ਮਤਲਬੀ ਦੁਨੀਆ

ਰਿੱਕਵੀਰ ਸਿੰਘ ਰਿੱਕੀ

(ਸਮਾਜ ਵੀਕਲੀ)

ਮਤਲਬੀ ਦੁਨੀਆ ਹੋ ਗਈ
ਮਤਲਬ ਦੇ ਸਬ ਰਿਸ਼ਤੇ ਸਾਰੇ
ਮਤਲਬ ਨੂੰ ਜਦ ਪਿਆਰ ਕਰੇ
ਉਦੋਂ ਸੱਜਣ, ਤੋੜਨ ਤਾਰੇ,
ਗੋਂਓ ਕੱਢ ਜਦੋਂ ਫਰੇਬ ਕਰੇ
ਰੱਬ ਉਦੋਂ ਖੈਰ ਕਰੇ

ਆਪਣੇ ਜਦੋਂ ਬੇਈਮਾਨ ਹੋਵਨ
ਟਕੇ-ਟਕੇ ਨੂੰ ਵਿਕਦੇ ਇਮਾਨ ਹੋਵਨ
ਗਿੱਠ ਥਾ ਲਈ ਭਰਾ, ਭਰਾ
ਨਾਲ ਜਦੋਂ ਵੈਰ ਕਰੇ
ਰੱਬ ਉਦੋਂ ਖੈਰ ਕਰੇ

ਘਰ 6-6 ਫੋਨ ਹੋ ਗਏ
ਉਦੋਂ ਤੋ, ਤੂੰ ਮੈਂ ਕੋਣ ਹੋ ਗਏ
ਘਰ ਦੇ ਮੁੱਖੀ ਮੋਨ ਹੋ ਗਏ
ਧੀ ਘਰੋ ਬਾਹਰ, ਜਦੋਂ ਪੈਰ ਧਰੇ
ਰੱਬ ਉਦੋਂ ਖੈਰ ਕਰੇ

ਇਨਸਾਫ਼ ਦਾ ਮੁੰਹ ਕਾਲਾ ਹੈ
ਹਰ ਪਾਸੇ ਝੁਠ ਦਾ ਬੋਲਬਾਲਾ ਹੈ
ਸੱਚ ਦੇ ਮੁੰਹ ਲੱਗਿਆ ਤਾਲਾ ਹੈ
ਸਮਝ ਨਾ ਕੌਣ ਜੀਜਾ ਕੌਣ ਸਾਲਾ ਹੈ
ਰਿਸ਼ਤਿਆ ਚਾ ਜਦੋਂ ਹੇਰ ਫੇਰ ਕਰੇ
ਰੱਬ ਉਦੋਂ ਖੈਰ ਕਰੇ

ਹਵਾ ਪਾਣੀ ਗੰਧਲੇ ਹੋ ਗਏ
ਕਾਰੋਬਾਰ ਵੀ ਮੰਦੜੇ ਹੋ ਗਏ
ਖਾਣ ਪੀਣ ਚੰਦਰੇ ਹੋ ਗਏ
ਫਸਲਾਂ ਤੇ, ਜਦੋਂ ਜਹਿਰ ਕਰੇ
ਰੱਬ ਉਦੋਂ ਖੈਰ ਕਰੇ

ਜਿਵੇਂ ਦੀ ਲੋਕਾਈ ਹੋ ਗਈ
ਉਵੇਂ ਦੀ ਖੁਦਾਈ ਹੋ ਗਈ
ਕੁਦਰਤ ਵੀ ਸੁਦਾਈ ਹੋ ਗਈ
ਰਿਕਵੀਰ ਜੱਗ ਤੇ ਦਾਤਾਂ ਮੇਹਰ ਕਰੇ
ਤੂੰ ਹੀ ਰੱਬਾ ਹੁਣ ਖੈਰ ਕਰੇ

ਰੱਬ ਦੇ ਨਾ ਚੱਲੇ
ਸਾਧਾਂ ਦਾ ਕਾਰੋਬਾਰ ਬਾਹਲਾ
ਜਿਹੋ ਜਿਹਾ ਭੂਤ
ਕਰਦੇ ਉਹੋ ਜਿਹਾ ਢਾਲਾ
ਰਾਤ ਚਾਣਨੀ ਜਦੋਂ ਹਨੇਰ ਕਰੇ
ਉਦੋਂ ਰੱਬ ਖੈਰ ਕਰੇ

ਰਿੱਕਵੀਰ ਸਿੰਘ ਰਿੱਕੀ
98157 43544

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNIA releases pictures of accused involved in attack on High Commission in London
Next articleਸਾਹਿਤ ਦੇ ਪਹਿਰੇਦਾਰਾਂ ਦਾ ਦੋਗਲਾਪਣ******