ਕਵਿਤਾ

(ਸਮਾਜ ਵੀਕਲੀ)

ਕਿਸੇ ਨੂੰ ਲੱਖ ਤੇ ਖ਼ੁਦ ਨੂੰ ਕੱਖ ਸਮਝ ਕੇ ਰੋਲਦਿਆਂ
ਤੇਰੇ ਜਾਣ ਤੋਂ ਬਾਅਦ ਅਸੀਂ ਆਪਣਾ ਦੁੱਖ
ਪੌਦੇ ਪੰਛੀਆਂ ਅੱਗੇ ਫਰੋਲਦਿਆਂ
ਰੱਬ ਤੋਂ ਭਰੋਸਾ ਕੁੱਝ ਇੰਝ ਉੱਠਿਆ
ਕਿ ਜਨਾਜ਼ਾ ਨਿਕਲਿਆ ਜਦੋਂ ਆਖ਼ਰੀ ਵਾਰ ਮੁਹੱਬਤ ਦਾ
ਸਹੁੰ ਲੱਗੇ ਮੈਂ ਇੱਕ ਹੰਝੂ ਵੀ ਨੀ ਸੁੱਟਿਆ
ਮੈਂ ਕਿਉਂ ਤੇਰੀਆਂ ਯਾਦਾਂ ਨੂੰ
ਤੇਰੀ ਮੁਹੱਬਤ ਨੂੰ
ਇਹਨਾਂ ਹੰਝੂਆਂ ਦੇ ਰਾਹੀਂ ਤੋਲਦਿਆਂ
ਤੂੰ ਜੇ ਸਾਹਮਣੇ ਆਵੇ
ਕਿਸੇ ਰੋਜ਼ ….
ਕੀ ਮੈਂ ਆਪਣੇ ਦਿਲ ਦੀ ਗੱਲ
ਤੇਰੇ ਅੱਗੇ ਖੋਲਦਿਆਂ ?
ਮੈਨੂੰ ਪਤਾ ਤੈਨੂੰ ਕੋਈ ਫ਼ਰਕ ਨੀ ਪੈਂਣਾ
ਫਿਰ ਵੀ ਕੀ ਮੈਂ ਤੈਨੂੰ ਬੋਲਦਿਆਂ ?
ਕਿ ਮੈਂ ਕਿੰਝ ਮਰ ਰਿਹਾ ਹਾਂ
ਹੱਸ ਕੇ ਸਭ ਜਰ ਰਿਹਾ ਹਾਂ
ਕੋਈ ਅੰਦਾਜ਼ਾ ਨੀ ਹੈ
ਮੇਰੇ ਗ਼ਮ ਦਾ ਕਿਸੇ ਨੂੰ
ਕਿੰਝ ਆਪਣੇ ਜ਼ਖਮਾਂ ਨੂੰ ਮੈਂ ਭਰ ਰਿਹਾ ਹਾਂ
ਮੈਂ ਸੱਚੀ ਜਿਉਂਦੇ ਜੀ ਮਰ ਰਿਹਾ ਹਾਂ
ਮੈਂ ਰੋਵਾਂ ਕੀਹਦੇ ਕੋਲ਼ ਜਾ ਕੇ
ਰੋ ਲਵਾਂਗਾ ਆਪਣੀਆਂ ਲਿਖੀਆਂ ਮੈਂ ਦਿਲ ਦੀਆਂ ਗਾ ਕੇ
ਕੀ ਕਰ ਲਵਾਂਗਾ ਰੋ ਕੇ ਵੀ
ਆਪਣਾ ਸਭ ਕੁਝ ਗਵਾ ਕੇ
ਮੇਰੇ ਦਿਲ ਵਾਲਾ ਹਾਲ ਮੇਰੇ ਨਾਲੋਂ ਵੱਧ ਮੇਰੀ ਕਲਮ ਜਾਣਦੀ ਏ
ਮੇਰੀ ਕਵਿਤਾ ਮੇਰੇ ਦਰਦ ਨੂੰ ਮੇਰੇ ਤੋਂ ਵੱਧ ਪਛਾਣਦੀਏ
ਉਝਂ ਪਹਿਲਾਂ ਵਾਂਗ ਮੈਂ ਹੁਣ ਤੈਨੂੰ ਯਾਦ ਨੀ ਕਰਦਾ
ਪਰ ਤੈਨੂੰ ਭੁੱਲ ਸਕਦਾ ਹਾਂ
ਇਸ ਗੱਲੋਂ ਵੀ ਹਾਮੀ ਨੀ ਭਰਦਾ
ਇਕ ਅਰਸਾ ਲੱਗ ਜਾਂਦਾ
ਮੈਨੂੰ ਉਸ ਵਕਤ ਚੋਂ ਮੁੜ ਆਉਣ ਨੂੰ ਜਿਸ ਦਿਨ ਤੇਰੀ ਕੋਈ ਗੱਲ ਚੇਤੇ ਆ ਜਾਂਦੀ ਏ
ਚੰਗੇ ਭਲੇ ਹਸਦੇ ਨੂੰ ਕੋਈ ਨਿੱਕੀ ਜਿਹੀ ਗੱਲ ਵੀ ਰਵਾ ਜਾਂਦੀਏ
ਤੇਰੇ ਤੋਂ ਦੂਰ ਜਾਣਾ ਮੇਰੇ ਲਈ ਜ਼ਰੂਰੀ ਸੀ
ਮੁੜ ਕੇ ਨਾ ਆਉਣਾ …..ਮਜਬੂਰੀ ਸੀ
ਤੂੰ ਸੱਚ ਜਾਣੀ ਮੁੜ ਕੇ ਮੈਂ ਕਿਸੇ ਨੂੰ ਚਾਹਿਆ ਨੀ
ਤੇਰੇ ਜਾਣ ਤੋਂ ਬਾਅਦ ਰੱਬ ਨੂੰ ਵੀ ਧਿਆਇਆ ਨੀ

ਮਿਸ਼ੂ

 

Previous article“ਲਾਸਾਨੀ ਬਾਪੂ”
Next articleਬੁਹਰੰਗੀ ਚਿਹਰਾ