ਸ਼ਾਮਚੁਰਾਸੀ ਚੌਂਕੀ ਦੇ ਇੰਚਾਰਜ ਏ ਐਸ ਆਈ ਇੰਦਰਜੀਤ ਸਿੰਘ ਨਿਯੁਕਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਾਮਚੁਰਾਸੀ ਚੌਂਕੀ ਦੇ ਨਵ ਨਿਯੁਕਤ ਇੰਚਾਰਜ ਏ ਐਸ ਆਈ ਇੰਦਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਏ ਐਸ ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਦੀਆਂ ਪਬਲਿਕ ਨੂੰ ਸੇਵਾਵਾਂ ਕਾਨੂੰਨੀ ਦਾਇਰੇ ਵਿਚ ਰਹਿ ਕੇ ਪ੍ਰਦਾਨ ਕਰਨਗੇ ਅਤੇ ਕਿਸੇ ਵੀ ਵਿਅਕਤੀ ਨੂੰ ਹੱਥਾਂ ਵਿਚ ਲੈਣ ਦੀ ਇਜਾਜਤ ਨਹੀਂ ਦੇਣਗੇ। ਸਮਾਜ ਵਿਚ ਬੁਰੇ ਕੰਮਾਂ ਨੂੰ ਬਿਨਾ ਕਿਸੇ ਡਰ ਦੇ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਉਨ•ਾਂ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਉਹ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਸ ਤੋਂ ਇਲਾਵਾ ਉਨ•ਾਂ ਲੋਕਾਂ ਨੂੰ ਕਿਹਾ ਕਿ ਉਹ ਕਰੋਨਾ ਮਹਾਂਮਾਰੀ ਦੇ ਚੱਲਿਆਂ ਸਰਕਾਰੀ ਹਦਾਇਤਾਂ ਨੂੰ ਯਕੀਨੀ ਬਨਾਉਣ ਅਤੇ ਦੁਕਾਨਦਾਰ ਵੀ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਿੱਤੇ ਗਏ ਸਮੇਂ ਤੇ ਦੁਕਾਨ ਖੋਲ•ਣ ਅਤੇ ਬੰਦ ਕਰਨ। ਇਸ ਤੋਂ ਇਲਾਵਾ ਉਨ•ਾਂ ਟਰੈਫਿਕ ਪ੍ਰਬੰਧਕਾਂ ਦੀ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਟਰੈਫਿਕ ਨਿਯਮਾਂ ਵਿਚ ਕੁਤਾਹੀ ਵਰਤਣ ਵਾਲੇ ਲਾਪ੍ਰਵਾਹ ਵਾਹਨ ਚਾਲਕਾਂ ਦੇ ਵਿਸ਼ੇਸ਼ ਨਾਕਾਬੰਦੀ ਦੌਰਾਨ ਚਲਾਨ ਕੀਤੇ ਜਾਣਗੇ।

Previous articlePeschke/Schuurs win women’s doubles title at Western & Southern Open
Next articlePretty scared to hit nets for first time in 5 months: Kohli