(ਸਮਾਜ ਵੀਕਲੀ)
ਅਸਲੀ ਰੌਲਾ ਸੁਣਨ ਯੋਗਾ ਤੂੰ ਨਹੀਂ ਮੇਰਾ।
ਏਸ ਲਈ ਮੈਨੂੰ ਬੋਲਦੀ ਸੁਣਨ ਦੀ ਆਦਤ ਪਾ।
ਮੇਰੀ ਚੁੱਪ ਨੇ ਤੇਰੇ ਅੰਦਰ ਸ਼ੋਰ ਮਚਾ ਦੇਣਾ।
ਸਮਝਦਾਰ ਬਣ ਮੇਰੇ ਲਫ਼ਜਾਂ ਨੂੰ ਹੰਢਾ।
ਫੇਰ ਕਹੇਂਗਾ ਬੋਲ ਕੁਝ ਸਭ ਸੁੰਨ ਪਈ।
ਸੋਚੇਂਗਾ ਸਭ ਕਹਿ ਕੇ, ਕਿਉਂ ਨਾ ਕਹਿੰਦੀ ਪਈ।
ਅੰਦਰ ਬਾਹਰ ਸਭ ਮੇਰਾ ਹੈ ਔਰਤ ਨਾਲ਼।
ਅੱਜ ਤੱਕ ਮੇਰੀਆਂ ਫੇਰ ਕਿਉਂ,ਸਭ ਸਹਿੰਦੀ ਰਹੀ।
ਤੇਰੇ ਪਿੱਛੇ ਹੱਥ ਸਰਬ ਰਹੂ ਤੂੰ ਅੱਗੇ ਵੱਧ।
ਕਦੇ ਬੋਲ ਕਦੇ ਝਗੜ, ਚੁੱਪ ਮੇਰੀ ਕਹਿਕੇ ਗਈ।
ਨਾਨਕ ਸਾਹਿਬ ਦੀ ਰਜ੍ਹਾ ਨਾ ਭੁੱਲਣਾ ਕਦੇ ਵੀ।
ਬਾਣੀ ਪੜ੍ਹ ਲੈ ਗੁਰਾਂ ਸੱਚ ਜੋ ਕਹਿੰਦੀ ਪਈ।
ਸਰਬ ਤਾਂ ਚੱਲਦੀ ਰਹਿਣਾ ਓਸ ਇਸ਼ਾਰੇ ਤੇ।
ਪੱਤਾ ਹਿਲਾ ਨਾ ਸਕਦੀ, ਲੱਗੀ ਸਾਇੰਸ ਪਈ।
ਕੁਦਰਤ ਬਾਰੇ ਤਾਂ ਹਰ ਰੋਜ਼,ਕਰਾਂ ਸੂਚਿਤ ਤੈਨੂੰ।
ਬਿਨਾਂ ਲਾਲਚੋਂ ਸਾਹ ਸਾਨੂੰ ਜੋ ਦੇਂਦੀ ਪਈ।
ਪਹਿਲਾਂ ਤਾਂ ਕਹਿੰਦਾ ਸਾਂ,ਪਿੱਛੇ ਗੁੱਤ ਦੇ ਮੱਤ ਮੇਰੀ।
ਹੁਣ ਚੁੱਪ ਮੇਰੀ ਦੇ ਕਾਹਤੋਂ ਰੜਕਣ ਬੋਲ ਭਈ।
ਸਰਬਜੀਤ ਕੌਰ ਪੀਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly