ਕਵਿਤਾ

(ਸਮਾਜ ਵੀਕਲੀ)

ਬਣ ਪੰਖੇਰੂ,
ਖਿਆਲਾਂ ਦੇ ਪੰਖ ਲਾ
ਢਲਦੇ ਸੂਰਜ ਦੀ ਲਾਲੀ ਮਾਂ ਨੂੰ
ਕਈ ਵਾਰ ਛੂਹਿਆ,ਮੇਰੇ ਮੰਨ ਨੇ
ਉਗਦੇ ਰਵੀ ਦੀ ਰੌਸ਼ਨੀ ਨੂੰ
ਸ਼ਬਨਮ ਦੀਆਂ ਬੁੰਦਾ ਚੋਂ
ਪਾਰ ਹੁੰਦਿਆਂ ਦੇਖਿਆ
ਨਿਕਲੇ ਕਈ ਰੰਗਾਂ ਨਾਲ
ਧਰਤੀ ਨੂੰ ਸਵਰਦਿਆ ਦੇਖਿਆ
ਨਿੱਤ ਡੁੱਬਦਾ ਦਿਨਕਰ,
ਫਿਰ ਉਗਣੇ ਦਾ ਵਾਅਦਾ ਕਰਦਾ
ਉੱਗਦੇ ਰਿਜ਼ਕ ਦੀ ਹਰਿਆਵਲ
ਧਰਤੀ ਦੁਲਹਨ ਜਿਹੀ ਸਜਾਈ
ਬਰਫ਼ਾਂ ਲੱਦੇ ਪਹਾੜ ਤੇ ਵਾਦੀਆਂ ਤੋਂ
ਆਉਂਦੀਆਂ ਠਰੀਆਂ, ਸ਼ੀਤ ਹਵਾਵਾਂ
ਪੋਹ ਮਹੀਨੇ ਦੇ ਪਾਲੇ ਦਾ,
ਅਹਿਸਾਸ ਕਰਾਉਣ ਹੱਡਾਂ ਨੂੰ
ਵਕਤ ਅਨੁਸਾਰ ਦਿਨ, ਮਾਂਹ ਸਾਲ
ਖ਼ਿਆਲ ਅਹਿਸਾਸ ਤੇ ਰੁੱਤਾਂ ਚਲ ਰਹੇ
ਪਰ ਕਈ ਸਾਲਾਂ ਤੋਂ,ਸਥਿਰ ਕਦਮ ਮੇਰੇ
ਇੱਕ ਪੈਰ ਅੱਗੇ ਨਾ ਵਧਾ ਪਾਏ
ਤੂੰ ਨਜ਼ਰ ਏ ਕਰਮ ਕਰ
ਜੋ ਅਟਲ ਸਚਾਈਆਂ ਚ
ਮੁਖਲਿਸ ਧਿਆਨ ਦੇ ਰਿਹਾਂ ਹੈਂ
ਮੇਰੇ ਕਦਮ ਕਰਮ ਕਰਨ ਲਈ ਤਤਪਰ ਨੇ
ਕਰਮ ਉਗਾਉਂਦੀ,ਸਜੀਵ ਧਰਤੀ ਚਾਹੁੰਦੇ।

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਸੇ ਦੀ ਚਕਾਚੌਂਧ ਵਿਚ ਧੁੰਦਲੇ ਪੈ ਰਹੇ ਰਿਸ਼ਤੇ
Next articleਕਵਿਤਾ