ਕਵਿਤਾ

  (ਸਮਾਜ ਵੀਕਲੀ)
ਘੁੱਗੀ:-
ਕਾਵਾਂ ਵੇ ਸੁਣ ਕਾਵਾਂ
ਦੱਸ ਕਿੱਥੇ ਬਹਿਕੇ ਆਲ੍ਹਣਾ ਬਣਾਵਾਂ
ਕਿੱਕਰਾਂ ਤੇ ਟਾਲੀਆਂ ਬਿਨਾਂ
ਨਾ ਠੰਡੀਆਂ ਦਿਸਣ ਕਿਤੇ ਛਾਵਾਂ
ਕਾਂ
ਘੁੱਗੀਏ ਨੀ ਸੁਣ ਘੁੱਗੀਏ
ਗੱਲ ਸੁਣ ਫ਼ਿਕਰਾਂ ਵਿੱਚ ਡੁੱਬੀਏ
ਉੱਚਿਆਂ ਪਹਾੜਾਂ ਵੱਲ ਨੂੰ
ਚਲ ਮਾਰਕੇ ਉਡਾਰੀ ਏਥੋਂ ਉੱਡੀਏ
ਚਿੜੀ
ਕੁੱਕੜਾ ਵੇ ਸੁਣ ਕੁੱਕੜਾ
ਗੱਲ ਸੁਣ ਵੇ ਕਮਾਦੀ   ਭੁੱਖੜ੍ਹਾ
ਟਿੱਬਿਆਂ ਚ ਉੱਗੇ ਅੱਕ ਨਾ
ਏਸ ਗੱਲ ਦਾ ਹੀ ਮਾਰ ਗਿਆ ਦੁਖੜਾ
ਕਮਾਦੀ ਕੁੱਕੜ
ਚਿੜੀਏ ਨੀ ਸੁਣ ਭੋਲ਼ੀਏ
ਕਿੱਥੇ ਦੱਸਦੇ ਟਿਕਾਣਾ  ਟੋਲ਼ੀਏ
ਆਖ ਜਾ ਮਨੁੱਖ ਜਾਤ ਨੂੰ
ਧੂਆਂ ਹਵਾ ਵਿਚ ਕਦੇ ਵੀ ਨਾ ਘੋਲ਼ੀਏ
ਕੋਇਲ
ਬਾਜਾ ਵੇ ਸੁਣ ਬਾਜਾ
ਮੇਰੇ ਪਿੱਛੇ ਪਿੱਛੇ ਉੱਡਕੇ ਤੂੰ ਆਜਾ
ਵੱਢਦਾ ਦਰੱਖਤਾਂ ਨੂੰ
ਸਾਡਾ ਵੈਰੀ ਏ ਮਨੁੱਖ ਇਹ ਰਾਜਾ
ਬਾਜ
ਕੋਇਲੇ ਨੀ ਸੁਣ ਕੋਇਲੇ
ਬਹਿਕੇ ਛੱਤ ਤੇ ਟਟੀਰੀ ਬੋਲੇ
ਖੇਤਾਂ ਚ ਵਿਛਾਏ ਜ਼ਹਿਰ ਨੂੰ
ਵੇਖ ਉੱਡਗੇ ਕਬੂਤਰ ਗੋਲੇ
ਧੰਨਾ ਧਾਲੀਵਾਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦਾ ਸੱਚ  ( ਮਾਂ ਦਿਵਸ ਤੇ ਵਿਸ਼ੇਸ਼)
Next articleਮਾਂ ਜ਼ਰੂਰੀ ਹੈ