ਯਾਦਾਂ

ਸੰਦੀਪ ਸਿੰਘ"ਬਖੋਪੀਰ "

(ਸਮਾਜ ਵੀਕਲੀ)

ਸੁਣੀਆਂ ਤੇ ਕੁਝ ਅਣ-ਸੁਣੀਆਂ ਵੀ ਰਹਿਣੀਆਂ ਨੇ,
ਯਾਦਾਂ ਨੇ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ।

ਜੋ ਮਿਲੀਆਂ ਨੇ, ਸੱਜਣਾ ਹੱਸ ਕੇ ਮਾਣ ਲਵੋ,
ਘੜ੍ਹੀਆਂ ਇਹ ਕਦ, ਇੱਕ ਥਾਂ, ਟਿਕ ਕੇ ਰਹਿਣੀਆਂ ਨੇ।

ਅੱਜ ਦੇ ਖੁੰਜੇ ,ਖੌਰੇ, ਕਿਸ ਥਾਂ, ਮਿਲਣਾ ਏ,
ਵਾਟਾਂ ਲੰਮੀਆਂ ਇੰਜ ਹੀ, ਚੱਲਦੀਆਂ ਰਹਿਣੀਆਂ ਨੇ।

ਇਹ ਹਾਸੇ ਰੋਸੇ, ਜ਼ਿੰਦਗੀ ਦਾ ਸਰਮਾਇਆ ਨੇ,
ਇਹ ਖੁਸ਼ੀਆਂ ਵੀ ਕਦ, ਇੱਕ ਥਾਂ, ਟਿਕ ਕੇ, ਵਹਿੰਦੀਆਂ ਨੇ।

ਦੌਲਤ-ਸ਼ਹੁਰਤ, ਦਾ ਖੱਟਣਾ ਕੀ ਜ਼ਿੰਦਗੀ ਵਿੱਚ,
ਖੱਟ ਨੇਕੀਆਂ, ਨਾਲ ਸਦਾ ਜੋ ਰਹਿੰਦੀਆਂ ਨੇ।

ਮਹਿਫ਼ਲਾਂ ਦੇ ਵਿੱਚ ਨਿੰਦੇ ਰੋਜ਼ ਹੀ ਲੋਕਾਂ ਨੂੰ,
ਤੇਰੇ ਤੋਂ ਬਸ, ਇਹੋ ਪੂਰੀਆਂ ਪੈਣੀਆਂ ਨੇ।

ਜ਼ਿੰਦਗੀ ਦੇ ਵਿੱਚ, ਮੰਜ਼ਿਲਾਂ ਤੇ ਜੇ ਅੱਪੜਨਾ,
ਰੋਜ਼-ਮਰ੍ਹਾਂ ਫਿਰ, ਕੁਝ ਮਜ਼ਬੂਰੀਆਂ,ਰਹਿਣੀਆਂ ਨੇ।

ਚੰਗੀ ਨੀਅਤ, ਨੇਕ ਇਰਾਦੇ ਸਾਂਭੀ ਰੱਖ ,
ਅੱਜ ਨਹੀ ਤਾਂ ਕੱਲ੍ਹ, ਇਹ ਪੂਰੀਆਂ ਪੈਣੀਆਂ ਨੇ।

ਹੁਣ ਤੱਕ ਜੋ ਵੀ ਸਿੱਖਿਆ ਉਸਨੂੰ ਸਾਂਭ ਲਵੀਂ,
ਜ਼ਿੰਦਗੀ ਦੇ ਵਿੱਚ,ਇਸਦੀਆਂ ਲੋੜ੍ਹਾਂ ਰਹਿਣੀਆਂ ਨੇ।

ਮਾਪੇ ਬਣ ਅਧਿਆਪਕ ਜੋ ਸਮਝਾਉਂਦੇ ਸੀ,
ਸਮੇਂ ਨਾਲ ਇਹ ਗੱਲਾਂ ਵੀ, ਸੱਚੀਆਂ ਪੈਣੀਆਂ ਨੇ।

ਸੰਗੀ-ਸਾਥੀ, ਮਿੱਤਰ ਮੁੜ ਕੇ ਲੱਭਣੇ ਨਾ,
ਯਾਦਾਂ ਹੀ ਬਸ, ਪੱਲੇ ਦੇ ਵਿੱਚ ਰਹਿਣੀਆਂ ਨੇ।

ਯਾਦਾਂ ਦੀ ਏ ਮਹਿਫ਼ਿਲ, ਨਾ ਮੁੜ ਲੱਗਣੀ ਏ,
ਇਹ ਲੰਮਿਹਿਆਂ ਦੀਆਂ, ਯਾਦ ਹੀ ਬਸ, ਰਹਿਣੀਆਂ ਨੇ।

ਪੜ੍ਹ ਲਿਖ ਮੰਜਲੀ ਪਹੁੰਚੋ ਇਹੁ ਦੁਆ ਕਰਦੇ,
ਆਪਾਂ ਨੇ ਤਾਂ ਗੱਲਾਂ ਇਹੋ ਹੀ,ਕਹਿਣੀਆਂ ਨੇ।

‘ਸੰਦੀਪ’ ਲਈ ਤੁਸੀਂ ਬੱਚੇ, ਭੈਣ, ਭਰਾ ਮੇਰੇ,
ਦਿਲੋਂ ਦੁਆਵਾਂ ਮੈਂ ਤਾਂ ,ਇਹੋ ਹੀ ਦੇਣੀਆਂ ਨੇ।

ਸੁਣੀਆਂ ਤੇ ਕੁਝ ਅਣ-ਸੁਣੀਆਂ ਵੀ ਰਹਿਣੀਆਂ ਨੇ,
ਯਾਦਾਂ ਨੇ ਇਹ, ਆਉਂਦੀਆਂ ਜਾਂਦੀਆਂ ਰਹਿਣੀਆਂ ਨੇ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article” ਦਾਖ਼ਲਾ ਮੁਹਿੰਮ ” ਜਾਗਰੂਕਤਾ ਵੈਨ ਨੂੰ ਡਿਪਟੀ ਕਮਿਸ਼ਨਰ  ਵਲੋਂ  ਹਰੀ ਝੰਡੀ ਦੇ ਕੇ ਰਵਾਨਾ
Next articleਤੇਰੇ ਗ਼ਮ ਦੀ ਅੱਗ