(ਸਮਾਜ ਵੀਕਲੀ)
ਹੋ ਜਾਂਦਾ
ਹੱਸਣਾ ਵੀ ਸਿਆਪਾ ਬਣ ਜਾਂਦਾ
ਜਦੋਂ ਹੱਸਣ ਦਾ ਨਾ ਢੰਗ ਹੋਵੇ
ਔਖਾ ਘਰੋ ਨਿੱਕਲਣਾ ਹੋ ਜਾਂਦਾ
ਪੈਂਦੀ ਬਾਹਰ ਜ਼ੋਰ ਦੀ ਠੰਢ ਹੋਵੇ
ਘਰਵਾਲੀ ਉਸ ਵੇਲੇ ਲੜ ਪੈਦੀ
ਮੰਗੀ ਚਾਹ ਤੇ ਘਰ ਨਾ ਖੰਡ ਹੋਵੇ
ਮਾਪਿਆਂ ਦਾ ਉਦੋ ਮਰਨ ਹੁੰਦਾ
ਜਦੋ ਦੋਵਾਂ ਭਾਈਆ ਵਿੱਚ ਵੰਡ ਹੋਵੇ
ਗੁਰਮੀਤ ਕਲੇਸ਼ ਘਰੋ ਨਹੀਂ ਮੁੱਕਦਾ
ਜਦੋ ਸਿਰ ਕਰਜ਼ੇ ਦੀ ਪੰਡ ਹੋਵੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ (ਜਲੰਧਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly