ਜਲੰਧਰ ਇੰਟਰਪ੍ਰਾਈਜਜ਼ ਸੁਲਤਾਨਪੁਰ ਲੋਧੀ ਵਿਖੇ ਗਾਹਕਾਂ ਦਾ ਲੱਗਾ ਤਾਂਤਾ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ): ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਗੁ: ਸ੍ਰੀ ਬੇਰ ਸਾਹਿਬ ਰੋਡ ਤੇ ਖੁੱਲ੍ਹੇ ਹੋਏ ਜਲੰਧਰ ਇੰਟਰਪ੍ਰਾਈਜਜ਼ ਦੇ ਵੱਡੇ ਮਾਲ ‘ਚ ਦੀਵਾਲੀ ਦੇ ਤਿਉਹਾਰ ਤੇ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਗ੍ਰਾਹਕਾਂ ਨੂੰ ਸਾਰੀਆਂ ਇਲੈਕਟ੍ਰਾਨਿਕ ਵਸਤਾਂ ਤੇ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾ ਰਹੀ ਹੈ , ਜਿਸ ਕਾਰਨ ਇਸਦੇ ਸ਼ੌਅਰੂਮ ‘ਚ ਗ੍ਰਾਹਕਾਂ ਦਾ ਤਾਂਤਾ ਲੱਗਾ ਹੋਇਆ ਹੈ ।ਇਸ ਸਬੰਧੀ ਗੱਲਬਾਤ ਕਰਦੇ ਹੋਏ ਜਲੰਧਰ ਇੰਟਰਪ੍ਰਾਈਜਜ਼ ਦੇ ਐਮ.ਡੀ. ਸ੍ਰੀ ਮਨਮੋਹਨ ਸਿੰਘ (ਕੁੰਦਨ ਟੀ.ਵੀ. ਵਾਲੇ) ,ਜਸਪ੍ਰੀਤ ਸਿੰਘ ਖਾਲਸਾ ਤੇ ਜਸਜੋਤ ਸਿੰਘ ਨੇ ਦੱਸਿਆ ਕਿ ਪ੍ਰਮੁੱਖ ਕੰਪਨੀਆਂ ਐਲ.ਜੀ. , ਸੈਮਸੰਗ, ਓਨੀਡਾ, ਹਾਈਸੈਸ, ਗੋਦਰੇਜ, ਵਰਲਪੂਲ , ਬੋਸ਼ ਤੇ ਹੋਰ ਵਿਦੇਸ਼ੀ ਕੰਪਨੀਆਂ ਦਾ ਵਧੀਆ ਕੁਆਲਿਟੀ ਦਾ ਸਮੂਹ ਇਲੈਕਟ੍ਰਾਨਿਕ ਸਮਾਨ ਗ੍ਰਾਹਕਾਂ ਨੂੰ ਵਿਸ਼ੇਸ਼ ਛੋਟ ਤੇ ਦਿੱਤਾ ਜਾ ਰਿਹਾ ਹੈ ।

ਉਨ੍ਹਾਂ ਦੱਸਿਆ ਸਮੂਹ ਸੰਗਤਾਂ ਦੇ ਮਿਲੇ ਭਰਵੇ ਸਹਿਯੋਗ ਸਦਕਾ ਹੀ ਸਾਨੂੰ ਜਿਲ੍ਹਾ ਕਪੂਰਥਲਾ ‘ਚੋਂ ਨੰਬਰ 1 ਸੇਲ ਤੇ ਸਰਵਿਸ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਕਿੰਚਨ ਦੀ ਚਿਮਨੀ, ਚੁੱਲਾ ,ਮਾਈਕਰੋਵੇਵ , ਇਨਬਿਲਟ ਹੋਬ, ਡਿਸ਼ ਵਾਸ਼ ਆਦਿ ਵੀ ਜਲੰਧਰ ਇੰਟਰਪ੍ਰਾਈਜਜ਼ ਦੇ ਲੋਕਾਂ ਦੀ ਪਹਿਲੀ ਪਸੰਦ ਹਨ ।ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਲੈਕਟ੍ਰਾਨਿਕ ਦਾ ਚੰਗੀ ਕੰਪਨੀ ਦਾ ਵਧੀਆ ਸਮਾਨ ਹੀ ਖਰੀਦਣ ਤਾਂ ਜੋ ਬਾਅਦ ‘ਚ ਪ੍ਰੇਸ਼ਾਨੀ ਨਾ ਆਵੇ । ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੇਚੀ ਗਈ ਹਰ ਵਸਤੂ ਦੀ ਕੰਪਨੀ ਵੱਲੋਂ ਫੁੱਲ ਗਰਾਂਟੀ ਲਿਖਤੀ ਦਿੱਤੀ ਜਾਂਦੀ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਥਾਪੀ