(ਸਮਾਜ ਵੀਕਲੀ)
ਹਰ ਬੰਦੇ ਦੇ ਦੋ ਹੀ ਚਿਹਰੇ ਹੁੰਦੇ ਨੇ,
ਮੇਰੇ ਮੂੰਹ ‘ਤੇ ਮੇਰੇ ਹੀ ਤਾਂ ਹੁੰਦੇ ਨੇ।
ਅੱਖ ਝੱਪਕਦਿਆਂ, ਉਹਲੇ ਹੁੰਦਿਆਂ,
ਪਿੱਠ ਪਿੱਛੇ ਫਿਰ ਹੋਰ ਹੀ ਹੁੰਦੇ ਨੇ।
ਗੱਲ਼ਾਂ ਸੁਣ-ਸੁਣ ਹੱਸ ਹੀ ਪੈਂਦੇ ਹਾਂ,
ਐਸੇ ਕਿੱਸੇ ਹਰ ਕਿਸੇ ਨਾਲ ਹੁੰਦੇ ਨੇ।
ਮਾੜਾ ਸੁਣ ਖ਼ੁਦ ਬਾਰੇ…ਉਹ ਦੁੱਖੀ ਹੁੰਦੇ ਨੇ,
ਸਿਫ਼ਤ ਸੁਣ ਕੇ ਆਪਣੀ ਵਾਹਵਾ ਖ਼ੁਸ਼ ਹੁੰਦੇ ਨੇ।
ਜ਼ਿੰਦਾਦਿਲੀ ਨਾਲ ਜੋ ਹੱਸ ਕੇ ਜੀਂਦੇ ਨੇ,
ਆਪਣੀ ਜ਼ਿੰਦਗੀ ਦੇ ਬਾਦਸ਼ਾਹ ਹੁੰਦੇ ਨੇ।
ਛੱਡ ਦੇ ਪਰਵਾਹ ਹੁਣ ਲੋਕਾਂ ਦੀ,
ਇਹ ਸੋਚ ਨੂੰ ਚਿੰਬੜੇ ਜੋਕਾਂ ਜਿਹੇ ਹੁੰਦੇ ਨੇ।
ਉੱਠ ਕੇ ਹਿੰਮਤ ਕੀਤਿਆਂ ਹੀ ਤੇਰੇ,
ਵਿਰੋਧੀ ਹੱਕ ‘ਚ ਫਿਰ ਖੜ੍ਹ ਗਏ ਹੁੰਦੇ ਨੇ।
ਸਿੱਧੂ ਲਫ਼ਜਾਂ ਦਾ ਹੀ ਹੇਰ ਫੇਰ ਜਿਹਾ ਹੁੰਦਾ ਹੈ,
ਉਂਝ ਮੇਰੇ ਹੱਕ ‘ਚ ਲਫ਼ਜ ਦੋ-ਚਾਰ ਹੁੰਦੇ ਨੇ।
ਸਮਝ ਆਉਂਦੀ ਹੈ ਹੁਣ,ਉਮਰ ਬਥੇਰੀ ਹੋ ਗਈ ਏ,
ਉੱਤੋਂ ਉੱਤੋਂ ਨਜ਼ਦੀਕੀ ਨਾਲ ਮੇਰੇ ਵਾਹਵਾ ਹੀ ਹੁੰਦੇ ਨੇ।
ਉਹ ਤਾਂ ਸੋਚਣ ਅਸੀਂ ਕਮਲੇ ਜਿਹੇ ਹੈਗੇ ਆ,
ਦਿਲ ਦੀਆਂ ਰਮਜਾਂ ਸਮਝਣ ਵਾਲੇ ਥੋੜੇ ਨੇ।
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly