ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਆਮ ਆਦਮੀ ਪਾਰਟੀ ਦਾ ਇੱਕ ਸਾਲ ਪੂਰਾ ਹੋਣ ਤੇ ਪਾਰਟੀ ਦੀ ਸੁਖ ਸ਼ਾਂਤੀ ਲਈ ਤੇ ਅੱਗੇ ਆਉਣ ਵਾਲੇ ਸਾਲਾ ਵਿਚ ਪੰਜਾਬ ਦੀ ਤਰੱਕੀ ਤੇ ਪਬਲਿਕ ਦੀ ਸੁਖ ਸਾਦ ਲਈ ਆਮ ਆਦਮੀ ਪਾਰਟੀ ਦੇ ਵਫਦ ਵਲੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਬੇਨਤੀ ਕੀਤੀ ਇਸ ਤੋਂ ਬਾਅਦ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਅਤੇ ਦੁਰਗਿਆਨਾ ਮੰਦਰ ਵਿਖੇ ਬੇਨਤੀ ਅਰਦਾਸ ਕੀਤੀ ਇਸ ਵਫਦ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਵਾਈਸ ਪਰਧਾਨ ਜਸਵੀਰ ਸਿੰਘ ਜਲਾਲਪੁਰੀ, ਜਿਲਾਂ ਪਰਦਾਨ ਬਲਵੰਤ ਭਾਟੀਆ, ਜਿਲਾਂ ਸਕੱਤਰ ਸੰਤੋਖ ਸਿੰਘ ਸਿੰਘਪੁਰ, ਬਲਵਿੰਦਰ ਸਿੰਘ ਤਲਵੰਡੀ ਮਾਧੋ, ਕੁਲਵੰਤ ਸਿੰਘ ਖਾਲਸਾ ਆਦਿ ਸਾਰੇ ਵਲੰਟੀਅਰ ਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ।