(ਸਮਾਜ ਵੀਕਲੀ)
ਸਿਲਸਿਲਾ ਏਹ ਚੱਲਦਾ ਰਹੇ ਰੁੱਸਣ ਮਨਾਉਣ ਦਾ।
ਵੱਖਰਾ ਹੀ ਸੁਆਦ ਆਵੇ ਫੇਰ ਜ਼ਿੰਦਗੀ ਜਿੳੂਣ ਦਾ।
ਜਿੱਥੇ ਕਹਿੰਦੇ ਪਿਆਰ,ਓਥੇ ਹੀ ਹੋਣ ਗਿਲੇ ਸ਼ਿਕਵੇ,,
ਦੁਸ਼ਮਣੀ ਤਾਂ ਹੱਕ ਭਾਲੇ ਬਸ ਰੋਹਬ ਜਮਾਉਣ ਦਾ।
ਅਪਣੇ ਜੇ ਹੋਏ ਤਾਂ ਆਪੇ ਹੀ ਮਨਾਅ ਯਾਰਾ ਲੈਣਗੇ,,
ਗ਼ੈਰਾਂ ਦਾ ਨਾ ਹੁੰਦਾ ਦਸਤੂਰ ਪਿਆਰ ਜਿਤਾਉਣ ਦਾ।
ਸੱਚ ਜਾਣੀ ਸੱਚਾ ਪਿਆਰ ਤੇਰਾ,ਮੇਰਾ ਸਰਮਾਇਆ ਏ,,
ਗ਼ਮ ਨਾ ਸੌਗਾਤਾਂ ਦੇਵੀਂ, ਯਾਰਾ ਵਫਾਵਾਂ ਨਿਭਾਉਣ ਦਾ।
ਏਦਾਂ ਨਾ ਤੂੰ ਰੁੱਸੀ ਕਦੇ ਕਿ ਉਡੀਕ ਹੀ ਤੇਰੀ ਮੁੱਕਜੇ,,
ਮਿਲਣਾ ਨਾ ਮੌਕਾ ਵਾਰ ਵਾਰ ਦਿਲ ਵਿੱਚ ਆਉਣ ਦਾ।
ਨਿੱਤ ਭਾਵੇਂ ਰੁੱਸੀ, “ਸ਼ੇਰੋਂ” ਵਾਲਿਆ ਨਿੱਤ ਹੀ ਮਨਾਵਾਂਗੇ,,
ਦੁੱਖ ਸਹਿ ਨਹੀਂ ਹੋਣਾ “ਪਾਲੀ” ਸਾਨੂੰ ਅਜਮਾਉਣ ਦਾ।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly