(ਸਮਾਜ ਵੀਕਲੀ)
ਦਿਲ ਰਹਿੰਦਾ
ਦਿਲ ਰਹਿੰਦਾ ਏ ਲਹਿੰਦੇ ਪੰਜਾਬ ਵਿੱਚ
ਤੇ ਜਿੰਦ ਦਾ ਵਾਸਾ ਚੜ੍ਹਦੇ ਪੰਜਾਬ ਵਿੱਚ
ਅਜ਼ਾਦੀ ਦੇ ਅਰਥ ਅਜੇ ਤੱਕ ਨਾ ਸਮਝ
ਸਕੀ ਜਿੰਦ ਦਿਲ ਰਹਿੰਦਾ ਹੈ
ਅਣਵੰਡੇ ਪੰਜਾਬ ਵਿੱਚ
ਸ਼ਰੀਰ ਅਜ਼ਾਦ ਹੋ ਗਏ ਪਰ ਰੂਹਾਂ
ਹੁਣ ਵੀ ਗੁਲਾਮ ਨੇ
ਮੇਰੇ ਉਸ ਪੰਜ ਦਰਿਆਵਾਂ ਵਾਲੇ ਪੰਜਾਬ ਵਿੱਚ
ਰੂਹ ਨਾਲ ਜੁੜੀਆਂ ਹੋਈਆਂ ਯਾਦਾਂ
ਰੂਹਾਂ ਤੇ ਯਾਦਾਂ ਦੇ ਝਰੋਖੇ
ਜੋ ਹਰ ਸਮੇਂ ਸ਼ਾਮਲ ਨੇ ਮੇਰੇ ਜ਼ਹਿਨ ਵਿੱਚ
ਪਹਿਰਾ ਨਹੀਂ ਹੈ ਉਨ੍ਹਾਂ ਸੁਪਨਿਆਂ ਦੀਆਂ ਸੜਕਾਂ ਤੇ
ਨਹੀਂ ਆ ਸਕਦੀ ਕੋਈ ਕੰਡਿਆਲੀ ਤਾਰ ਵਿੱਚ
ਆਪਣਿਆਂ ਨੂੰ ਵੇਖਣ ਲਈ ਦੋ ਰਾਹਵਾਂ
ਮੈਂ ਬਣਾ ਲਈਆਂ
ਕਿਸ ਤਰ੍ਹਾਂ ਸਰਹੱਦ ਤੇ ਮੇਰੇ ਸੁਪਨਿਆਂ ਦੀ ਦਸਤਕ ਸਮੇਂ
ਆ ਸਕਦੀ ਹੈ ਕੋਈ ਸਰਕਾਰ ਵਿੱਚ
ਅਮਰਜੀਤ ਕੌਰ ਮਾਨਸਾ
ਜ਼ਿਲ੍ਹਾ ਮਾਨਸਾ