਰੇ , ਮਗਰੂਰੀਆਂ ਹੋ ਜਾਂਦੀਆਂ,

ਬੂਹੇ ਫੁੰਮਣ ਬੰਨ ਹੋ ਜਾਂਦੇ , ਫੁੱਲਾਂ ਦੀਆਂ ਸੇਜਾਂ ਹੋ ਜਾਂਦੀਆਂ ,
ਸੈਣੀ ਸਭ ਰੰਗ ਨੇ ਕਰਤਾਰੇ , ਜੱਗ ਤੇ ਸਲਾਮਾਂ ਹੋ ਜਾਂਦੀਆ

ਸੁਰਿੰਦਰ ਕੌਰ ਸੈੈਣੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਪੂ ਵਰਗਾ ਹੋਰ ਕੋਈ ਬੈਂਕ ਨਹੀਂ
Next articleਕਵਿਤਾ