(ਸਮਾਜ ਵੀਕਲੀ)
ਇਸ਼ਕ ਉਹਦੇ ‘ਚ ਕੀ ਹਾਲ ਆਪਣਾ ਬਣਾ ਬੈਠੇ
ਪੁੱਛੋ ਨਾ ਯਾਰੋ ਦਿਲ ਨੂੰ ਕੈਸਾ ਰੋਗ ਲਗਾ ਬੈਠੇ
ਜਿੰਦ ਉਹਨੂੰ ਯਾਦ ਕਰ, ਰਹੇ ਰੋਂਦੀ ਰਾਤਾਂ ਨੂੰ
ਜਗ ਸਾਹਮਣੇ ਅਸੀਂ ਖੁਦ ਨੂੰ ਝੂਠਾ ਹਸਾ ਬੈਠੇ
ਸਹੇ ਤਾਅਨੇ ਦੁਨੀਆ ਦੇ ਹੱਸ ਇਸ ਜਿਗਰ ਤੇ
ਇੱਕ ਉਸਨੂੰ ਪਾਉਣ ਲਈ ਚੈਨ ਆਪਣਾ ਗਵਾ ਬੈਠੇ
ਚੰਨ ਤਾਰੇ ਵੀ ਹੱਸਦੇ ਨੇ ਹੁਣ ਤੱਕ ਹਾਲ ਸਾਡਾ
ਝੱਲੇ ਦਿਲ ਦੀਆਂ ਬਾਤਾਂ ਜੋ ਉਹਨਾਂ ਨੂੰ ਸੁਣਾ ਬੈਠੇ
ਰੋਗ ਅਵੱਲਾ ਇਹ ਲੈ ਕੇ ਛੱਡੇਗਾ ਜਾਨ ਅਸਾਡੀ
ਉਹ ਕੀ ਜਾਣਨ, ਕਿੰਨਾ ਪਿਆਰ ਉਹਨਾਂ ਨਾਲ ਪਾ ਬੈਠੇ
ਮੌਤ ਆਉਂਦੀ ਤਾਂ ਆ ਜਾਵੇ, ਨਾ ਗਮ ਕੋਈ ‘ ਰੇਨੂੰ ‘
ਕਿ ਜਿੰਦ ਆਪਣੀ ਉਹਨਾਂ ਦੇ ਨਾਮ ਹਾਂ ਲਾ ਬੈਠੇ |
ਰਜਿੰਦਰ ਰੇਨੂੰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly