ਕਵਿਤਾ

(ਸਮਾਜ ਵੀਕਲੀ)

ਹੇ ਮੇਰੀ ਪਿਆਰੀ ਕਵਿਤਾ
ਵਾਅਦਾ ਹੈ ਮੇਰਾ ਤੇਰੇ ਨਾਲ਼
ਤੇਰਾ ਸ਼ਿੰਗਾਰ ਕਰੂੰਗੀ ਮੈਂ।
ਵੱਖਰੇ ਅੰਦਾਜ ਵਿੱਚ ਜਦ
ਅਲਫਾਜਾਂ ਦੇ ਗਹਿਣੇ ਪਾ
ਸੁੱਚਾ ਵਿਹਾਰ ਕਰੂੰਗੀ ਮੈਂ।
ਜਦ ਕਵਿਤਾ, ਪੜੂ ਆਸ਼ਿਕ ਤੈਨੂੰ
ਸੋਚੂ ਕੀਤੀ ਗੱਲ ਮੁਹੱਬਤ ਦੀ
ਤੈਨੂੰ ਮੁਟਿਆਰ ਕਹੂੰਗੀ ਮੈਂ।
ਜਦ ਮਾਂ ਪੜੂ,ਜਦ ਧੀ ਪੜੂ
ਸੋਚੂ ਕੁੱਖ ਦੀ ਸੁੱਖ ਮੰਗੀ
ਗੋਦੀ ਚੁੱਕ ਪਿਆਰ ਕਰੂੰਗੀ ਮੈਂ।
ਜਦ ਪੁੱਤ ਪੜੂ, ਜਦ ਪਿਤਾ ਪੜੂ
ਸੋਚਣਗੇ ਪੱਤ ਦੀ ਗੱਲ ਕੀਤੀ
ਨਵੇਂ ਸੰਸਕਾਰ ਘੜੂੰਗੀ ਮੈਂ।
ਜਦ ਰੁੱਖਾਂ ਥੱਲੇ ਬਹਿ ਪੜੂੰ
ਛਾਵਾਂ ਮਾਂਵਾਂ ਵਾਂਗਰ ਕਰਨਗੇ
ਵੱਡਣ ਨਹੀਂ ਦੇਊਂਗੀ ਮੈਂ।
ਤੈਨੂੰ ਪੜੂੰ, ਆਵਾਜ਼ ਅੰਬਰ ਗੁੰਜੂ
ਬੱਦਲ਼ਾਂ ਮੀਂਹ ਵਰਸਾਏ ਜਦ
ਖੁਸ਼ ਹੋ ਨੈਣਾਂ ‘ਚੋਂ ਹੰਝੂ ਕੇਰੂੰਗੀ ਮੈਂ।
ਰੁਤਬਾ ਇੱਕ ਨੰਬਰ ਕਿਸਾਨਾਂ ਲਿਖ
ਰੱਬ ਤੋਂ ਹਰੀ ਕ੍ਰਾਂਤੀ ਮੰਗ ਲੈਣੀ
੨ ਨੰਬਰ ਵਗਿਆਨ ਲਿਖੂੰਗੀ ਮੈਂ।
ਘਰਾਂ ਦੁਲਹਨ ਨਵੇਲੀ ਵਾਂਗਰਾਂ
ਪੰਜਾਬੀ ਮਾਂ ਬੋਲੀ ਮੇਰੀ ਹੱਸੂਗੀ
ਤੈਨੂੰ ਲਿਖ ਪੰਜਾਬੀ ਜਾਊਂਗੀ ਮੈਂ।
ਜਦ ਸਿਆਹੀ ਕਲਮ ਪਿਆਸੀ ਮੰਗੂ
ਪਾਣੀ ਸੁੱਚੇ ਯਾਦ ਤੈਨੂੰ ਕਰਨਗੇ
ਸਿਆਹੀ ਜਦ ਕਲਮ ਭਰੂੰਗੀ ਮੈਂ।
ਹੇ ਮੇਰੀ ਪਿਆਰੀ ਕਵਿਤਾ
ਸਰਬ ਦੀ ਰਾਜ-ਦੁਲਾਰੀ ਕਵਿਤਾ
ਤੈਨੂੰ ਆਪਣੀ ਧੀ ਕਹੂੰਗੀ ਮੈਂ।
ਮੋਇਆਂ ਬਾਅਦ ਵੀ ਲੋਕੀਂ ਪੜ੍ਹਨਗੇ
ਮਾਂ ਪੰਜਾਬੀ ਬੋਲੀ ਵਿੱਚ ਤੈਨੂੰ
ਏਨਾ ਸਤਿਕਾਰ ਲਿਖੂੰਗੀ ਮੈਂ।
ਰੱਬ ਦੇ ਆਸ਼ਿਕ ਕਹਿਣਗੇ
ਨਾਨਕ ਸਾਹਿਬ ਦੀ ਸਿਫ਼ਤ ਤੈਨੂੰ
ਸਤਿ ਕਰਤਾਰ ਕਹੂੰਗੀ ਮੈਂ।

ਹੇ ਮੇਰੀ ਰਾਜ-ਦੁਲਾਰੀ ਕਵਿਤਾ
ਵਾਅਦਾ ਹੈ ਸਰਬ ਦਾ ਤੇਰੇ ਨਾਲ਼
ਤੇਰਾ ਵੱਖਰੇ ਅੰਦਾਜ ਵਿੱਚ, ਰੱਖ ਚਿੱਟੇ ਕਾਗਜ਼ ਤੇ
ਸ਼ਿੰਗਾਰ ਕਰੂੰਗੀ ਮੈਂ।

ਸਰਬਜੀਤ ਕੌਰ ਪੀਸੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਹੜਾ ਲੱਭਾਂ ਸਮੁੰਦਰ
Next articleਹਾਲਾਤ