(ਸਮਾਜ ਵੀਕਲੀ)– ਦੱਖਣੀ ਅਮਰੀਕਾ ਜਿਹੜਾ ਕਿ ਦੁਨੀਆਂ ਦੇ ਮਹਾਂਦੀਪਾਂ ਅੰਦਰ ਲਾਤੀਨੀ ਅਮਰੀਕਾ ਵੱਜੋ ਜਾਣਿਆ ਜਾਂਦਾ ਹੈ। ਮੁੱਢਲੇ ਰੂਪ ਵਿੱਚ ਸਾਮਰਾਜੀ ਬਸਤੀਵਾਦੀ ਸਪੇਨ ਅਤੇ ਪੁਰਤਗੇਜ਼ ਅਧੀਨ ਗੁਲਾਮ ਰਹੇ ਦੇਸ਼ਾਂ ਨੂੰ ਕਿਹਾ ਜਾਂਦਾ ਹੈ। 15-ਵੀਂ ਸਦੀ ਦੇ ਅਖੀਰ ਅਤੇ 16-ਵੀਂ ਸਦੀ ਦੇ ਸ਼ੁਰੂ ‘ਚ ਯੂਰਪੀ ਬਸਤੀਵਾਦੀ ਸਾਮਰਾਜੀਆਂ ਦੇ ਇਸ ਖਿਤੇ ਵਿੱਚ ਦਾਖਲ ਹੋਣ ‘ਤੇ ਕਾਬਜ ਹੋਣ ਤੋਂ ਪਹਿਲਾ, ‘ਇਨਾਂ ਦੇਸ਼ਾਂ ਅੰਦਰ ਇਥੋ ਦੇ ਮੂਲਵਾਸੀ ਲੋਕਾਂ ‘ਉਲਮੇਕ, ਮਾਇਆ, ਮੂਇਸਕਾ ਅਤੇ ਇਨਕਾ` ਦੀ ਇਕ ਉਨਤ ਸੱਭਿਅਤਾ ਸੀ। ਜਿਉਂ ਹੀ ਇਸ ਖਿਤੇ ਦੇ ਦੇਸ਼ਾਂ ਉਤੇ ਬਸਤੀਵਾਦੀ ਸਪੇਨ, ਪੁਰਤਗੇਜ਼ ਤੇ ਫਰਾਂਸ ਬਾਦਸ਼ਾਹੀਆਂ ਦਾ ਕਬਜ਼ਾ ਹੁੰਦਾ ਗਿਆ ਉਨ੍ਹਾਂ ਵੱਲੋਂ ਸਥਾਨਕ ਲੋਕਾਂ ‘ਤੇ ਰੋਮਨ-ਕੈਥੋਲਿਜ਼ਮ ਅਤੇ ਬਿਦੇਸ਼ੀ ਬੋਲੀ ਲੋਕਾਂ ਤੇ ਥੋਪੀ ਜਾਂਦੀ ਗਈ। ਬਸਤੀਵਾਦੀ ਸਪੇਨੀ ਤੇ ਪੁਰਤ- ਗੇਜ਼ੀ ਸਾਮਰਾਜੀਆਂ ਨੇ ਆਪਣੇ ਸਾਮਰਾਜ ਨੂੰ ਵਧਾਉਣ ਲਈ ਅਫਰੀਕੀ ਦੇਸ਼ਾਂ ‘ਚੋਂ ਗੁਲਾਮਾਂ ਨੂੰ ਵੀ ਆਪਣੀਆਂ ਬਸਤੀਆਂ ਵਿੱਚ ਕੰਮ ਕਰਾਉਣ ਲਈ ਮਜ਼ਦੂਰਾਂ ਵਲੋਂ ਪ੍ਰਵਾਸ ਕਰਾਇਆ, ਖਾਸ ਤੌਰ ਤੇ ਉਨਾਂ ਖਿਤਿਆ ਵਿੱਚ ਜਿਥੇ ਮੂਲਵਾਦੀ ਲੋਕਾਂ ਦੀ ਆਬਾਦੀ ਘੱਟ ਸੀ। 19-ਵੀਂ ਸਦੀ ਦੇ ਸ਼ੁਰੂਆਤੀ ਦੌਰ ਸਮੇਂ ਲਾਤੀਨੀ ਅਮਰੀਕਾ ਦੇ ਦੇਸ਼ਾਂ ਅੰਦਰ ਉਠੀਆਂ ਮੁਕਤੀ ਲਹਿਰਾਂ, ਲੋਕ ਉਭਾਰ ਅਤੇ ਸੰਸਾਰ ਕੌਮੀ ਅੰਦੋਲਨਾਂ ਦੇ ਪ੍ਰਭਾਵ ਅਧੀਨ ਕੌਮੀ ਆਜ਼ਾਦੀ ਲਈ ਹਥਿਆਰਬੰਦ ਅੰਦੋਲਨੀ ਇਨ੍ਹਾਂ ਦੇਸ਼ਾਂ ‘ਚ ਹੋਏ ਕਿਊਬਾ, ਪੂਰੇਟੋ-ਰੀਕੋ ਅਤੇ ਬਰਾਜ਼ੀਲ ਵਿੱਚ ਜਿੱਥੇ ਬਾਦਸ਼ਾਹੀ ਦਾ ਭੋਗ ਪੈਣ ‘ਤੇ ਉਥੇ 19-ਵੀਂ ਸਦੀ ਦੇ ਅਖੀਰ, ਲੋਕ ਸਰਕਾਰਾਂ ਦੀ ਨੀਂਹ ਵੀ ਧਰੀ ਗਈ। ਪਰ ਇਸ ਦਾ ਮਤਲਬ ਇਹ ਨਹੀਂ ਕੀ ਬਸਤਵਾਦੀ ਸਾਮਰਾਜੀ ਹਾਕਮਾਂ ਤੋਂ ਮੁਕਤ ਹੋਣ ਬਾਦ ਮੂਲਵਾਸੀ ਅਤੇ ਸਿਆਹ-ਫਾਮ ਲੋਕਾਂ ਨੂੰ ਵੀ ਮੁਕਤੀ ਮਿਲ ਗਈ ?
ਭਾਵੇਂ ਲਾਤੀਨੀ ਅਮਰੀਕੀ ਦੇਸ਼ਾ ਅੰਦਰ ਰਾਜਨੀਤਕ ਆਜ਼ਾਦੀ ਤਾਂ ਪ੍ਰਾਪਤ ਹੋ ਗਈ ਅਤੇ ਇਹ ਦੇਸ਼ ਸਪੇਨੀ, ਪੁਰਤਗਾਲੀ ਤੇ ਫਰਾਂਸੀਸੀ ਬਤਸਵਾਦੀ ਸਾਮਰਾਜ ਤੋਂ ਆਜ਼ਾਦ ਵੀ ਹੋ ਗਏ ! ਪਰ ਬਸਤਵੀਵਾਦੀ ਜੂਲੇ ਤੋਂ ਮੁਕਤੀ ਤੋਂ ਬਾਦ ਇਨ੍ਹਾਂ ਦੇਸ਼ਾਂ ਅੰਦਰ ਰਾਜਨੀਤਕ ਅਤੇ ਆਰਥਿਕ ਅਸਥਿਰਤਾ ਏਨੀ ਗੜਬੜਾ ਗਈ ਸੀ ਕਿ ਇਹ ਦੇਸ਼ ਆਪਣੇ ਪੈਰਾਂ ‘ਤੇ ਖੜੇ ਨਹੀਂ ਹੋ ਸਕਦੇ ਸਨ। ਪਹਿਲੇ ਲੁਟੇਰਿਆਂ ਬਸਤੀਵਾਦੀ ਸਾਮਰਾਜੀਆਂ ਤੋਂ, ‘ਅੱਜੇ ਇਨ੍ਹਾਂ ਦੇਸ਼ਾਂ ਦਾ ਖੈਹਿੜਾ ਛੁੱਟਿਆ ਹੀ ਸੀ, ‘ਕਿ ਨਵੇਂ ਸਾਮਰਾਜੀ ਬਰਤਾਨੀਆਂ ਅਤੇ ਅਮਰੀਕਾ ਨੂੰ ਨਵੇਂ-ਨਵੇਂ ਇਨ੍ਹਾਂ ਆਜ਼ਾਦ ਦੇਸ਼ਾਂ ਅੰਦਰ ਆਪਣੇ ਤੰਦੂਆਂ ਜਾਲ ਬੁਣਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਦੇਸ਼ਾਂ ਨੇ ਆਜ਼ਾਦੀ ਦੀ ਨਿਘ ਤਾਂ ਕੀ ਮਾਣਨੀ ਸੀ ਸਗੋਂ ਨਵ-ਬਸਤੀਵਾਦੀ ਨਵੀਂ ਲੁੱਟ ਵਾਲੇ ਤਾਣੇ-ਬਾਣੇ ਅੰਦਰ ਹੀ ਉਲਝ ਗਏ। ਲਾਤੀਨੀ-ਅਮਰੀਕੀ ਦੇਸ਼ ਜਿਹੜੇ 15-ਵੀਂ ਸਦੀ ਦੇ ਅਖੀਰ ‘ਚ ਗੁਲਾਮ ਹੋਏ ਸਨ, ਜਿਨ੍ਹਾਂ ਨੂੰ 19-ਵੀਂ ਸਦੀ ਦੇ ਅਖੀਰ ਦੌਰਾਨ ਮੁਕਤੀ ਮਿਲਣੀ ਸ਼ੁਰੂ ਹੋਈ ਸੀ, ਮੁੜ ਨਵ-ਬਸਤੀਵਾਦੀ ਆਰਥਿਕ ਗੁਲਾਮੀ ਦਾ ਗੁਲਾਮ ਹੋਣੇ ਸ਼ੁਰੂ ਹੋ ਗਏ! ਕੋਲੰਬੀਆਈ ਸਭਿਅਤਾ ਦੇ ਬਾਦ 19-ਵੀਂ ਸਦੀ ਦੇ ਅੱਧ (1856) ਦੌਰਾਨ ਦੱਖਣੀ ਅਮਰੀਕਾ ਖਿਤੇ ਦੇ ਦੇਸ਼ਾਂ ਦਾ ਨਾਂ ‘‘ਲਾਤੀਨੀ-ਅਮਰੀਕੀ“ (ਰੋਮਾਂਟਕ ਭਾਸ਼ਾਂ) ਵੱਜੋ ਉਜਾਗਰ ਹੋਇਆ। ਲਾਤੀਨੀ-ਅਮਰੀਕੀ ਖਿਤੇ ਦੇ ਹੁਣ 20-ਦੇਸ਼, 14-ਨਿਰਭਰ ਸ਼ਾਸਤ ਟਾਪੂ ਹਨ, ਜਿਨਾਂ ਦਾ ਖੇਤਰਫਲ 2,01,11,457 ਕਿਲੋਮੀਟਰ ਵਰਗ ਅਤੇ 68,00,00,000 ਆਬਾਦੀ ਹੈ (2020)।
ਲਾਤੀਨੀ ਅਮਰੀਕਾ ਅੰਦਰ ਸੱਭਿਅਤਾ ਦੇ ਉਠਾਨ ਨੂੰ ਚਾਰ ਭਾਗਾਂ ਅੰਦਰ ਵੰਡਿਆ ਜਾ ਸਕਦਾ ਹੈ, ਉਲਮੇਕ (+:ਝਥਙ), ਮਾਇਆ (ਝਂਢਂ), ਏਜਟੇਕ (ਂੱੳਥਙ), ਅਤੇ ਇਨਕਾ (ਜ਼ਟਙਂ)। ਹਰ ਸੱਭਿਅਤਾ ਦਾ ਕਾਲ ਸੱਭਿਆਚਾਰ ਅਤੇ ਕਲਾਂ ਪੱਖੋਂ ਵੱਖ-ਵੱਖ ਹਨ। ਜੋ ਵੱਖ-ਵੱਖ ਸਮਿਆਂ ਅੰਦਰ ਆਈਆਂ ਤਬਦੀਲੀਆਂ ਨਾਲ ਪ੍ਰਭਾਵਤ ਹੁੰਦੀਆਂ ਗਈਆਂ। ਭਾਵੇਂ ਇਨ੍ਹਾਂ ਸੱਭਿਆਤਵਾਂ ਨੂੰ ਬਾਹਰੀ ਇਸਲਾਮਿਕ ਅਤੇ ਇਸਾਈਅਤ ਪ੍ਰਭਾਵਾਂ ਦਾ 14-ਵੀਂ ਸਦੀ ਦੇ ਅੰਤ ਤੱਕ ਇਨ੍ਹਾਂ ਤੇ ਕੋਈ ਅਸਰ ਨਹੀਂ ਸੀ ਪਿਆ। ਪਰ ਬਸਤਵਾਦੀ ਯੁੱਗ ਜਿਸ ਦੀ ਸ਼ੁਰੂਆਤ ਕੋਲੰਬਸ ਕਰਿਸਟੋਫਰ ਦੇ 1492 ਨੂੰ ਅਮਰੀਕੀ ਪੁੱਜਣ ਬਾਦ ਹੋਈ, ਜਿਸ ਨੇ 18-ਵੀਂ ਸਦੀ ਦੇ ਅੰਦਰ ਤੱਕ ਇੱਥੋਂ ਦੀ ਸੱਭਿਅਤਾ ਨੂੰ ਪੂਰਨ ਰੂਪ ਵਿੱਚ ਮੁੱਢੋ ਹੀ ਬਦਲ ਕੇ ਰੱਖ ਦਿੱਤਾ। ਪੁਰਤਗਾਲੀ ਬਸਤੀਵਾਦੀਆਂ ਨੇ ਲਾਤੀਨੀ ਅਮਰੀਕਾ ਦੇ ਪੂਰਬੀ ਹਿੱਸੇ ਜਿਥੇ ਬਰਾਜ਼ੀਲ ਆੳਂਦਾ ਹੈ, ਨੂੰ ਪ੍ਰਭਾਵਿਤ ਕੀਤੀ ਹੈ। ਉਨ੍ਹਾਂ ਦੀ ਬੋਲੀ, ਕਲਾਵਾਂ ਅਤੇ ਰਹਿਣ-ਸਹਿਣ ਨੂੰ ਬਦਲ ਦਿੱਤਾ। ਬਾਕੀ ਲਾਤੀਨੀ ਦੇਸ਼ਾਂ ਅੰਤ ਜਿਥੇ ਸਪੇਨੀ ਬਸਤੀਵਾਦੀ ਰਾਜ ਕਰਦੇ ਸਨ ਉਨ੍ਹਾਂ ਦੇਸ਼ਾਂ ਦੇ ਬੋਲੀ, ਕਾਲਾਵਾਂ ਅਤੇ ਹੇਰੀਟੇਜ਼ ਸਪੇਨੀ ਰੰਗ ਅਦਰ ਰੰਗਿਆ ਗਿਆ। ਇਸ ਕਰਕੇ ਲਾਤੀਨੀ ਦੇਸ਼ਾਂ ਅੰਦਰ ਪੂਰਬੀ ਹਿੱਸੇ ਅੰਦਰ ਪੁਰਤਗੇਜ਼ੀ ਅਤੇ ਦੱਖਣੀ ਤੇ ਕੇਂਦਰੀ ਹਿਸੇ ਅੰਦਰ ਸਪੇਨੀ ਤੇ ਫਰਾਂਸੀਸੀ ਜਿਥੇ ਪੁਰਾਤਨ ਯੂਰਪੀ ਭਾਸ਼ਾਵਾਂ ਸਨ, ਉਨ੍ਹਾਂ ਦਾ ਬੋਲ-ਬਾਲਾ ਹੈ। ਜਦ ਕਿ ਉਤਰੀ ਅਮਰੀਕਾ ਜਿਥੇ ਬਰਤਾਨਵੀ ਬਸਤੀਵਾਦੀਆਂ ਦਾ ਕਬਜ਼ਾ ਸੀ ਉਥੇ ਸਭ ਕੁਝ ਅੰਗਰੇਜ਼ੀ ਭਾਸ਼ਾਂ ਵਾਲਾ ਸਾਮਰਾਜ ਕਾਇਮ ਹੋ ਗਿਆ, ‘ਕੈਨੇਡਾ ਅਤੇ ਅਮਰੀਕ ਵਜੋ !
ਮੱਧ-ਯੁੱਗ ਵੇਲੇ ਯੂਰਪਅੰਦਰ ਕਬਜ਼ਿਆ ਦੀ ਲੜਾਈ ਲਈ ਮੁਸਲਿਮ ਫੌਜਾਂ ਦੇ ਮੁਕਾਬਲੇ ਇਸਾਈ ਕਿੰਗਡਮਜ਼ ਨਾਲ ਯੁੱਧ ਹੁੰਦਾ ਰਿਹਾ। ਇਸੇ ਤਰ੍ਹਾਂ ਸਪੇਨੀ ਅਤੇ ਪੁਰਤਗੇਜ਼ੀ ਰਾਜਿਆ ਦਾ ਵੀ ਆਪ-ਆਪਣਾ ਤਜਰਬਾ ਸੀ। ਲਾਤੀਨੀ ਅਮਰੀਕਾ ਦੇ ਦੇਸ਼ਾਂ ਅੰਦਰ ਆਪਣਾ ਸਾਮਰਾਜ ਵਧਾਉਣ ਲਈ ਸਪੇਨੀ ਤੇ ਪੁਰਤਗੇਜ਼ੀ ਬਸਤਵਾਦੀ ਸਾਮਰਾਜੀਆਂ ਨੇ ਇਨ੍ਹਾਂ ਦੇਸ਼ਾਂ ਅੰਦਰ ਮਿਲਦੇ ਖਣਨ ਪਦਾਰਥ, ਸੋਨਾ ਚਾਂਦੀ ਆਦਿ ਹਥਿਆਉਣ ਲਈ ਇਥੋ ਦੇ ਮੂਲਵਾਸੀ ਲੋਕਾਂ ਦਾ ਰੱਜ ਕੇ ਕਤਲੋ-ਗਾਰਤ ਕੀਤਾ। ਪੁਰਤਗੇਜ਼ੀ ਬਸਤਦੀਵਾਦੀਆਂ ਨੇ ਆਪਣੇ ਇਲਾਕੇ ਅੰਦਰ ਖੁੱਲ੍ਹੀ ਲੁਟ ਲਈ ‘‘ਟਰਿਟੀ ਆਫ ਟੋਰਡੇ-ਜ਼ੀ ਲਾਜ਼“ ਨੂੰ ਲਾਗੂ ਕੀਤਾ। ਪੱਛਮੀ ਹਿੱਸਿਆਂ ਅੰਦਰ ਯੂਰਪੀ ਬਸਤੀਵਦੀਆਂ ਨੇ ਜਿਥੇ ਇਥੋਂ ਦੇ ਮੂਲ ਵਾਸੀਆਂ ਨੂੰ ਕਤਲ ਕੀਤਾ, ਦੂਸਰੇ ਪਾਸੇ ਉਨ੍ਹਾਂ ਵਲੋਂ ਲਿਆਂਦੀਆਂ ਛੂਤ ਦੀਆਂ ਬਿਮਾਰੀਆਂ ਮਾਤਾ, ਖਸਰਾ (ਮੀਜ਼ਲ), ਫਲੂ ਜੋ ਇਨ੍ਹਾਂ ਮੂਲਵਾਸੀ ਲੋਕਾਂ ਅੰਦਰ ਨਹੀਂ ਸਨ, ਕਾਰਨ ਇਨ੍ਹਾਂ ਬਿਮਾਰੀਆਂ ਨੇ ਲੋਕਾਂ ਇਕ ਵੱਢਿਓ ਭੋਗ ਪਾ ਦਿੱਤਾ। ਮੂਲਵਾਸੀ ਲੋਕਾਂ ਦਾ ਨਸਲ ਘਾਤ ਕਰਨ ਲਈ ਸਪੇਨੀ ਬਸਤੀਵਾਦੀਆਂ ਦੇ ਨਾਂ ਤੇ ਲੱਗੇ ਕਾਲੇ ਧੱਬਿਆਂ ਨੂੰ ਕਦੀ ਵੀ ਮਿਟਾਇਆ ਨਹੀਂ ਜਾ ਸਕਦਾ ਹੈ। ਇਨ੍ਹਾਂ ਦੇਸ਼ਾਂ ਅੰਦਰ ਪਹਿਲਾਂ ਉਪਰੋਕਤ ਛੂਤ ਦੀਆਂ ਬਿਮਾਰੀਆਂ ਦਾ ਨਾਂ-ਥੇਹ ਵੀ ਨਹੀਂ ਸੀ ਹੁੰਦਾ ਸੀ!
ਹੁਣ ਕਈ ਵਾਰ ਅਸੀਂ ਬਸਤੀਵਾਦੀ ਸਪੇਨ ਤੇ ਹੋਰ ਸਾਮਰਾਜਾਂ ਦੀਆਂ ਪ੍ਰਾਪਤੀਆਂ ਨੂੰ ਪੜ੍ਹਕੇ ਖੂਬ ਹੁਬਦੇ ਹਾਂ। ਪਰ ਇਨ੍ਹਾਂ ਸਾਮਰਾਜਾਂ ਨੂੰ ਚੋਟੀ ਤੇ ਪੁੱਜਣ ਲਈ ਲਾਤੀਨੀ ਅਮਰੀਕਾ ਅੰਦਰ ਆਪਣੀ ਲੁੱਟ ਲਈ ਜੋ ਜੁਲਮ ਉਥੋਂ ਦੇ ਲੋਕਾਂ ‘ਤੇ ਢਾਹੇ ਹਨ ਉਨ੍ਹਾਂ ਨੂੰ ਵੀ ਇਤਿਹਾਸਕ ਤੌਰ ‘ਤੇ ਜਾਣਨਾ ਜ਼ਰੂਰੀ ਹੈ। ਮਰਦਾਂ ਨੂੰ ਉਨਾਂ ਦੀਆਂ ਇਸਤਰੀਆਂ ਤੋਂ ਦੂਰ ਰੱਖਿਆ ਜਾਂਦਾ ਸੀ ਤਾਂ ਕਿ ਉਹ ਅੱਗੋ ਬੱਚੇ ਨਾ ਪੈਦਾ ਕਰ ਸਕਣ। ਮੂਲਵਾਸੀਆਂ ਦਾ ਸ਼ਿਕਾਰ ਖੇਡਿਆ ਜਾਂਦਾ ਸੀ ਤੇ ਉਨ੍ਹਾਂ ਤੋਂ ਖਾਨਾਂ ਵਿੱਚ ਦਿਨ-ਰਾਤ ਕੰਮ ਕਰਾਇਆ ਜਾਂਦਾ ਸੀ। ‘‘ਲਾਜ ਕਾਜ਼ਾਜ਼“ ਦੇ ਮੁਤਾਬਕ ਮੂਲ ਵਾਸੀਆਂ ਨਾਲ ਕੀਤੇ ਦੁਰ-ਵਿਵਹਾਰ, ਜ਼ੁਲਮ ਤੇ ਕਤਲਾਂ ਕਾਰਨ ਲੱਖਾਂ ਮੂਲ ਵਾਸੀ ਮਾਰ ਦਿੱਤੇ ਗਏ। ਸਾਮਰਾਜੀ ਆਪਣੇ ਬਲੇਡ ਤਿੱਖੇ ਕਰਕੇ ਉਨ੍ਹਾਂ ਨੂੰ ਮੂਲ ਵਾਸੀਆਂ ਤੇ ਪਰਖਦੇ ਸਨ। ਜੰਗ, ਗੁਲਾਮੀ ਅਤੇ ਲਗਾਤਾਰ ਕੰਮ ਕਰਾਉਣ ਕਾਰਨ ਮੌਤਾਂ ਵੱਧਦੀਆਂ ਗਈਆਂ। ਜਿਹੜੇ ਜ਼ੁਲਮ, ਤਸ਼ੱਦਦ ਅਤੇ ਜਿਸਮਾਨੀ-ਮਾਨਸਿਕ ਕਸ਼ਟ ਬਸਤੀਵਾਦੀ ਹਾਕਮ ਲਾਤੀਨੀ ਅਮਰੀਕਾ, ਉਤਰੀ ਅਮਰੀਕਾ ਤੇ ਹੋਰ ਕਲੋਨੀਆਂ ਅੰਦਰ ਆਪਣੇ ਸਾਮਰਾਜ ਨੂੰ ਸਥਾਪਤ ਕਰਨ ਲਈ ਉਥੋਂ ਦੇ ਮੂਲਵਾਸੀ ਲੋਕਾਂ ਉਤੇ ਕਰਦੇ ਰਹੇ, ਉਹ ਇਤਿਹਾਸ ਅੱਜ ਲੋਕਾਂ ਨੂੰ ਜਰੂਰ ਪੜ੍ਹਾਉਣਾ ਤੇ ਦੱਸਣਾ ਬਣਦਾ ਹੈ ? ਏਸ਼ੀਆਂ ਅੰਦਰ ਵੀ ਅੰਗਰੇਜੀ ਸਾਮਰਾਜ ਵੱਲੋ ਖਾਸ ਕਰਕੇ ਭਾਰਤ ਅੰਦਰ ‘ਆਪਣੇ ਸਾਮਰਾਜ ਦੀ ਸਥਾਪਤੀ ਵੇਲੇ ਲੋਕਾਂ ਨੂੰ ਗੁਲਾਮ ਰੱਖਣ ਲਈ ਜੋ ਅਥਾਹ ਜ਼ੁਲਮ ਢਾਹੇ, ਜਰੂਰ ਯਾਦ ਰੱਖਣੇ ਚਾਹੀਦੇ ਹਨ। ਉਥੋਂ ਦੀ ਸੱਭਿਅਤਾ ਨੂੰ, ਇਤਿਹਾਸ ਨੂੰ ਅਤੇ ਕੁਦਰਤੀ ਸੋਮਿਆ ਦੀ ਕੀਤੀ ਲੁੱਟ ਲਈ ਜਿੰਮੇਵਾਰ ਬੀਤੇਦੇ ਇਨ੍ਹਾਂ ਸਾਮਰਾਜਾਂ ਹਾਕਮਾਂ ਦੇ ਕਿਰਦਾਰਾਂ ਨੂੰ ਵੀ ਕਦੇ, ਭੁਲਾਉਣਾ ਨਹੀਂ ਚਾਹੀਦਾ ਹੈ !
ਲਾਤੀਨੀ ਅਮਰੀਕੀ ਖਿਤੇ ਦੇ ਦੇਸ਼ਾਂ ਅੰਦਰ ਵੱਸਦੇ ਲੋਕਾਂ ਦੀ ਆਬਾਦੀ ਅੰਦਰ ਪਹਿਲਾ ਵੱਖੋ ਵੱਖ ਫਿਰਕੇ ਤੇ ਕਬੀਲੇ ਸਨ। ਜਿਹੜੇ ਕਿ ਗੁਲਾਮੀ ਬਾਦ ਬਾਹਰੋ ਆਏ ਵਿਦੇਸ਼ੀ ਲੋਕਾਂ ਦੇ ਮਿਲਾਪ ਨਾਲ ਹਿਕ ਮਿਸ਼ਰਤ ਨਸਲ ਵੱਜੋ ਨਜ਼ਰ ਆਉਂਦੇ ਹਨ। ਇਹ ਨਸਲਾਂ 16-ਵੀਂ ਸਦੀ ਤੋਂ 18-ਵੀਂ ਸਦੀ ਦੇ ਲੋਕਾਂ ਦੇ ਆਪਸੀ ਮਿਲਾਪ ਨਾਲ, ‘ਜਿਹੜੇ ਇਬੇਰੀਅਨ ਪ੍ਰਵਾਸੀ ਲਾਤੀਨੀ ਅਮਰੀਕਾ ਅੰਦਰ ਦਾਖਲ ਹੋਏ ਸਨ। ਇਹ ਵੰਸ਼ਵਾਦ ਦਾ ਵਰਤਾਰਾ ਇਕ ਦਮ ਹੋਂਦ ਵਿੱਚ ਨਹੀਂ ਆਇਆ। ਸਗੋਂ ਜਿਵੇਂ-ਜਿਵੇਂ ਪ੍ਰਵਾਸ ਵੱਧਦਾ ਗਿਆ ਤੇ ਪੁਰਤਗਾਲੀ ਬਰਾਜ਼ੀਲ ਵੱਨ ਵੱਧਦੇ ਗਏ ਤੇ ਸਪੇਨੀ ਕੇਂਦਰ ਅਤੇ ਦੱਖਣ ਵੱਲ ਵਧਦੇ ਗਏ। ਨਸਲ, ਸਭਿਅਤਾ, ਬੋਲੀ, ਧਰਮ, ਖਾਣਾ -ਪੀਣ ਅੰਦਰ ਵੀ ਬਦਲਾਅ ਆਉਂਦਾ ਗਿਆ। ਜਿਉਂ-ਜਿਉਂ ਯੂਰਪੀ ਦੇਸ਼ਾਂ ਦੀਆਂ ਹੋਰ ਨਸਲਾਂ ਸਪੇਨੀ ਪੁਰਤਗਾਲੀ, ਅੰਗਰੇਜ਼, ਇਟਲੀ, ਫਰਾਂਸੀਸੀ, ਅਫਰੀਕੀ, ਏਸ਼ੀਅਨ, ਅਰਬੀ ਆਦਿ ਪ੍ਰਵਾਸੀ ਲੋਕ ਲਾਤੀਨੀ ਅਮਰੀਕਾ ਦੇ ਦੇਸ਼ਾਂ ਵੱਲ ਵੱਧਦੇ ਗਏ, ‘ਇਕ ਮਿਲੀ-ਜੁਲੀ ਸੱਭਿਅਤਾ ਵੀ ਪੈਦਾ ਹੁੰਦੀ ਗਈ। ਪ੍ਰਵਾਸੀ ਲੋਕਾਂ ਦੀ ਭਾਵੇਂ ਕਿਤੇ ਵੱਧ ਗਿਣਛੀ ਸੀ ਜਾਂ ਘੱਟ, ਪਰ ਉਨ੍ਹਾਂ ਲੋਕਾਂ ਨੇ ਸਥਾਪਤੀ ਬਾਦ ਉਥੇ ਆਪਣਾ ਧਰਮ, ਗੀਤ-ਸੰਗੀਤ, ਰਾਜਨੀਤੀ ਆਦਿ ਸਭ ਨੇ ਮਿਲ ਕੇ ਇਕ ਸਾਂਝਾ ਸੱਭਿਆਚਾਰ ‘ਲਾਤੀਨੋ` ਨੂੰ ਜਨਮ ਦਿੱਤਾ। ਪਰ ਇਸ ਨੇ ਇਥੋਂ ਦੇ ਮੂਲਵਾਸੀ ਲੋਕਾਂ ਦੇ ਸੱਭਿਆਚਾਰ, ਧਰਮ, ਬੋਲੀ ਤੇ ਪੁਰਾਤਨ ਸੱਭਿਅਤਾ ਨੂੰ ਚੱਕਨਾ-ਚੂਰ ਕਰ ਦਿੱਤਾ ਜੋ ਅੱਜ ਜਿਊਣ ਲਈ ਆਖਰੀ ਸਾਹ ਲੈ ਰਿਹਾ ਹੈ।
ਲਾਤੀਨੀ ਅਮਰੀਕਾ ਦੇ ਦੇਸ਼ਾਂ ਸਾਹਮਣੇ ਅੱਜ 21-ਵੀਂ ਸਦੀ ਦੌਰਾਨ ਬਹੁਤ ਸਾਰੀਆਂ ਚੁਣੌਛੀਆਂ ਦਰਪੇਸ਼ ਹਨ। ਇਨ੍ਹਾਂ ਦੇਸ਼ਾਂ ਨੂੰ ਭੂਗੌਲਿਕ ਤੌਰ ਤੇ ਜਾਨਣਾ ਜ਼ਰੂਰੀ ਹੈ। 1492 ਨੂੰ ਕਲੰਬਸ ਵੱਲੋ ਅਮਰੀਕਾ ਪੁੱਜਣ ਤੋਂ ਲੈ ਕੇ ਯੂਰਪੀ ਬਸਤੀਵਾਦੀ ਸਾਮਰਾਜੀਆਂ ਵੱਲੋਂ ਸਮੁੱਚੇ ਲਤੀਨੀ ਅਮਰੀਕੀ ਦੀਪਾਂ ਤੇ ਕਾਬਜ਼ ਹੋਣ ਤੱਕ ਇਨ੍ਹਾਂ ਇਲਾਕਿਆ ‘ਤੇ ਕਬਜ਼ੇ ਲਈ ਇੱਥੋਂ ਦੇ ਸਥਾਨਕ ਮੂਲ ਵਾਸੀਆਂ ਵਿਰੁੱਧ ਅਤੇ ਬਸਤੀਵਾਦੀ ਸਾਮਰਾਜੀਆਂ ਵਿਚਕਾਰ ਇਲਾਕੇ ਹਥਿਆਉਣ ਲਈ ਕਈ ਸੰਘਰਸ਼ ਅਤੇ ਲੜਾਈਆਂ ਹੋਈਆਂ ਹਨ। ਉਸ ਤੋਂ ਬਾਅਦ ਹੀ ਕਈ ਰਾਜਨੀਤਕ ਦੇਸ਼ ਹੋਂਦ ਵਿਚ ਆਏ ਹਨ। ਉਤਰੀ ਤੇ ਕੇਂਦਰੀ ਅਮਰੀਕਾ ਅੰਦਰ ਬੇਲਾਜ਼ੇ, ਕੋਸਟਾਰੀਕਾ, ਏਕੁ ਸੁਲਵਾਡੋਰ, ਗੁਆਟੇਮਾਲਾ, ਹੌਂਡੂਰਾਸ, ਮੈਕਸੀਕੋ, ਨਿਕਾਰਾਗੁਆ ਅਤੇ ਪਨਾਮਾ ਦੇਸ਼ ਆਉਂਦੇ ਹਨ। ਦੱਖਣੀ ਅਮਰੀਕਾ ਅੰਦਰ ਅਰਜਨਟਾਈਨਾ, ਬੋਲੀਵੀਆ, ਬਰਾਜ਼ੀਲ, ਚਿਲੀ, ਕੋਲੰਬੀਆ, ਏਕੂਆਡੋਰ, ਫਰੈਂਸ, ਗੁਆਇਨਾ, ਗੁਕਸਾਨਾ, ਪਾਰਾਗੁਏ, ਸੂਰੀਨਾਂਮ, ਯੁਰੂਰਾਏ, ਵੈਨਜੁਵੇਲਾ ਦੇਸ਼ ਹਨ। ਇਸੇ ਤਰ੍ਹਾਂ ਕੈਰੀਬੀਅਨ ਖਿਤੇ ਅੰਦਰ ਕਿਊਬ, ਡੋਮੀਨੀਕਨ ਰਿਪਬਲਿਕ , ਹੈਟੀ, ਹੋਰ ਛੋਟੇ ਛੋਟੇ ਦੇਸ਼ ਗੁਆਡੇ ਲੋਪ, ਮਾਰਕਟੀਨੀ ਕੁਏ, ਪੁਈਰਟੂਰਿਕੂ, ਸੈਂਟ ਬਾਰਥੇਲੇਮੀ, ਸੈਂਟ ਮਾਰਟਿਨ ਦੇਸ਼ ਸ਼ਾਮਲ ਹਨ। ਇਹ ਸਭ ਰਾਜਨੀਤਕ ਦੇਸ਼ ਸਪੇਨ, ਪੁਰਤਗਾ, ਫਰਾਂਸ ਆਦਿ ਦੇਸ਼ਾਂ ਦੀਆਂ ਬਸਤੀਆਂ ਰਹੀਆਂ ਹਨ। ਇਹ ਬਸਤੀਆਂ ਜੋ ਪਹਿਲਾ ਸਾਮਰਾਜੀ ਦੇਸ਼ਾਂ ਦੀਆਂ ਬਾਦਸ਼ਾਹੀਆਂ ਅਧੀਨ ਸਨ। ਫਿਰ ਹੌਲੀ ਹੌਲੀ ਇਥੇ ਕਾਬਜ਼ ਬਸਤੀਵਾਦੀ ਲੁਟੇਰਿਆ ਨੇ ਸਥਾਨਕ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ, ਪਰ ਸਥਾਨਕ ਲੋਕਾਂ ਦੀ ਬਿਹਤਰੀ ਲਈ ਕੋਈ ਕਦਮ ਨਹੀਂ ਚੁੱਕਿਆ। ਕੋਲੰਬੀਆਈ ਸੱਭਿਅਤਾ ਜੋ ਸਥਾਨਕ ਮੂਲਵਾਸੀ ਲੋਕਾਂ ਦੀ ਉਸਾਰੀ ਹੋਈ ਸੀ, ਉਸ ਨੂੰ ਤੈਹਿਸ-ਨੈਹਸ ਕਰਕੇ ਬਸਤੀਵਾਦੀ ਸਭਿਅਤਾ ਨੂੰ ਜਨਮ ਦਿੱਤਾ। ਇਹ ਦੌਰ ਤਕੜੇ ਜ਼ਰਵਾਟੇ ਲੋਕਾਂ ਦਾ ਸੀ (ਭਞਂਟਣਜ਼+ਛਥ), ਪਰ ਲੋਕ ਨਿਮਾਣੇ ਸਨ।
ਲਾਤੀਨੀ ਅਮਰੀਕਾ ਅੰਦਰ 1750-1850 ਤਕ ਹੀਰੋ, ਫੌਜੀ-ਜਰਨੈਲ, ਫਾਸ਼ੀਵਾਦੀ ਕੂਟਨੀਤਕ ਆਦਿ ਹੀ ਲੋਕਾਂ ਤੇ ਰਾਜ ਕਰਦੇ ਰਹੇ। 19-ਵੀਂ ਸਦੀ ਆਜ਼ਾਦੀ ਲਈ ਮੁਕਤੀ ਅੰਦੋਲਨਾਂ ਨੇ ਸ਼ੁਰੂਆਤ ਕੀਤੀ। ਜਿਸ ਨੂੰ ਅਧੁਨਿਕਤਾ ਤਬਦੀਲੀ ਦਾ ਦੌਰ ਕਿਹਾ ਜਾਂਦਾ ਹੈ। (ਝ+ਣਥਞਟਜ਼ਛਝ+)। 1880 ਨੂੰ ਨਿਕਾਰਾਗੁਆ ਦੇ ਕਵੀ ਰੂਬੇਨ ਡਾਰੀਓ ਦੀਆਂ ਕਵਿਤਾਵਾਂ ਨੇ ਲੋਕਾਂ ਅੰਦਰ ਇਕ ਜਾਗਰੀਤੀ ਦੀ ਲਹਿਰ ਖੜੀ ਕਰ ਦਿੱਤੀ। ਕਵੀ ਅੰਨਟੋਰੀਓ ਮਾਰਚਾਦੋ, ਜੁਆਨ ਰੋਮਨ, ਜਿਮੇਨੇਜ਼, ਨਾਵ ਲਿਸਟ-ਰੋਮਨ ਮਾਰੀਆ ਦੇ ਇਨਕਲਾਬ“ ਅਤੇ ਇਨ੍ਹਾਂ ਦੇਸ਼ਾਂ ਦੇ ਕਈ ਆਧੁਨਕਵਾਦੀ ਸਾਹਿਤਕਾਰਾਂ ਨੇ (1890-1920) ਆਪਣੀਆਂ ਲਿਖਤਾਂ ਰਾਹੀਂ ਲਾਤੀਨੀ ਅਮਰੀਕਾ ਦੇ ਲੋਕਾਂ ਨੂੰ ਬਹੁਤ ਪ੍ਰਭਾਵਤ ਕੀਤਾ। ਲੋਕ ਲਹਿਰਾਂ ਪਨਪੀਆ ਅਤੇ ਬਹੁਤ ਸਾਰੇ ਦੇਸ਼ਾਂ ਅੰਦਰ ਰਾਜਨੀਤਕ ਤਬਦੀਲੀਆਂ ਹੋਈਆਂ। ਲੋਕਰਾਜੀ ਭਾਵਨਾਵਾਂ (ਸ਼+ਸ਼ਓ:ਜ਼ਛਝ 1914੍45) ਨੇ ਜਨਮ ਲਿਆ। ਕਿਰਤੀ ਲੋਕਾਂ ਅੰਦਰ ਨਵਾਂ ਜੋਸ਼ ਪੈਦਾ ਹੋਇਆ। ਮਹਾਨ ਸਮਾਜਕਵਾਦੀ ਅਕਤੂਬਰ ਇਨਕਲਾਬ-1917 ਦੇ ਪ੍ਰਭਾਵ ਕਾਰਨ 1959 ਨੂੰ ਕਿਊਬਾ ਅੰਦਰ ਫੀਡਲ ਕਾਸਟਰੋ ਤੇ ਚੀ-ਗੁਵੇਰਾ ਦੀ ਅਗਵਾਈ ‘ਚ ਇਨਕਲਾਬ ਦਾ ਹੋਣਾ। ਅਰਜਨਟਾਈਨਾ ‘ਚ ਪੈਰੋਨ, ਵੈਨਜੂਵੇਲਾ ‘ਚ ਹੂਗੋ-ਚੁਵੇਜ਼, ਬਰਾਜ਼ੀਲ ‘ਚੋ ਲੂ.ਸਿ.ਲੂਲਾ, ਚਿਲੀ ‘ਚ ਐਲੇਂਡੇ ਆਦਿ ਇਨਕਲਾਬੀ ਆਗੂਆਂ ਨੇ ਲਾਤੀਨੀ ਦੇਸ਼ਾਂ ਅੰਦਰ ਸਾਮਰਾਜ ਨੂੰ ਲਲਕਾਰਿਆ।
ਅੱਜ 21-ਵੀਂ ਸਦੀ ਦੇ ਤੀਸਰੇ ਦਹਾਕੇ ਵਲ ਪੁੱਜ ਰਹੇ ਆਰਥਿਕ ਸੰਕਟ ਗੜੁੱਚ ਸਾਮਰਾਜ ਨੇ, ‘ਅਮਰੀਕਾ ਦੀ ਅਗਵਾਈ ਵਿੱਚ ਹਮਲਾਵਾਰੀ ਰੁੱਖ ਧਾਰਨ ਕੀਤਾ ਹੋਇਆ ਹੈ। ਤੁਹਾਨੂੰ ਯਾਦ ਹੋਵੇਗਾ ਕਿ 4-ਮਾਰਚ, 1933 ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਕਦੀ ਕਿਹਾ ਸੀ, ‘ਕਿ ਲਾਤੀਨੀ ਅਮਰੀਕੀ ਦੇਸ਼ਾਂ ਨਾਲ ਸਾਡੇ ਚੰਗੇ ਦੋਸਤਾਂ ਵਾਲੇ ਸਬੰਧ ਹੋਣਗੇ ? ਪਰ ਫਰੈਂਕਲਿਨ-ਡੀ-ਰੂਜ਼ਵੇਲਟ ਤੋਂ ਲੈ ਕੇ ਅੱਜ ਤੱਕ ਆਏ ਸਾਰੇ ਰਾਸ਼ਟਰਪਤੀਆਂ ਨੇ ਲਾਤੀਨੀ ਅਮਰੀਕਾ ਅੰਦਰ ਚੁਣੀਆਂ ਜਮਹੂਰੀ ਸਰਕਾਰਾਂ ਦੇ ਤਖਤੇ ਹੀ ਨਹੀ ਉਲਟਾਏ ਹਨ, ‘ਸਗੋਂ ! ਯੂ.ਐਸ.ਏ. ਨੇ ਖੁਦ ਹੀ ਆਪਣੀ ਘੋਸ਼ਣਾ ਰਾਹੀ ਇਕ ਪਾਸੜ ਇਹ ਹੱਕ ਪ੍ਰਾਪਤ ਕਰ ਲਿਆ ਹੈ, ‘ਕਿ ਉਹ ਇਨ੍ਹਾਂ ਦੇਸ਼ਾਂ ਅੰਦਰ ‘ਤੇ ਇਨ੍ਹਾਂ ਦੇ ਅੰਦਰੂਨੀ ਕੰਮਾਂ ‘ਚ ਦਖਲ-ਅੰਦਾਜ਼ੀ ਵੀ ਕਰ ਸਕਦਾ ਹੈ। ਇਹੀ ਕਾਰਨ ਹੈ, ‘ਕਿ ਲਾਤੀਨੀ ਅਮਰੀਕਾ ਵਿੱਚ ਲੋਕਾਂ ਅਤੇ ਅਮਰੀਕੀ ਸਾਮਰਾਜ ਵਿਚਕਾਰ ਇਸ ਖੇਤਰ ਵਿੱਚ ਅਮਰੀਕੀ ਰਾਜਸੀ ਅਤੇ ਫੌਜੀ ਦਖਲ ਅੰਦਾਜ਼ੀ ਵਿੱਚ ਤਿੱਖਾ ਵਾਧਾ ਹੋਣ ਨਾਲ ਗੰਭੀਰ ਟਕਰਾਅ ਹੋਰ ਜ਼ਿਆਦਾ ਤਿੱਖਾ ਹੋ ਰਿਹਾ ਹੈ। ਸਮਾਜਵਾਦੀ ਕਿਊਬਾ, ਵੈਨੇਜੂਵੇਲਾ, ਪੀਰੂ, ਬੋਲੀਵੀਆ, ਨਿਕਾਰਾਗੂਆ, ਹੌਂਡੂਰਾਸ, ਇਕਵਾਡੋਰ ਆਦਿ ਦੇਸ਼ਾਂ ਅੰਦਰ ਉਥੋਂ ਦੀਆਂ ਚੁਣੀਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਅਮਰੀਕਾ ਹਰ ਤਰ੍ਹਾਂ ਦੇ ਹੱਥ -ਕੰਡੇ ਵਰਤ ਰਿਹਾ ਹੈ।ਚਿਲੀ ਦੀ 1973, ਪੀਰੂ-1992, ਹੌਂਡੂਰਾਮ-2009, ਬੋਲੀਵੀਆ-2019 ਤੇ ਬਰਾਜ਼ੀਲ ਦੀਆਂ ਜਮਹੂਰੀ ਅਤੇ ਖੱਬੇ ਪੱਖੀ ਸਰਕਾਰਾਂ ਨੂੰ, ‘ਸੱਜ-ਪਿਛਾਖੜੀ ਤਾਕਤਾਂ, ਫੌਜੀ ਤੇ ਸੀ.ਆਈ.ਏ. ਦੀ ਸਾਜਿਸ਼ ਨਾਲ ਉਲਟਾਉਣ ‘ਚ ਅਮਰੀਕਾ ਖੁਲ੍ਹਮ-ਖੁਲ੍ਹਾ ਦੋਸ਼ੀ ਪਾਇਆ ਗਿਆ ਹੈ।
ਲਾਤੀਨੀ ਅਮਰੀਕਾ ਅੰਦਰ ਭਾਵੇਂ ਅਮਰੀਕੀ-ਸਾਮਰਾਜ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤਕੇ ਇਨ੍ਹਾਂ ਦੇਸ਼ਾਂ ਅੰਦਰ ਅੱਗੇ ਵੱਧ ਰਹੀਆਂ ਖੱਬੇ-ਪੱਖੀ ਅਤੇ ਪ੍ਰਗਤੀਸ਼ੀਲ ਲਹਿਰਾਂ ਅਤੇ ਉਸਰੀਆਂ ਲੋਕ-ਜਮਹੂਰੀ ਸਰਕਾਰਾਂ ਨੂੰ ਅਸਥਿਰ ਕਰਨ ਲਈ ਲਗਾਤਾਰ ਘਿਨੌਣੇ ਮਨਸੂਬਿਆਂ ਦੀ ਤਾਕ ਵਿੱਚ ਸਦਾ ਰਹਿੰਦਾ ਹੈ। ਪਰ ਇਸ ਦੇ ਬਾਵਜਦੂ ਵੀ ਸਮਾਜਵਾਦੀ ਕਿਊਬਾ, ਬੋਲੀਵੀਆ, ਵੈਨੇਜੂਵੇਲਾ, ਨਿਕਾਰਾਗੁਆ, ਪੀਰੂ, ਪਾਰਾਗਾੁਆਈ, ਚਿਲੀ ਆਦਿ ਦੇਸ਼ਾਂ ਅੰਦਰ ਲੋਕ-ਜਮਹੂਰੀ ਲਹਿਰਾਂ ਅੱਗੇ ਵੱਧ ਰਹੀਆਂ ਹਨ। ਸਾਮਰਾਜੀ ਅਮਰੀਕਾ ਤੇ ਸੀ.ਆਈ.ਏ. ਵੱਲੋ ਹਾਈਬਰਿਡ-ਵਾਰ, ਯੂ.ਏਬਲੇ ਮੇਟਿਕ ਕੋਪ ਅਤੇ ਕਈ ਤਰ੍ਹਾਂ ਦੇ ਯੈਲੋ, ਓਰੈਂਜ ਸਾਜ਼ਿਸ਼ਾਂ ਅਤੇ ਪਿੰਕ-ਟਾਈਡਜ਼ ਤੋਂ ਬਿਨਾਂ (1823-ਝ+ਟਞਓਥ ਣ+ਙੳਞਜ਼ਟਥ) ਛੜਜੰਤਰ-2004 ਦੀ ਵਰਤੋਂ ਕਰਕੇ ਹੁਣ ਸਾਮਰਾਜ, ‘ਲਾਤੀਨੀ ਅਮਰੀਕੀ ਦੇਸ਼ਾਂ ਅੰਦਰ ਜਮਹੂਰੀ ਤੇ ਖੱਬੇ ਪੱਖੀ ਚੁਣੀਆਂ ਲੋਕ ਸਰਕਾਰਾਂ ਨੂੰ ਅਸਥਿਰ ਕਰਨ ਲਈ ਸਿਧੀ ਫੌਜੀ ਕਾਰਵਾਈ ਕਰਨ ਤੋਂ ਵੀ ਸੰਕੋਚ ਨਹੀਂ ਕਰ ਰਿਹਾ ਹੈ ! ਪਰ ਇਸ ਦੇ ਬਾਵਜੂਦ ਲਾਤੀਨੀ ਦੇਸ਼ਾਂ ਅੰਦਰ ਲੋਕਾਂ ਨੇ, ‘ਐਕਸ-10 ਮਾਰਾ-ਕਾਸਟਰੋ ਨੂੰ ਹੌਂਡਰਾਸ, ਲੋਈਸ ਅਰਸੇ ਨੂੰ ਬੋਲੀਵੀਆ ਪੇਡਰੋ ਕਾਸਟਿਲੋ ਨੂੰ ਪੀਰੂ ਅਤੇ 37-ਸਾਲਾਂ ਖੱਬੇ ਪੱਖੀ ਨੌਜਵਾਨ ਗਾਬਰੀਅਲ ਬੋਰਿਕ ਨੂੰ, ‘ਚਿਲੀ ਅੰਦਰ, ‘ਉਥੋਂ ਦੇ ਦੇਸ਼ਾਂ ਦੇ ਸੱਜੇ ਪੱਖੀ ਤੇ ਫਾਸ਼ੀਵਾਦੀਆਂ ਨੂੰ ਹਰਾ ਕੇ, ਰਾਸ਼ਟਰਪਤੀ ਚੁਣਿਆ ਹੈ।
ਲਾਤੀਨੀ ਅਰਮੀਕੀ ਦੇਸ਼ ਜਿਨਾਂ ਨੂੰ 500 ਸਾਲਾਂ ਤੱਕ ਬਸਤੀਵਾਦੀ ਸਾਮਰਾਜੀ ਹਰ ਤਰ੍ਹਾਂ ਲੁੱਟਦੇ ਰਹੇ ਹਨ। ਅੱਜ ਉਹ ਗਰੀਬ ਅਤੇ ਵਿਕਾਸਸ਼ੀਲ ਦੇਸ਼ ਦੋ ਤਰ੍ਹਾਂ ਦੇ ਸੰਕਟਾਂ, ‘ਇਕ ਗਰੀਬੀ-ਗੁਰਬਤ ਅਤੇ ਦੂਸਰਾ ਸਾਮਰਾਜੀ ਅਮਰੀਕਾ ਜੋੋ ਇਨ੍ਹਾਂ ਦੇਸ਼ਾਂ ਨੂੰ ਅਸਥਿਰ ਕਰਨ ਲਈ ਉਥੋਂ ਦੇ ਲੋਕਾਂ ਰਾਹੀਂ ਚੁਣੀਆਂ ਸਰਕਾਰਾਂ ਅੰਦਰ ਸਾਜ਼ਸ਼ੀ ਢੰਗਾਂ ਨਾਲ ਦਖਲ ਅੰਦਾਜ਼ੀਆਂ ਕਰਦਾ ਹੈ, ਨਾਲ ਵੀ ਜੂਝਣਾ ਪੈ ਰਿਹਾ ਹੈ। ਸੰਸਾਰ ਪੂੰਜੀਵਾਦੀ ਆਰਾਥਿਕ ਸੰਕਟ ਦੇ ਪਿਛੋਕੜ ਨੇ, ‘ਅਮਰੀਕਾ ਦੀ ਅਗਵਾਈ ਵਿੱਚ ਲਾਤੀਨੀ ਅਮਰੀਕਾ ਵਿੱਚ ਅਮਰੀਕੀ ਫੌਜੀ ਹਮਲਾਵਰੀ ਅਤੇ ਨਾਟੋ ਦੀ ਅਗਵਾਨੀ ਵਿੱਚ ਫੌਜੀ ਦਖਲ-ਅੰਦਾਜ਼ੀਆਂ ਤੇਜ਼ ਕਰ ਦਿੱਤੀਆਂ ਹਨ। ਪਰ ਇਸ ਦੇ ਬਾਵਜੂਦ ਖੱਬੇ ਪੱਖੀ ਅਤੇ ਖੱਬੇ ਪੱਖੀ ਸ਼ਕਤੀਆਂ ਨੇ ਜ਼ੋਰਦਾਰ ਢੰਗ ਨਾਲ ਨਵਉਦਾਰਵਾਦ ਅਤੇ ਸਮਰਾਜਵਾਦੀ ਹਮਲਾਵਰੀ ਰੁਖ ਦੇ ਵਿਰੁੱਧ ਝੰਡਾ-ਬਰਦਾਰੀ ਕੀਤੀ ਹੈ। ਲੋਕ ਲਾਮਬੰਦੀ ਅਤੇ ਸੰਘਰਸ਼ਾਂ ਨੂੰ ਮਜ਼ਬੂਤ ਕੀਤਾ ਹੈ। ਅੱਜ ਕਿਊਬਾ, ਬੋਲੀਵੀਆ, ਵੈਨੇਜੂਵੇਲਾ, ਮੈਕਸੀਕੋ, ਚਿਲੀ, ਪੀਰੂ, ਬਰਾਜੀਲ ਆਦਿ ਦੇਸ਼ਾਂ ਅੰਦਰ ਖੱਬੀ ਸ਼ਕਤੀਆਂ ਮਜ਼ਬੂਤ ਹੋ ਰਹੀਆਂ ਹਨ ਅਤੇ ਅੱਗੇ ਵੱਧ ਰਹੀਆਂ ਹਨ।
21-ਵੀਂ ਸਦੀ ਵਿੱਚ ਸਮਾਜਵਾਦ ਵੱਲ ਪਰਿਵਰਤਨ ਅਤੇ ਰੂਪ ਬਦਲੀ ਦਾ ਇਹ ਦੌਰ ਇਸ ਲਈ ਭਾਵੇਂ ਇਤਿਹਾਸ ਦੇ ਅੰਤਮ ਦ੍ਰਿਸ਼ਟੀਕੋਨ ਤੋਂ ਅਟੱਲ ਹੈ। ਲਾਜ਼ਮੀ ਤੌਰ ‘ਤੇ ਇਕ ਲਮਕਦਾ ਸੰਘਰਸ਼ ਹੋਵੇਗਾ। ਕਮਿਊਨਿਸਟਾਂ, ਕਿਰਤੀ ਜਮਾਤ ਅਤੇ ਸਾਰੇ ਪ੍ਰਗਤੀਸ਼ੀਲ ਭਾਗਾਂ ਦੇ ਲੋਕਾਂ ਨੂੰ ਇਨ੍ਹਾਂ ਦੇਸ਼ਾਂ ਅੰਦਰ ਜਮਾਤੀ-ਸੰਘਰਸ਼ਾਂ ਨੂੰ ਤੇਜ਼ ਕਰਨ ਰਾਹੀ, ‘ਇਸ ਪ੍ਰਕਿਰਿਆ ਨੂੰ ਤੇਜ਼ ਕਰਨ, ਤਾਂਕਿ ਸਾਮਰਾਜਵਾਦ ਦੀਆਂ ਹਰ ਤਰ੍ਹਾਂ ਦੀਆਂ ਕੁਚਾਲਾਂ ਨੂੰ ਭਾਂਜ ਦਿੱਤੀ ਜਾ ਸਕੇ। ਇਨ੍ਹਾਂ ਦੇਸ਼ਾਂ ਅੰਦਰ ਰਾਜਨੀਤਕ, ਸਮਾਜਿਕ, ਆਰਥਿਕ ਤੇ ਸੱਭਿਆਚਾਰ ਖੇਤਰ ਅੰਦਰ ਵਧ ਰਹੀਆਂ ਸਰਗਰਮੀਆਂ ਅਤੇ ਲੋਕ ਲਹਿਰਾਂ, ਬੋਲੀਵਾਰੀਅਨ-ਬਦਲਾਅ (ਐਲਵਾ) ਜੋ ਸਾਮਰਾਜਵਾਦ ਦੇ ਮਨਸੂਬਿਆਂ ਦੇ ਦਫਨ ‘ਚ ਕਿਲ ਬਣ ਰਿਹਾ ਹੈ! ਅੱਜ ਲਾਤੀਨੀ ਅਮਰੀਕਾ ਦੇ ਲੋਕ ਭਵਿੱਖੀ ਇਨਕਲਾਬੀ ਰੂਪ ਬਦਲੀ ਦੀਆਂ ਸੰਭਾਵਨਾਵਾਂ ਵੱਲ ਅੱਗੇ ਵੱਧ ਰਹੇ ਹਨ।ਹੁਣ ਉਹ ਹਰ ਤਰ੍ਹਾਂ ਦੀਆਂ ਸਾਮਰਾਜੀ ਚੁਣੌਤੀਆਂ ਨੂੰ ਵੰਗਾਰ ਦੇਣ ਦੇ ਕਾਬਲ ਹੋ ਰਹੇ ਹਨ! ਭਵਿੱਖ ਲੋਕਾਂ ਦਾ ਹੋਵੇਗਾ ?
91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਕੈਲਗਰੀ (ਕੈਨੇਡਾ)
[email protected]
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly