‘ਅਰੋਗਯ ਸੇਤੂ’ ਐਪ ਨਾਲ ਨਿੱਜਤਾ ਨੂੰ ਖ਼ਤਰਾ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ‘ਅਰੋਗਯ ਸੇਤੂ’ ਐਪ ਨਾਲ ਨਿੱਜਤਾ ਤੇ ਡੇਟਾ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ, ‘ਅਰੋਗਯ ਸੇਤੂ ਇੱਕ ਅਤਿ-ਆਧੁਨਿਕ ਨਿਗਰਾਨੀ ਪ੍ਰਣਾਲੀ ਹੈ ਜਿਸ ਲਈ ਇੱਕ ਨਿੱਜੀ ਅਪਰੇਟਰ ਨੂੰ ਆਊਟਸੋਰਸ ਕੀਤਾ ਗਿਆ ਹੈ ਅਤੇ ਇਸ ’ਚ ਕੋਈ ਢਾਂਚਾਗਤ ਜਾਂਚ-ਪੜਤਾਲ ਨਹੀਂ ਹੈ।

ਇਸ ਨਾਲ ਡੇਟਾ ਸੁਰੱਖਿਆ ਤੇ ਨਿੱਜਤਾ ਸਬੰਧੀ ਗੰਭੀਰ ਚਿੰਤਾ ਪੈਦਾ ਹੋ ਰਹੀ ਹੈ।’ ਉਨ੍ਹਾਂ ਕਿਹਾ, ‘ਤਕਨੀਕ ਸਾਨੂੰ ਸੁਰੱਖਿਅਤ ਰਹਿਣ ’ਚ ਮਦਦ ਕਰ ਸਕਦੀ ਹੈ ਪਰ ਨਾਗਰਿਕਾਂ ਦੀ ਸਹਿਮਤੀ ਬਿਨਾਂ ਉਨ੍ਹਾਂ ’ਤੇ ਨਜ਼ਰ ਰੱਖਣ ਦਾ ਡਰ ਨਹੀਂ ਹੋਣਾ ਚਾਹੀਦਾ।’

Previous articleਖੰਨਾ ‘ਚ ਕਰੋਨਾ ਨੇ ਖੋਲ੍ਹਿਆ ਖਾਤਾ, 3 ਕੇਸ ਸਾਹਮਣੇ ਆਏ
Next articleਕਰਫਿਊ ’ਚ ਛੋਟ: ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ