HOME ਜਦੋਂ ਪਿੰਡਾਂ ਆਲ਼ੇ ਲਿਖਦੇ 

ਜਦੋਂ ਪਿੰਡਾਂ ਆਲ਼ੇ ਲਿਖਦੇ 

ਮੰਜੂ ਰਾਇਕਾ
      (ਸਮਾਜ ਵੀਕਲੀ)   ਜਦੋਂ ਪਿੰਡਾਂ ਆਲ਼ੇ ਲਿਖਦੇ ਹਨ, ਉਹਨਾਂ ਦੀ ਲਿਖਤ ਵਿੱਚ ਸ਼ਹਿਰੀ ਆਡੰਬਰ ਨਹੀਂ, ਮਿੱਟੀ ਦੀ ਸੁਗੰਧ ਹੁੰਦੀ ਹੈ। ਉਹ ਲਿਖਦੇ ਹਨ ਆਪਣੀ ਜਿੰਦਗੀ, ਆਪਣਾ ਦੁੱਖ, ਆਪਣੀ ਖੁਸ਼ੀ। ਉਹਨਾਂ ਦੀ ਲਿਖਤ ਹਿਰਦੇ ਦੀ ਗੱਲ ਹੁੰਦੀ ਹੈ। ਲਿਖੀ ਨਹੀਂ ਜਾਂਦੀ, ਜੰਮੀ ਹੁੰਦੀ ਹੈ। ਪੇਂਡੂ ਲਿਖਾਰੀ ਹਵਾ ਦੀ ਰਫਤਾਰ, ਮਿੱਟੀ ਦੀ ਤਰਾਪ, ਨਦੀ ਦੀ ਲਹਿਰ ਅਤੇ ਖੇਤਾਂ ਦੀ ਮਿਹਕ ਆਪਣੇ ਸ਼ਬਦਾਂ ਵਿੱਚ ਦਿੰਦੇ ਹਨ। ਉਹ ਲਿਖਦੇ ਹਨ ਗੁਆਂਢੀ ਦੀ ਝਾਕੀ, ਪੁਰਾਣੀ ਥਾਵਾਂ ਦੇ ਟੋਟਕੇ, ਮੇਲੇ-ਟਹਿਲੇ ਦੀਆਂ ਰੰਗੀਨ ਯਾਦਾਂ, ਤੇ ਪਿੰਡ ਦੇ ਚੌਕ ਵਿਚ ਲੱਗਣ ਵਾਲੀ ਚੋਪਾਲ ਦੀ ਗੱਲਬਾਤ। ਇਨ੍ਹਾਂ ਲਫ਼ਜ਼ਾਂ ਵਿੱਚ ਬਚਪਨ ਦੀਆਂ ਰੌਣਕਾਂ ਹੁੰਦੀਆਂ ਹਨ, ਨਾਨਕੇ-ਦਾਦਕੇ ਦੇ ਦਾਲਾਨ ਹੁੰਦੇ ਹਨ, ਜਿੱਥੇ ਚੁਲ੍ਹੇ ਦੀ ਅੱਗ ਦੇ ਨਾਲ ਗੱਲਾਂ ਦਾ ਤਾਪ ਵੀ ਵਧਦਾ। ਪੇਂਡੂ ਲਿਖਾਰੀ ਦੀ ਲਿਖਤ ਵਿੱਚ ਰੀਤਾਂ-ਰਿਵਾਜਾਂ, ਵਿਆਹ-ਸ਼ਾਦੀਆਂ, ਮੌਤ-ਸੰਸਕਾਰ, ਤੇ ਇਜ਼ਤਾਂ ਦੀ ਕਦਰ ਜਿੰਦਗੀ ਦੀ ਤਰ੍ਹਾਂ ਧੜਕਦੀ ਹੈ।ਉਹ ਹਾਲਾਤਾਂ ਨਾਲ ਲੜਨ ਦੇ ਹੌਸਲੇ ਲਿਖਦੇ ਹਨ। ਕਦੇ ਕਿਸਾਨ ਦੀ ਹਾਲਤ, ਕਦੇ ਮਾਂ ਦੇ ਹੱਥ ਦੀ ਰੋਟੀ, ਕਦੇ ਸਾਥੀ ਦੀ ਬੇਵਫ਼ਾਈ। ਇਹ ਸਭ ਕੁਝ ਉਹ ਸਚਾਈ ਨਾਲ ਕਹਿੰਦੇ ਹਨ। ਪੇਂਡੂ ਲਿਖਾਰੀ ਦੀ ਲਿਖਤ ਮਿੱਠੀ ਵੀ ਹੁੰਦੀ ਹੈ ਤੇ ਕੌੜੀ ਵੀ ਪਰ ਕਦੇ ਵੀ ਝੂਠੀ ਨਹੀਂ ਹੁੰਦੀ। ਪੇਂਡੂ ਲਿਖਾਰੀ ਕਦੇ ਗੱਲ ਕਰਦਾ ਹੈ ਹਲ ਦੀਆਂ ਰੇਖਾਂ ਦੀ, ਕਦੇ ਆਕਾਸ਼ ‘ਚ ਉੱਡਦੇ ਪੰਛੀਆਂ ਦੀ। ਕਦੇ ਉਸਦੇ ਕਾਗਜ਼ ਉੱਤੇ ਗੁੱਡੀ ਉੱਡਦੀ ਹੈ, ਕਦੇ ਬੂਹਾ ਬੰਦ ਹੁੰਦਾ ਹੈ, ਪਰ ਜਿਥੇ ਵੀ ਉਹ ਲਿਖਦਾ ਹੈ, ਉਥੇ ਪਿੰਡ ਦੀ ਰੂਹ ਜਾਗਦੀ ਹੈ। ਅੱਜ ਜਦੋਂ ਲਿਖਤ ਵਿੱਚ ਸੌਖੀਆਂ ਰਾਹਾਂ ਤੇ ਚਮਕਦਾਰ ਸ਼ਬਦਾਂ ਦੀ ਭੀੜ ਹੈ, ਉਥੇ ਪੇਂਡੂ ਲਿਖਾਰੀ ਦੀ ਆਵਾਜ਼ ਇੱਕ ਸੰਤੁਲਨ ਬਣਾਉਂਦੀ ਹੈ। ਉਹ ਆਵਾਜ਼ ਜੋ ਦਿਲ ਨੂੰ ਛੂਹ ਜਾਂਦੀ ਹੈ, ਜੋ ਪੜ੍ਹਨ ਵਾਲੇ ਨੂੰ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਲੈ ਜਾਂਦੀ ਹੈ।
ਮੰਜੂ ਰਾਇਕਾ।
ਭਿੰਡਰਾਂ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਜਾਂ ਬੰਦ-ਬੰਦ ਕਟਵਾਉਣ ਵਾਲੇ : ਭਾਈ ਮਨੀ ਸਿੰਘ
Next articleਦੁਨੀਆਂ ਤੋਂ ਤੁਰ ਜਾਣ ਵਾਲੀ ਬੇਟੀ ਗਗਨ ਦੇ ਨਾਮ