ਕਵਿਤਾ

(ਸਮਾਜ ਵੀਕਲੀ)

ਤੇਰੇ ਨਾਲ ਤੁਰਨ ਨੂੰ
ਮਨ ਨਹੀਂ ਮੰਨਦਾ
ਦੋਵਾਂ ਦੇ ਨਾਲ ਤੁਰਦਾ ਹੈ
ਕੋਈ ਤੀਜਾ

ਜਦੋਂ ਫੜਦੀ ਹਾਂ ਤੇਰਾ ਹੱਥ
ਮਹਿਸੂਸ ਹੁੰਦਾ ਹੈ
ਤੇਰੇ ਨਾਲ ਕਿਸੇ ਹੋਰ ਦਾ ਹੱਥ

ਤੇਰੇ ਸਰੀਰ ਚੋ ਆਉਂਦੀ ਹੈ
ਕਿਸੇ ਹੋਰ ਦੀ ਵਾਸ਼ਨਾ
ਜਦੋਂ ਆਉਂਦੀ ਹਾਂ ਤੇਰੇ ਨਜ਼ਦੀਕ

ਤੇਰੇ ਸਾਹਾਂ ਵਿੱਚ ਹਨ ਮਹਿਕਦੇ ਕਿਸੇ ਹੋਰ ਦੇ ਸਾਹ

ਤੇਰੇ ਬੁੱਲਾ ਤੇ ਹੱਸਦਾ ਹੈ ਕੋਈ ਹੋਰ
ਓਪਰਾ ਜਿਹਾ ਲਗਦਾ ਹੈ ਤੇਰਾ ਹਾਸਾ

ਨਜ਼ਦੀਕੀਆਂ ਵਿਚ ਮਹਿਸੂਸ ਹੁੰਦਾ ਹੈ ਕੋਈ ਤੀਜਾ
ਓਹੀ
ਜਿਸ ਨਾਲ ਤੂੰ ਗੁਜ਼ਾਰੇ ਨੇ ਨਜ਼ਦੀਕੀਆਂ ਦੇ ਪਲ

ਕਿਵੇਂ ਆਵਾਂ ਤੇਰੇ ਨੇੜੇ
ਓਹ ਹੈ ਨਾ ਖੜਾ
ਤੇਰੇ ਮੇਰੇ ਦਰਮਿਆਨ

ਹਰਪਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23