ਕਵਿਤਾ

(ਸਮਾਜ ਵੀਕਲੀ)

ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ
ਸਫਲ ਨੀ ਹੋਏ
ਮੇਰੀ ਆਈ ਫੁੱਟ ਫੁੱਟ ਰੋਏ
ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ
ਰੱਬ ਦਾ ਏ ਦਸਤੂਰ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਦਾਦੇ ਮੇਰੇ ਮੈਨੂੰ ਮਾਰਨਾ ਚਾਹਿਆ
ਦਾਦੀ ਮੇਰੀ ਮੇਰਾ ਗਲਾ ਦਬਾਇਆ
ਬਾਪ ਮੇਰੇ ਮੈਨੂੰ ਘਰੋਂ ਭਜਾਇਆ
ਐਨਾ ਸ਼ੁਕਰ ਤੂੰ ਕੁੱਖ ਚ ਕਤਲ ਨੀ ਸੀ ਕਰਾਇਆ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਤੂੰ ਮੈਨੂੰ ਮੰਗਿਆ ਸੁੱਖਾ ਸੁੱਖ ਸੁੱਖ
ਜੱਦ ਮੈਂ ਆਈ,ਦਿਨ ਨਹੀ ਸੀ ਦੂਰ ਨੀ ਮਾਏ
ਦੱਸ ਮੇਰਾ ਕੀ ਕਸੂਰ ਨੀ ਮਾਏ
ਮੈਨੂੰ ਕਹਿੰਦੇ ਕਿਉਂ ਮਨਹੂਸ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਨਹੀਂ ਸੁੱਖ ਮੰਗਦੇ ,ਨਹੀਂ ਸੁੱਖ ਪਾਉਂਦੇ
ਕਾਤਿਲ ਸੀ ਜੋ ਬਣਨਾ ਚਾਹੁੰਦੇ
ਆਪਣੀ ਹੀ ਜਾਈ ਦੇ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਦਾਦੀ ਦਾਦੇ ਘਰ ਕਮਰੇ ਵਿੱਚ
ਕੀਤਾ ਗੁਰੂ ਗ੍ਰੰਥ ਹਜੂਰ ਨੀ ਮਾਏ
ਫਿਰ ਵੀ ਉਹ ਨਾਨਕ ਦੀ ਸਿੱਖਿਆ ਤੋਂ
ਵਿਸਰੇ ਕੋਹਾਂ ਦੂਰ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਪਿਓ ਮੇਰੇ ਦੀ ਇਕ ਭੈਣ ਕੁਆਰੀ
ਮੇਰੇ ਜਹੀ ਹੋਵੇਗੀ ਕਦੇ ਵਿਚਾਰੀ
ਭੂਆ ਮੇਰੀ ਨੇ ਵੀ ਔਰਤ ਹੋਣ ਨੂੰ
ਕੀਤਾ ਚਕਨਾ ਚੂਰ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਔਰਤ ਹੀ ਔਰਤ ਦੀ ਵੈਰਨ
ਕਹੇ ਸਰਬਜੀਤ ਲਾਹਨਤ ਇਹੋ ਜਿਹੀਆਂ ਔਰਤਾਂ ਦੇ
ਇਨਸਾਨੀਅਤ ਤੋਂ ਜੋ ਵਿਚਰਨ ਕੋਹਾਂ ਦੂਰ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ
ਨਿੱਕੀ ਜਹੀ ਸੀ ,ਨੰਨੀ ਜਹੀ ਸੀ ,ਮੈਂ ਨੀ ਮਾਏ

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵਾਲੀ !
Next articleਜਲੰਧਰ ਇੰਟਰਪ੍ਰਾਈਜਜ਼ ਸੁਲਤਾਨਪੁਰ ਲੋਧੀ ਵਿਖੇ ਗਾਹਕਾਂ ਦਾ ਲੱਗਾ ਤਾਂਤਾ