ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿਛਲੇ ਸਮੇਂ ਤੋਂ ਭਾਰਤੀ ਕੁਸ਼ਤੀ ਸੰਘ ਦ ਪ੍ਧਾਨ ਦੀ ਗਿਰਫਤਾਰੀ ਨੂੰ ਲੈ ਕੇ ਆਪਣਾ ਰੋਸ ਪ੍ਦਰਸ਼ਨ ਕਰ ਰਹੇ ਓਲੰਪਿਅਨਪ ਪਹਿਲਵਾਨਾ ਨੂੰ ਜਬਰਦਸਤੀ ਪੁਲਿਸ ਵਲੋਂ ਉਠਾ ਦੇਣ ਅਤੇ ਪਹਿਲਵਾਨਾ ਪ੍ਤੀ ਦੇਸ਼ ਦੀ ਕੇਂਦਰ ਸਰਕਾਰ ਦੇ ਰਵੱਈਏ ਨੂੰ ਲੈ ਕੇ ਵੱਖ ਵੱਖ ਖੇਡ ਪ੍ਰੇਮੀਆਂ ਅਤੇ ਖੇਡਾਂ ਲਈ ਕੰਮ ਕਰ ਰਹੇ ਲੋਕਾਂ ਵਿੱਚ ਰੋਸ ਦੀ ਲਹਿਰ ਹੈ। ਇਸ ਮੌਕੇ ਪੰਜਾਬੀ ਖੇਡ ਜਗਤ ਦੇ ਪ੍ਸਿੱਧ ਕੁਮੈਂਟੇਟਰ, ਖੇਡ ਲੇਖਕ ਸਤਪਾਲ ਮਾਹੀ ਖਡਿਆਲ ਨੇ ਆਪਣਾ ਪ੍ਤੀਕਰਮ ਦਿੰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਫਾਸੀਵਾਦ ਸਰਕਾਰਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਖਿਡਾਰੀਆਂ ਕਰਕੇ ਪੂਰੀ ਦੁਨੀਆਂ ਵਿੱਚ ਸਾਡੇ ਰਾਸ਼ਟਰ ਦਾ ਸਿਰ ਉੱਚਾ ਹੋਇਆ ਉਨ੍ਹਾਂ ਨਾਲ ਐਨਾ ਮਾੜਾ ਵਤੀਰਾ ਕਰਨਾ ਬਹੁਤ ਹੀ ਸ਼ਰਮਨਾਕ ਕਾਰਾ ਹੈ।
ਉਨ੍ਹਾਂ ਕਿਹਾ ਕਿ ਕਹਿਣ ਨੂੰ ਭਾਰਤ ਲੋਕਤੰਤਰ ਦੇਸ਼ ਹੈ ਪਰ ਅੱਜ ਰਾਜਸੀ ਲੋਕਾਂ ਨੇ ਇਸ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ ਹੈ। ਵੋਟਾਂ ਵਿੱਚ ਲੋਕਾਂ ਨੇ ਕੁਝ ਅਜਿਹੇ ਲੋਕਾਂ ਨੂੰ ਚੁਣ ਲਿਆ ਹੈ ਜਿੰਨਾ ਤੇ ਬਹੁਤ ਸਾਰੇ ਕਥਿਤ ਅਪਰਾਧਿਕ ਮਾਮਲੇ ਦਰਜ ਹੁੰਦੇ ਹਨ। ਇਹ ਹੀ ਲੋਕ ਅੱਗੇ ਜਾ ਕੇ ਸਾਡਾ ਸੋਸਣ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਓਲੰਪੀਅਨ ਪੈਦਾ ਕਰਨ ਲਈ ਇੱਕ ਪਰਿਵਾਰ ਦਾ ਪੂਰਾ ਘਰ ਲੱਗ ਜਾਂਦਾ ਹੈ। ਪਰ ਅੱਗੇ ਦੇਸ਼ ਦੀਆਂ ਖੇਡ ਸੰਸਥਾਵਾਂ ਨੂੰ ਚਲਾਉਣ ਲਈ ਰਾਜਨੀਤਕ ਲੋਕਾਂ ਨੂੰ ਰੱਖਿਆ ਹੁੰਦਾ ਹੈ ਜੋ ਕਿਸੇ ਖਿਡਾਰੀ ਦੇ ਸੰਘਰਸ਼ਮਈ ਨੂੰ ਸਮਝਣ ਦੀ ਬਜਾਇ ਉਨ੍ਹਾਂ ਤੇ ਤਾਨਾਸ਼ਾਹੀ ਹਕੂਮਤ ਕਰਕੇ ਜੁਲਮ ਕਰਦੇ ਹਨ। ਅੱਜ ਦੇਸ਼ ਅੰਦਰ ਜੋ ਸਾਡੇ ਉਲੰਪੀਅਨ ਨਾਲ ਦੁਰਵਿਵਹਾਰ ਹੋ ਰਿਹਾ ਉਨ੍ਹਾਂ ਆਉਣ ਵਾਲੀਆਂ ਪੀੜੀਆਂ ਲਈ ਚਿੰਤਾ ਦਾ ਵਿਸਾ ਹੈ। ਉਨ੍ਹਾਂ ਸਮੂਹ ਖੇਡ ਸੰਸਥਾਵਾਂ, ਖਿਡਾਰੀਆਂ, ਖੇਡ ਪ੍ਰੇਮੀਆਂ ਨੂੰ ਇੰਨਾ ਖਿਡਾਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਦੇ ਇਨ੍ਹਾਂ ਸਨਮਾਨਿਤ ਖਿਡਾਰੀਆਂ ਨਾਲ ਸੰਜੀਦਗੀ ਨਾਲ ਪੇਸ਼ ਆ ਕੇ ਇਸ ਸਨਮਾਨ ਦੀ ਅਹਿਮੀਅਤ ਨੂੰ ਸਮਝੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly