HOME ਜੀਅ ਕਰਦਾ ਹੈ ਹੁਣ ਅਪਣਾ ਨਾਂ ਬਦਲ ਲਵਾਂ

ਜੀਅ ਕਰਦਾ ਹੈ ਹੁਣ ਅਪਣਾ ਨਾਂ ਬਦਲ ਲਵਾਂ

3
 (ਸਮਾਜ ਵੀਕਲੀ)  ਜਾਤ ਦਾ ਘਮੰਡ ਅਜਿਹਾ ਘਮੰਡ ਹੈ ਜਿਸ ਦੀ ਝੂਠੀ ਵਡਿਆਈ ਵਿਚ ਮਨੁੱਖ ਸਾਰੀ ਜਿੰਦਗੀ ਭੁਲੇਖੇ ਵਿੱਚ ਗੁਜਾਰ ਦਿੰਦਾ ਹੈ!ਅਸਲ ਵਿੱਚ ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿਸਨੇ ਸਾਨੂੰ ਸਾਡੇ ਹੁਨਰ ਚਤੁਰਤਾ ਦੇ ਅਧਾਰ ਤੇ ਵੰਡਿਆ ਹੋਇਆ ਹੈ ਅਨੇਕਾਂ ਸਾਲਾਂ ਤੋਂ ਮੈਂ ਵੀ ਅਪਣੇ ਨਾਂ ਦੇ ਪਿੱਛੇ ਧੰਨਾ ਧਾਲੀਵਾਲ ਲਗਾਉਂਦਾ ਹਾਂ ਜੋ ਕੇ ਮੇਰੀ ਪਹਿਚਾਣ ਬਣ ਚੁੱਕਿਆ ਹੈ ਪਰ ਅਪਣੇ ਨਾਂ ਦੇ ਪਿੱਛੇ ਜੇਕਰ ਧੰਨਾ ਧਾਲੀਵਾਲ ਨਾਲ਼ੋਂ ਧੰਨਾ ਸਿੰਘ ਜਾਂ ਭਗਤ ਲਗਾ ਲਵਾਂ ਤਾਂ ਮੇਰੇ ਲਈ ਜਿਆਦਾ ਬੇਹਤਰ ਹੋਵੇਗਾ ! ਗੁਰਬਾਣੀ ਅਨੁਸਾਰ ਅਸੀਂ ਜੇਕਰ ਜਾਤਾਂ ਪਾਤਾਂ ਦੇ ਏਸ ਝੇੜੇ ਤੋਂ ਬਾਹਰ ਨਿਕਲ਼ ਜਾਈਏ ਤਾਂ ਹੀ ਅਸੀਂ ਇੱਕ ਚੰਗੇ ਮਨੁੱਖ ਬਣ ਸਕਦੇ ਹਾਂ ਪਰ ਸਾਡੇ ਅੰਦਰੋਂ ਏਹ ਦੂਜੇ ਨੂੰ ਨੀਵਾਂ ਵਿਖਾਉਣ ਦੀ ਆਦਤ ਖੁਦ ਨੂੰ ਤਕੜਾ ਸਮਝਣ ਦਾ ਭਰਮ ਪਤਾ ਨਹੀਂ ਕਿਉਂ ਨਹੀਂ ਨਿਕਲ਼ਦਾ?  ਮੈਂ ਖੁਦ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕੇ ਜਿਨਾਂ ਘਰ ਦੇ ਜੀਆਂ ਨਾਲ਼ ਅਸੀਂ ਰਹਿੰਦੇ ਹਾਂ ਓਹ ਸਾਡੀ ਪੇਸ਼ ਨਹੀਂ ਚੱਲਣ ਦਿੰਦੇ ਅਸੀਂ ਸਮਾਜ ਹੀ ਅਜਿਹਾ ਸਿਰਜ ਲਿਆ ਹੈ  ਸਾਡਾ ਬੋਲਣ ਦਾ ਲਹਿਜਾ ਹੀ ਅਜਿਹਾ ਹੋ ਚੁੱਕਿਆ ਹੈ  ਇਕ ਗਰੀਬ ਕੋਲ਼ ਘਰ ਦਾ ਬਹੁਤ ਔਖਾ ਗੁਜਾਰਾ ਚਲਦਾ ਹੈ ਉਸ ਕੋਲ਼ ਇੱਕ ਮੁਟਿਆਰ ਧੀ ਹੈ ਧੀ ਦੇ ਵਿਆਹ ਲਈ ਉਸ ਕੋਲ਼ ਪੈਸੇ ਨਹੀਂ ਹਨ ਅਸੀਂ ਪਿੰਡਾਂ ਚ ਰਹਿੰਦੇ ਜਾਤ ਦੇ ਘਮੰਡੀ ਲੋਕ ਉਸਦੀ ਕਿੰਨੀ ਕ ਮਦਤ ਕਰਦੇ ਹਾਂ ਸਭ ਜਾਣਦੇ ਹਾਂ ਏਹ ਗੱਲ ਕਿਸੇ ਤੋਂ ਲੁਕੀ ਨਹੀਂ…? ਦੂਜੇ ਪਾਸੇ ਅਸੀਂ ਭਾਵੇਂ ਸਾਰੀ ਜਿੰਦਗੀ ਖੁਦ ਵੀ ਤੰਗੀਆਂ ਵਿੱਚ ਜੀਵਨ ਬਤੀਤ ਕਰਿਆ ਭਾਵੇਂ ਕਿਸੇ ਫੈਕਟਰੀ ਵਿਚ ਮਜ਼ਦੂਰ ਬਣਕੇ ਕੰਮ ਕਰਦੇ ਰਹੇ ਅਪਣੀ ਧੀ ਵਿਆਉਣ ਵੇਲ਼ੇ ਵੇਚਕੇ ਹਿੱਸੇ ਆਉਂਦੀ ਪੈਲ਼ੀ ਵੱਡਾ ਵਿਆਹ ਕਰਦੇ ਹਾਂ ਦਾਜ ਦੇ ਭੁੱਖਿਆਂ ਨਾਲ਼ 40 ਲੱਖ ਵਿਆਹ ਤੇ ਖਰਚ ਕੇ ਅਪਣੇ ਰਿਸ਼ਤੇ ਜੋੜ ਲੈਂਦੇ ਹਾਂ ਕੀ ਪੈਲ਼ੀ ਜਾਂ ਘਰ ਵੇਚਣ ਨਾਲ਼ ਅਸੀਂ ਬਹੁਤ ਵੱਡੇ ਹੋ ਜਾਂਦੇ ਹਾਂ ਜੋ ਕੇ ਸਾਡੇ ਪੁਰਖਿਆਂ ਵੱਲੋਂ ਸਾਂਭੀ ਹੋਈ ਵਿਰਾਸਤ ਸੀ ਪੁਰਖਿਆਂ ਦੁਆਰਾ ਸਾਨੂੰ ਦਿੱਤੀ ਹੋਈ ਅਨਮੋਲ ਪੂੰਜੀ ਕੇ ਏਦਾਂ ਗਵਾਣੀ ਚੰਗੀ ਹੈ ਹੈ ਕਿਸੇ ਕੋਲ਼ ਜਵਾਬ? ਗੱਲ ਕਰਦੇ ਹਾਂ ਪਰਮਾਤਮਾ ਦੀ ? ਜਦ ਸਾਡੀ ਬੁੱਧੀ ਦਾ ਦਾਇਰਾ ਹੀ ਏਨਾਂ ਛੋਟਾ ਹੈ ਜਿੱਥੇ ਰਹਿੰਦਿਆਂ ਸਾਨੂੰ ਸੱਚ ਤੇ ਝੂਠ ਵਿੱਚ ਫਰਕ ਹੀ ਨਜ਼ਰ ਨਹੀਂ ਆਉਂਦਾ ਉੱਥੇ ਦੱਸੋ ਅਸੀਂ ਕਿਵੇਂ ਇਨਸਾਨ ਬਣ ਸਕਦੇ ਹਾਂ  ਜ਼ਿੰਦਗੀ ਦਾ ਅਸਲ ਸਾਰ  ਜਿਹੜਾ ਇਨਸਾਨ ਅਪਣੀ ਜਿੰਦਗੀ ਚ ਅਪਣੇ ਬਾਰੇ ਨਹੀਂ ਸੋਚਦਾ ਬਹੁਤ ਪਿੱਛੇ ਰਹਿ ਜਾਂਦਾ ਹੈ  ਓਹ ਵੀ ਕੋਈ ਇਨਸਾਨ ਨਹੀਂ ਜਿਹੜਾ ਸਮੇਂ ਅਨੁਸਾਰ ਨਾਂ ਬਦਲੇ? ਜਿਵੇਂ ਕੇ ਸਾਡੀ ਉਮਰ ਵੀ ਸਾਨੂੰ ਸਾਨੂੰ ਏਸ ਜੀਵਨ ਸਾਰ ਬਾਰੇ ਦੱਸਦੀ ਰਹਿੰਦੀ ਹੈ ਪਰ ਅਸੀਂ ਗਲਤਫਹਿਮੀ ਪਾਲਣ ਵਾਲ਼ੇ ਲੋਕ ਹਾਂ ਜਿਵੇਂ ਕੇ ਅਸੀਂ ਪਿੰਡ ਦੇ ਮੋਹਰੀ ਸ਼ਹਿਰ ਦੇ ਮੋਹਰੀ ਜਾਤਾਂ ਦੇ ਮੋਹਰੀ ਅਨੇਕਾਂ ਮੋਹਰੀ ਆਦਿ ……? ਖੁਦੀ ਚ ਡੁੱਬਿਆ ਇਨਸਾਨ ਆਖਰ ਵਿਚ ਡੁੱਬ ਹੀ ਜਾਂਦਾ ਹੈ ਉਸਦਾ ਹੰਕਾਰ ਉਸਦੀ ਅਕਲ ਨੂੰ ਵੱਡਾ ਗਿਣਦਾ ਹੋਇਆ ਉਸਦੀ ਤੁੱਛ ਬੁੱਧੀ ਅਨੁਸਾਰ ਏਸ ਬ੍ਰਹਿਮੰਡ ਦੀ ਭੱਠੀ ਅੰਦਰ ਤਪਦਾ ਰਹਿੰਦਾ ਹੈ ਬੇਅੰਤ ਸਮੇਂ ਲਈ…ਫੇਰ ਤੋਂ ਬੇਅੰਤ ਸਮੇਂ ਲਈ  ਇਸ ਲਈ ਏਸ ਜੀਵਨ ਵਿਚ ਖੁਦ ਨੂੰ ਸਵਾਰੋ ਅਤੇ ਅਕਾਲ ਪੁਰਖ ਦਾ ਸਿਮਰਨ ਕਰੋ
ਧੰਨਾ ਭਗਤ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਂਗਰਸ ਜਮਾਤ ਦਾ ਵਿਵਹਾਰ ਸ਼ੁਰੂ ਤੋਂ ਹੀ ਦਲਿਤਾਂ ਤੇ ਪਛੜੇ ਵਰਗਾਂ ਦੇ ਖਿਲਾਫ :ਜੱਥੇਦਾਰ ਸੁਰਜੀਤ ਸਿੰਘ ਦੋਭਾਲੀ
Next articleਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਤੇ ਰੇਲ ਕੋਚ ਫੈਕਟਰੀ, ਵਿਖੇ ਹਾਕੀ ਮੈਚ ਕਰਵਾਏ ਗਏ