ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਏ, ਵਿਸ਼ਵ ਪ੍ਰਸਿੱਧ ਕਵਿੱਤਰੀ, ਵੀਰਪਾਲ ਕੌਰ ਭੱਠਲ

ਵੀਰਪਾਲ ਕੌਰ ਭੱਠਲ

ਵਿਸ਼ਵ ਸੁੰਦਰੀ ਦਾ ਭੁਲੇਖਾ ਪਾਉਂਦੀ ਪ੍ਰਸਿੱਧ ਲੇਖਕਾ, ਵੀਰਪਾਲ ਕੌਰ ਭੱਠਲ
ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਏ, ਵਿਸ਼ਵ ਪ੍ਰਸਿੱਧ ਕਵਿੱਤਰੀ, ਵੀਰਪਾਲ ਕੌਰ ਭੱਠਲ
ਕਾਗਜ਼ ਤੇ ਕਲਮ ਦਾ ਰਿਸ਼ਤਾ ਮੈਨੂੰ ਮੇਰੇ ਸਾਹਾਂ ਵਰਗਾ ਹੈ ਵਿਸ਼ਵ ਪ੍ਰਸਿੱਧ ਲੇਖਿਕਾ, ਵੀਰਪਾਲ ਕੌਰ ਭੱਠਲ
ਬੜੇ ਡੂੰਘੇ ਅਰਥਾਂ ਵਾਲੀਆਂ ਕਵਿਤਾ. ਗੀਤ ਕਹਾਣੀਆਂ ਰਚਣ ਵਾਲੀ, ਵਿਸ਼ਵ ਪ੍ਰਸਿੱਧ ਲੇਖਕਾ ਵੀਰਪਾਲ ਕੌਰ ਭੱਠਲ

     ਗੁਰਭਿੰਦਰ ਗੁਰੀ

 

ਚੰਗਾ ਸਾਹਿਤ ਲੋਕ ਮਨਾਂ ਨੂੰ ਟੁੰਬਦਾ ਹੈ – ਗੁਰਭਿੰਦਰ ਗੁਰੀ

(ਸਮਾਜ ਵੀਕਲੀ)- ਪੰਜਾਬੀ ਸਾਹਿਤ ਦੀ ਧੁਰ ਅੰਦਰ ਸਮਝ ਰੱਖਣ ਸਦਕਾ ਛੋਟੀ ਉਮਰੇ ਹੀ ਵਿਸ਼ਵ ਪ੍ਰਸਿੱਧ ਸਾਹਿਤ ਵਿੱਚ ਆਪਣੀ ਧਾਕ ਜਮਾਉਣ ਵਾਲੀ ਵਿਸ਼ਵ ਦੇ ਕੁਝ ਉਂਗਲ ਦੇ ਪੋਟਿਆਂ ਤੇ ਗਿਣੇ ਜਾਣ ਵਾਲੇ ਲੇਖਕਾਂ ਵਿਚ ਆਪਣੀ ਥਾਂ ਬਣਾਉਣ ਵਾਲੀ ਵੀਰਪਾਲ ਨੂੰ ਹੁਣ ਦੀ ਅੰਮ੍ਰਿਤਾ ਪ੍ਰੀਤਮ ਕਹਿ ਲਈਏ ਤਾਂ ਇਸ ਵਿਚ ਕੋਈ ਅਥਕਥਨੀ ਨਹੀਂ ਹੋਵੇਗੀ.

ਸਾਹਿਤ ਤੇ ਸਮਾਜ ਦਾ ਡੂੰਘਾ ਰਿਸ਼ਤਾ ਹੈ ਸਾਹਿਤ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਤੇ ਸਮਾਜ ਲੇਖਕ ਨੂੰ ਪ੍ਰਭਾਵਿਤ ਕਰਦਾ ਹੈ ਕਹਿਣ ਦਾ ਭਾਵ ਇਹ ਹੈ ਕੀ ਦੋਵੇਂ ਇਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ ਦੋਵੇਂ ਇੱਕ ਦੂਜੇ ਤੋਂ ਪ੍ਰਭਾਵਤ ਹੁੰਦੇ ਹਨ ਚੰਗਾ ਸਾਹਿਤ ਉਹੀ ਹੁੰਦਾ ਹੈ ਜੋ ਸਮਾਜ ਨੂੰ ਪ੍ਰਭਾਵਿਤ ਕਰੇ ਲੋਕ ਚੇਤਨਾ ਨੂੰ ਪ੍ਰਚੰਡ ਕਰੇ ਬਹੁਤ ਸਾਰੇ ਸਾਹਿਤਕਾਰ ਜਿਹੜੇ ਸਮਾਜ ਦੀ ਗੱਲ ਨਹੀਂ ਕਰਦੇ ਨਿੱਜ ਦੀ ਗੱਲ ਕਰਦੇ ਹਨ ਉਹ ਪੱਛੜ ਜਾਂਦੇ ਹਨ ਚੰਗੇ ਸਾਹਿਤਕਾਰ ਉਹੀ ਹੁੰਦੇ ਹਨ ਜੋ ਨਿੱਜ ਤੋਂ ਪਰ ਦੀ ਯਾਤਰਾ ਕਰਦੇ ਹਨ ਪਹਿਲਾ ਪਹਿਰ ਜਦੋਂ ਸਾਹਿਤਕਾਰ ਸਾਹਿਤ ਦੀ ਸਿਰਜਣਾ ਕਰਦਾ ਹੈ ਤਾਂ ਉਸ ਦਾ ਸਿਹਤ ਪਿਆਰ ਦੀ ਗੱਲ ਕਰਦਾ ਹੈ ਹੌਲੀ ਹੌਲੀ ਉਹ ਜਦੋਂ ਆਲੇ ਦੁਆਲੇ ਜਾਂਦਾ ਹੈ ਦੇਖਦਾ ਹੈ ਆਲੇ ਦੁਆਲੇ ਤੋਂ ਉਹ ਪ੍ਰਭਾਵਿਤ ਹੁੰਦਾ ਹੈ ਤੇ ਉਸ ਦਾ ਸਾਹਿਤ ਲੋਕਤਾ ਦੀ ਗੱਲ ਕਰਨ ਲੱਗ ਪੈਂਦਾ ਹੈ ਉਹ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ ਸਾਹਿਤ ਹਰੇਕ ਥਾਂ ਉਹੀ ਪ੍ਰਚੰਡ ਹੁੰਦਾ ਹੈ ਜੋ ਲੋਕਾਂ ਦੀਆ ਉਮੰਗਾਂ .ਆਸ਼ਾਵਾਂ ਪੂਰਤੀਆਂ .ਅਪੂਰਤੀਆਂ ਨੂੰਹ ਪ੍ਰਤੀ ਮੰਥਨ ਕਰਦਾ ਹੈ ਸਾਡਾ ਕਹਿਣ ਦਾ ਭਾਵ ਇਹ ਹੈ ਅਜਿਹਾ ਸਾਹਿਤ ਸਹਿਜੀਵੀ ਹੁੰਦਾ ਹੈ ਤੇ ਲੋਕ ਚੇਤਨਾ ਦੀ ਗੱਲ ਕਰਦਾ ਹੈ ਪੰਜਾਬੀ ਸਾਹਿਤ ਦੀ ਇਹ ਵਿਲੱਖਣਤਾ ਹੈ.

ਹਰੇਕ ਵੰਨਗੀ ਖੁੱਲ੍ਹੀਆਂ ਕਵਿਤਾਵਾਂ ਫੰਦਾ ਬੰਦ /ਪ੍ਰਗੀਤਕ ਅੰਸ਼/ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਵਿਚ ਵਿਸ਼ਵ ਪ੍ਰਸਿੱਧ ਕਵਿੱਤਰੀ ਵੀਰਪਾਲ ਕੌਰ ਭੱਠਲ ਦਾ ਨਾਂ ਅਸੀਂ ਧੜੱਲੇ ਨਾਲ ਲੈ ਕੇ ਅੰਤਾਂ ਦਾ ਮਾਣ ਮਹਿਸੂਸ ਕਰ ਸਕਦੇ ਹਾਂ ਪੰਜਾਬੀ ਸਾਹਿਤ ਮੁੱਢ ਕਦੀਮ ਤੋਂ ਲੈ ਕੇ ਅੱਜ ਤਕ ਵਗਦੇ ਝਰਨੇ ਦੀ ਤਰ੍ਹਾਂ ਨਿਰੰਤਰ ਤੌਰ ਤੇ ਚਲਦਾ ਆ ਰਿਹਾ ਹੈ ਛੋਟੀ ਉਮਰੇ ਬੜੇ ਡੂੰਘੇ ਅਰਥਾਂ ਵਾਲੀਆਂ ਕਵਿਤਾ. ਗੀਤ ਕਹਾਣੀਆਂ ਰਚਣ ਵਾਲੀ ਬਹੁਪੱਖੀ ਕਲਾਕਾਰ ਵੀਰਪਾਲ ਨੇ ਪੰਜਾਬੀ ਸਾਹਿਤ ਦੀ ਹਰੇਕ ਵਿਧਾ ਤੇ ਆਪਣੀ ਕਲਮ ਖ਼ੂਬ ਚਲਾਈ ਹੈ ਉਸ ਨੇ ਖੁੱਲ੍ਹੀਆਂ ਕਵਿਤਾਵਾਂ. ਫੰਦਾ ਬੰਦ. ਕਵਿਤਾਵਾਂ. ਲੋਕ ਤੱਥ .ਹਿੰਦੀ ਹਰਿਆਣਵੀ ਪੰਜਾਬੀ ਗੀਤ .ਕਹਾਣੀਆਂ ਅਤੇ ਫਿਲਮਾਂ ਲਿਖਣ ਤੇ ਵੀ ਧੜੱਲੇ ਨਾਲ ਕਲਮ ਚਲਾਈ ਹੈ ਪੰਜਾਬੀ ਸਾਹਿਤ ਦੀ ਧੁਰ ਅੰਦਰ ਸਮਝ ਰੱਖਣ ਸਦਕਾ ਛੋਟੀ ਉਮਰੇ ਹੀ ਵਿਸ਼ਵ ਪ੍ਰਸਿੱਧ ਸਾਹਿਤ ਵਿੱਚ ਆਪਣੀ ਧਾਕ ਜਮਾਈ ਵਿਸ਼ਵ ਦੇ ਕੁਝ ਉਂਗਲ ਦੇ ਪੋਟਿਆਂ ਤੇ ਗਿਣੇ ਜਾਣ ਵਾਲੇ ਲੇਖਕਾਂ ਵਿਚ ਆਪਣੀ ਥਾਂ ਬਣਾ ਲਈ ਹੈ ਜੇ ਵੀਰਪਾਲ ਨੂੰ ਹੁਣ ਦੀ ਅੰਮ੍ਰਿਤਾ ਪ੍ਰੀਤਮ ਕਹਿ ਲਈਏ ਤਾਂ ਇਸ ਵਿਚ ਕੋਈ ਅਥਕਥਨੀ ਨਹੀਂ ਹੋਵੇਗੀ ਅਨੇਕਾਂ ਹੀ ਤੰਗੀਆਂ ਤੁਰਸ਼ੀਆਂ ਅਤੇ ਸੰਤਾਪ ਨੂੰ ਆਪਣੇ ਪਿੰਡੇ ਤੇ ਹਟਾਉਂਦੀ ਹੋਈ ਇਹ ਕਵਿੱਤਰੀ ਆਪਣੀ ਨਿਰੰਤਰ ਚਾਲ ਚੱਲੀ ਜਾ ਰਹੀ ਹੈ ਜੋ ਸੰਤਾਪ ਇਸ ਕਵਿੱਤਰੀ ਨੇ ਆਪਣੇ ਉੱਤੇ ਹੰਢਾਇਆ ਉਹ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ.

ਵੀਰਪਾਲ ਕੌਰ ਭੱਠਲ ਸਰਬਾਂਗੀ ਲੇਖਿਕਾ ਹੈ। । ਉਸ ਦੇ ਰਚਿਤ ਸਾਹਿਤ ਵਿੱਚ ਵਿਅੰਗ ਕਟਾਖਸ਼ ਤੇ ਭੈੜੀ ਰਾਜਨੀਤੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।ਉਸ ਨੇ ਪੰਜਾਬੀ ਸਾਹਿਤ ਵਿੱਚ ਮਿੰਨੀ ਕਹਾਣੀਆਂ,ਲੰਬੇਰੀਆਂ ਕਹਾਣੀਆਂ,ਨਿਬੰਧ ਤੇ ਕਾਵਿਕ ਸਾਹਿਤ ਨੂੰ ਨਿੱਠ ਕੇ ਪੇਸ਼ ਕੀਤਾ ਹੈ। ਚੰਗਾ ਸਾਹਿਤ ਲੋਕ ਮਨਾਂ ਨੂੰ ਟੁੰਬਦਾ ਹੈ। ਚੰਗਾ ਸਾਹਿਤ ਦੱਬੇ – ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਵਧੀਆ ਸਮਾਜ ਦੀ ਸਿਰਜਣਾ ਲਈ ਲੋਕਾਂ ਵਿੱਚ ਚੇਤੰਨ ਤੌਰ ਤੇ ਨਰੋਈਆਂ ਕਦਰਾਂ-ਕੀਮਤਾਂ ਪੈਦਾ ਕਰਦਾ ਹੈ। ਵੀਰਪਾਲ ਕੌਰ ਦੇ ਸਿਰਜਤ ਸਾਹਿਤ ਵਿੱਚ ਲੋਕਾਈ ਨੂੰ ਪ੍ਰਥਮ ਦਰਜੇ ਤੇ ਰੱਖਿਆ ਗਿਆ ਹੈ।

ਵੀਰਪਾਲ ਨੇ ਆਪਣੇ ਰਚਿਤ ਸਾਹਿਤ ਵਿੱਚ ਬਾਲ ਗੀਤਾਂ ਤੇ ਗੀਤਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਹੈ। ਉਸ ਦੇ ਗੀਤ ਲੋਕ ਗੀਤਾਂ ਦੇ ਵਧੇਰੇ ਨੇੜੇ ਨਜ਼ਰ ਆਉਂਦੇ ਹਨ। ਇੱਕ ਚੰਗੇ ਗੀਤ ਦੀ ਬੋਲੀ ਸਰਲ, ਸਪੱਸ਼ਟ ਤੇ ਲੋਕਤਾ ਨੂੰ ਸੁਨੇਹਾ ਦੇਣ ਵਾਲ਼ੀ ਹੋਣੀ ਚਾਹੀਦੀ ਹੈ। ਅਜਿਹੇ ਸਾਰੇ ਗੁਣ ਉਸ ਦੇ ਗੀਤਾਂ ਵਿੱਚ ਪਾਏ ਜਾਂਦੇ ਹਨ। ਉਸ ਨੇ ਸਮੇਂ ਦੀ ਹਾਣੀ ਬਣ ਕੇ ਵੀ ਗੀਤ ਰਚੇ ਹਨ। ਉਸ ਦੇ ਰਚਿਤ ਕੁਝ ਗੀਤ ਇਹ ਹਨ _ ਕਰੋਨਾ ਦਾ ਕਹਿਰ,ਯੋਗ. ਦਿੱਲੀ ਗਿਆ ਤਾਂ ਲਿਆਈਂ ਝੰਡਾ ਜਿੱਤਦਾ . ਬਾਲ ਗੀਤਾਂ ਵਿੱਚ ਪਤੰਗ, ਵਿਉਂਤ, ਪੇਪਰਾਂ ਦੇ ਦਿਨ ,ਅਮਲ ਕਰੀਂ,ਉਸ ਨੇ ਸਮੇਂ ਦੇ ਹਾਣੀ ਬਣ ਕੇ ਗੀਤਾਂ ਨੂੰ ਰਚਿਆ ਹੈ ਜਿਵੇਂ ਕਿ . ਦਿੱਲੀ ਗਿਆ ਤਾਂ ਲਿਆਵੀਂ ਝੰਡਾ ਜਿੱਤਦਾ (ਕਿਸਾਨ ਸੰਘਰਸ਼ ਨੂੰ ਸਮਰਪਿਤ ਗੀਤ ) .ਬ੍ਰੈਸਲਟ ਕੰਗਨਾ.ਲਾਵਾਂ .ਹਾਰਟ ਹੈਕਰ . ਲਵਲੀ ਜਿਹਾ ਨਾ . ਮੇਰੀ ਮਾਂ .ਫੀਵਰ ਪਿਆਰ ਦਾ .ਜੂਝਦਾ ਪੰਜਾਬ . ਮਾਨ ਤੇ ਮਾਣ .ਆਦਿ ਹਨ। ਅਜੋਕੇ ਵਿਗਿਆਨਕ ਯੁੱਗ ਵਿੱਚ ਵੀ ਧੀ ਦੇ ਜਨਮ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਧੀ ਦੀ ਕਿਲਕਾਰੀ ਨੂੰ ਪੇਟ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜੋਕੇ ਮਰਦ ਪ੍ਰਧਾਨ ਸਮਾਜ ਵਿੱਚ ਵੀ ਧੀ ਦੇ ਜਨਮ ਪਿੱਛੇ ਔਰਤ ਨੂੰ ਹੀ ਜ਼ੁੰਮੇਵਾਰ ਸਮਝਿਆ ਜਾਂਦਾ ਹੈ।ਜਦ ਕਿ ਸਾਰਾ ਕੁਝ ਇਸ ਸੋਚ ਦੇ ਉਲਟ ਹੈ। ਵੀਰਪਾਲ ਕੌਰ ਦੇ ਗੀਤਾਂ ਦੇ ਬੋਲ ਵੀ ਧੀ ਦੇ ਦਰਦ ਨੂੰ ਬਿਆਨ ਕਰਦੇ ਹਨ-ਇੱਕ ਚੰਗੇ ਗੀਤ ਦੀ ਬੋਲੀ ਸਰਲ, ਸਪੱਸ਼ਟ ਤੇ ਲੋਕਤਾ ਨੂੰ ਸੁਨੇਹਾ ਦੇਣ ਵਾਲ਼ੀ ਹੋਣੀ ਚਾਹੀਦੀ ਹੈ ਇਹ ਸਭ ਗੁਣ ਵੀਰਪਾਲ ਕੌਰ ਵਿੱਚ ਮੌਜੂਦ ਹਨ.

ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ ਇਨ੍ਹਾਂ ਵਿੱਚੋਂ ਇੱਕ ਜਿਹਾ ਨਾ ਆਉਂਦਾ ਹੈ ਲੇਖਕਾ ਵੀਰਪਾਲ ਕੌਰ ਭੱਠਲ ਦਾ ਵਿਸ਼ਵ ਪ੍ਰਸਿੱਧੀ ਦੀ ਮਾਲਕ ਇਹ ਕਵਿੱਤਰੀ ਨੇ ਕਿੰਨੇ ਦੁੱਖ ਤੇ ਤਕਲੀਫ਼ਾਂ ਆਪਣੇ ਪਿੰਡੇ ਤੇ ਹੰਢਾਏ ਹਨ ਇਹ ਤਾਂ ਉਹ ਹੀ ਜਾਣਦੀ ਹੈ ਜਿਸ ਨੇ ਕੰਡਿਆਂ ਦੀ ਸੇਜ ਨੂੰ ਪਾਰ ਕਰਦੇ ਹੋਏ ਆਪਣੇ ਸਵਰਗਵਾਸੀ ਭਰਾ ਜਗਸੀਰ ਸੰਧੂ ਦੀ ਸੋਚ ਨੂੰ ਸਮਰਪਿਤ ਗੀਤ ਲਿਖਣ ਕਹਾਣੀਆਂ ਕਵਿਤਾਵਾਂ ਦਿ ਬਖ਼ਸ਼ਿਸ਼ ਪ੍ਰਮਾਤਮਾ ਨੇ ਦਿੱਤੀ ਹੈ ਉਸ ਨੂੰ ਬਾਖ਼ੂਬੀ ਨਿਭਾ ਰਹੀ ਹੈ ਅਨੇਕਾਂ ਹੀ ਦੁੱਖ ਤਕਲੀਫਾਂ ਸਹਿੰਦੀ ਹੋਈ ਅੱਗੇ ਵਧੀ ਹੈ ਉਹ ਦੁਨੀਆਂ ਲਈ ਇੱਕ ਰੋਲ ਮਾਡਲ ਹੈ ਥੋੜ੍ਹੇ ਸਮੇਂ ਵਿੱਚ ਹੀ ਸੰਗੀਤ ਦੀ ਦੁਨੀਆਂ ਚ ਧਾਕ ਜਮਾਉਣ ਵਾਲੀ ਕੋਇਲ ਵਰਗੀ ਆਵਾਜ਼ ਦੀ ਮਲਿਕਾ ਪੁੰਨਿਆਂ ਦੇ ਚੰਨ ਵਰਗੀ ਉੱਚੀ ਲੰਮੀ ਮੁਟਿਆਰ ਖ਼ੂਬਸੂਰਤ ਅਤੇ ਸਾਹਿਤਕ ਮੱਸ ਰੱਖਣ ਵਾਲੀ ਵੀਰਪਾਲ ਦੇ ਜਨਮ ਬਾਰੇ ਗੱਲ ਕਰੀਏ ਤਾਂ ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੱਖਾ ਵਿਖੇ ਮਾਤਾ ਚਰਨਜੀਤ ਕੌਰ ਜੀ ਦੀ ਕੁੱਖੋਂ ਹੋਇਆ ਬਚਪਨ ਦਾ ਆਨੰਦ ਆਪਣੇ ਨਾਨਕੇ ਘਰ ਅਹਿਮਦਗਡ਼੍ਹ ਵਿਖੇ ਮਾਣਿਆ ਅਤੇ ਮੁੱਢਲੀ ਸਿੱਖਿਆ ਪਿੰਡ ਲੱਖੇ ਤੋਂ ਪ੍ਰਾਪਤ ਕੀਤੀ.

ਵੀਰਪਾਲ ਦਾ ਲਿਖਣ ਦਾ ਸਫ਼ਰ ਬਹੁਤ ਹੀ ਮੁਸ਼ਕਲਾਂ ਭਰਿਆ ਅਤੇ ਕੰਡਿਆਂ ਦੀ ਸੇਜ ਰਿਹਾ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਨੇ ਨਿੱਕੀ ਉਮਰੇ ਹੀ ਉਸ ਦਾ ਵਿਆਹ ਕਰ ਦਿੱਤਾ ਜਦਕਿ ਉਹ ਸਮਾਂ ਤਾਂ ਬਚਪਨ ਦਾ ਆਨੰਦ ਮਾਨਣ ਦਾ ਸੀ ਖੇਡਣ ਕੁੱਦਣ ਦੀ ਸੀ ਜਦੋਂ ਵਿਆਹ ਦੇ ਬੰਧਨ ਵਿੱਚ ਬੰਨ੍ਹ ਦਿੱਤੀ ਵੀਰਪਾਲ ਦੇ ਸਹੁਰੇ ਉਸ ਨੂੰ ਲਿਖਣ ਨਹੀਂ ਸੀ ਦਿੰਦੇ ਉਹ ਇਸ ਗੱਲ ਦੇ ਖ਼ਿਲਾਫ਼ ਸਨ ਉਸ ਨੂੰ ਸਿਰਫ਼ ਚੁੱਲ੍ਹੇ ਚੌਂਕੇ ਤਕ ਹੀ ਸੀਮਤ ਰੱਖਣਾ ਚਾਹੁੰਦੇ ਸਨ ਸਹੁਰਾ ਪਰਿਵਾਰ ਰੂੜੀਵਾਦੀ ਸੋਚ ਦਾ ਸ਼ਿਕਾਰ ਹੋਣ ਕਰਕੇ ਇਹ ਸਭ ਕੁਝ ਸਹਿਣਾ ਪਿਆ ਬਹੁਤ ਵਾਰ ਉਸ ਦੇ ਪਤੀ ਨੇ ਉਸ ਦੀਆਂ ਲਿਖੀਆਂ ਹੋਈਆਂ ਲਿਖਤਾਂ ਵਾਲੀਆਂ ਕਾਪੀਆਂ ਨੂੰ ਅੱਗ ਵਿਚ ਸਾੜ ਦਿੱਤਾ ਤੇ ਵੀਰਪਾਲ ਨੂੰ ਤਸੀਹੇ ਵੀ ਸਹਿਣੇ ਪਏ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਕਿਸੇ ਨੇ ਇਕ ਨਾ ਸੁਣੀ ਇਨ੍ਹਾਂ ਗੱਲਾਂ ਕਾਰਨ ਹੀ ਵੀਰਪਾਲ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਇਕ ਚਲਦੀ ਫਿਰਦੀ ਲਾਸ਼ ਬਣ ਗਈ ਬਹੁਤ ਹਸਪਤਾਲਾਂ ਤੋਂ ਇਲਾਜ ਕਰਵਾਇਆ ਪਰ ਕਿਤੋਂ ਕੋਈ ਆਰਾਮ ਨਾ ਆਇਆ ਸਗੋਂ ਹੋਰ ਅਨੇਕਾਂ ਬੀਮਾਰੀਆਂ ਨੇ ਉਸ ਨੂੰ ਆਣ ਘੇਰਾ ਪਾਇਆ ਇਸ ਦੇ ਮਾਪਿਆਂ ਨੇ ਤਾਂ ਇਸ ਦੇ ਬਚਣ ਦੀ ਆਸ ਹੀ ਛੱਡ ਦਿੱਤੀ ਸੀ ਹੌਲੀ ਹੌਲੀ ਬੱਚੇ ਜਵਾਨ ਹੋ ਗਏ ਬੱਚਿਆਂ ਨੇ ਆਪਣੀ ਮਾਂ ਨੂੰ ਸੰਭਾਲਿਆ ਹੌਸਲਾ ਦਿੱਤਾ ਤੇ ਫਿਰ ਪੈਰਾਂ ਸਿਰ ਖਲੋ ਗਈ ਕਾਪੀ ਕਲਮ ਚੁੱਕ ਫੇਰ ਲਿਖਣਾ ਸ਼ੁਰੂ ਕੀਤਾ ਪਹਿਲਾਂ ਪਹਿਲ ਤਾਂ ਇਨ੍ਹਾਂ ਦੇ ਦੱਸਣ ਮੁਤਾਬਕ ਕਵਿਤਾਵਾਂ. ਗੀਤ ਤੇ ਕਹਾਣੀਆਂ ਲਿਖਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਕਿਤਾਬਾਂ ਤੇ ਇਤਿਹਾਸ ਪੜ੍ਹਨ ਤੇ ਫੇਰ ਐਸਾ ਨਿਖਾਰ ਉਸ ਦੀ ਕਲਮ ਵਿੱਚ ਆਇਆ ਕਿ ਉਸ ਦੀ ਕਲਮ ਦਾ ਡੰਕਾ ਵੱਜਣ ਲੱਗ ਪਿਆ.

ਕੋਈ ਵੀ ਵਿਸ਼ੇ ਤੇ ਲਿਖਣ ਲਈ ਵੀਰਪਾਲ ਨੂੰ ਕਹੀਏ ਤਾਂ ਉਹ ਝੱਟ ਲਿਖ ਦਿੰਦੀ ਹੈ ਛੋਟੀ ਉਮਰੇ ਬੜੇ ਡੂੰਘੇ ਅਰਥਾਂ ਵਾਲੀਆਂ ਕਵਿਤਾ ਤੇ ਕਹਾਣੀਆਂ ਰਚਣ ਵਾਲੀ ਕਵਿੱਤਰੀ ਵੀਰਪਾਲ ਦੇ ਲਿਖੇ ਹੋਏ ਗੀਤ ਅਕਸਰ ਹੀ ਸੁਣਨ ਨੂੰ ਮਿਲ ਜਾਂਦੇ ਹਨ ਹੁਣੇ ਹੁਣੇ ਗੁਰਦਾਸ ਮਾਨ ਸਾਹਿਬ ਜੀ ਦੇ ਜਨਮ ਦਿਨ ਤੇ ਰਿਲੀਜ਼ ਹੋਇਆ ਗੀਤ “ਮਾਨ ਤੇ ਮਾਣ “ਬਹੁਤ ਹੀ ਮਕਬੂਲ ਗੀਤ ਹੈ ਇਹ ਅੱਜ ਕੱਲ੍ਹ ਦਾ ਮਕਬੂਲ ਗੀਤ ਹੈ ਜੋ ਗੁਰਦਾਸ ਮਾਨ ਸਾਹਿਬ ਨੂੰ ਸਮਰਪਿਤ ਗੀਤ ਹੈ ਇਸ ਗੀਤ ਦੇ ਬੋਲ ਹਨ,

ਪੰਜਾਬੀ ਜ਼ੁਬਾਨ ਨੂੰ ਵੇ, ਦੇਸ਼ ਦੀ ਰਕਾਨ ਨੂੰ ਵੇ,
ਮਾਣ ਨਾ ਵਧਾਇਆ ਮਾਨਾ, ਤੂੰ ਇਹਦੇ ਮਾਣ ਨੂੰ ਵੇ ।
ਸਿਰੋਂ ਨੰਗੀ ਕੀਤੀ ਨੀ, ਮਾਂ ਬੋਲੀ ਵਿੱਚ ਗਾਣਿਆਂ ,
ਜਿਉਂਦਾ ਰਹਿ ਵੇ ਮਾਨਾਂ, ਮਾਂ ਦਿਆਂ ਮਰ ਜਾਣਿਆ।

ਵੀਰਪਾਲ ਨੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ਬਣਾਈ ਜਥੇਬੰਦੀ “ਜੂਝਦਾ ਪੰਜਾਬ ” ਨੂੰ ਸਮਰਪਿਤ ਵੀ ਇੱਕ ਗੀਤ ਲਿਖ ਕੇ ਪੰਜਾਬੀਆਂ ਨੂੰ ਬੱਬੂ ਮਾਨ ਦਾ ਸਾਥ ਦੇਣ ਲਈ ਇਕ ਗੀਤ ਰਾਹੀਂ ਅਪੀਲ ਕੀਤੀ ਇਸ ਗੀਤ ਦੇ ਬੋਲ ਵੀ ਸਰੋਤਿਆਂ ਦੇ ਰੂਬਰੂ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ ਇਸ ਕਵਿੱਤਰੀ ਦੀ ਸੋਚ ਤੇ,

ਜੂਝਦਾ ਪੰਜਾਬ
ਖ਼ਬਰਾਂ ਹੋਣ ਜਾਂ ਭਾਸ਼ਣ ਹੱਕ ਨਾਅਰਾ ਲਾਉਣਾ ਏ,
ਕਿਵੇਂ ਪੰਜਾਬ ਬਚਾਈਏ ਲੋਕਾਂ ਨੂੰ ਸਮਝਾਉਣਾ ਏ।
ਇਕੱਠ ਨੀ ਕਰਿਆ ਸਰਨਾ ਇਕਜੁੱਟ ਹੋਣਾ ਏ,
ਰਾਜ ਭਾਗ ਦੀ ਚਾਬੀ ਹੁਣ ਖੋਹਣੀ ਗਦਾਰਾਂ ਤੋਂ।
ਹੱਕ ਮੰਗਿਆੰ ਨਹੀਂ ਮਿਲਣੇ ਖੋਹਣੇ ਪੈਣੇ ਆ,
ਮਾਨ ਬਾਈ ਲੜਕੇ ਲੋਟੂ ਸਰਕਾਰਾਂ ਤੋਂ ।

ਵੀਰਪਾਲ ਕੌਰ ਦੇ ਮਨ ਦੇ ਹਾਵ ਭਾਵ ਨੂੰ “ਕਵੀਆਂ ਦਾ ਸ਼ਹਿਰ ” ਕਵਿਤਾ ਜੋ ਬਹੁਤ ਹੀ ਗਹਿਰ ਅਤੇ ਗੰਭੀਰ ਮਨ ਨੂੰ ਮੋਹ ਲੈਣ ਵਾਲੀ ਹੈ ਰਾਹੀਂ ਪੇਸ਼ ਕੀਤਾ ਜਿਸ ਦੇ ਬੋਲ ਰੂਬਰੂ ਕਰ ਰਿਹਾਂ,
ਕਵੀਆਂ ਦਾ ਸ਼ਹਿਰ
ਮੈਂ ਕਵੀਆਂ ਦਾ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ
ਧਰਤੀ ਨੂੰ ਜੰਨਤ ਬਣਾਉਣਾ ਚਾਹੁੰਦੀ ਹਾਂ
ਕਿਤੇ ਮੱਤ ਨਿਆਣੀ ਤੁਰਜੇ ਨਾ ਰਾਹ ਨਸ਼ਿਆਂ ਦੇ,
ਮੈਂ ਹਰ ਹੱਥ ਦੇ ਵਿੱਚ ਕਲਮ ਫੜਾਉਣਾ ਚਾਹੁੰਦੀ ਹਾਂ ।
ਮੈਂ ਕਵੀਆਂ ਦਾ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ ।

ਪੰਜਾਬੀ ਸੱਭਿਆਚਾਰ ਮਿੱਟੀ ਵਿੱਚ ਰੋਲ ਰਹੇ ਕੁਝ ਅਨਾੜੀ ਲੇਖਕ ਜੋ ਚੰਦ ਪੈਸਿਆਂ ਦੀ ਖਾਤਰ ਹਥਿਆਰਾਂ ਗੁੰਡਾਗਰਦੀ ਤੇ ਲੱਚਰਤਾ ਵਾਲੇ ਗੀਤ ਗਾ ਕੇ ਪੰਜਾਬ ਦੇ ਸੱਭਿਆਚਾਰ ਨੂੰ ਖ਼ਰਾਬ ਕਰਨ ਵਿੱਚ ਲੱਗੇ ਹਨ ਇਨ੍ਹਾਂ ਤੇ ਕਰਾਰੀ ਚੋਟ ਕਰਦੀ ਕਵਿਤਾ ਬਿੱਜੂਆਂ ਦੇ ਹੱਥ ਕਲਮਾਂ ਲਿਖ ਕੇ ਸਮਾਜ ਨੂੰ ਸੇਧ ਦੇਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ,

ਬਿੱਜੂਆਂ ਦੇ ਹੱਥ ਕਲਮਾਂ
ਬਿੱਜੂਆਂ ਦੇ ਹੱਥ ਆਈਆਂ ਕਲਮਾਂ,
ਰੋ ਰੋ ਦੇਣ ਦੁਹਾਈਆਂ ਕਲਮਾਂ ।
ਮੂਰਖ ਲੋਕੀਂ ਵਾਹ ਵਾਹ ਕਰਦੇ,
ਪਈਆਂ ਨੇ ਤੜਫਾਈਆਂ ਕਲਮਾਂ ।
ਸ਼ਬਦਾਂ ਦਾ ਹੀ ਅਰਥ ਬਦਲ ਤਾਂ ,
ਦਿੰਦੀਆਂ ਫਿਰਨ ਸਫ਼ਾਈਆਂ ਕਲਮਾਂ

ਵੀਰਪਾਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨ ਲਈ ਇਕ ਬਹੁਤ ਹੀ ਵਧੀਆ ਗੀਤ ਦਿਨ ਪੇਪਰਾਂ ਦੇ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਇਕ ਗੀਤ ਰਾਹੀਂ ਸਮਝਾਇਆ ਹੈ
ਪੇਪਰਾਂ ਦੇ ਦਿਨ)
ਪੇਪਰਾਂ ਦੇ ਦਿਨ ਆ ਗਏ ਨੇੜੇ।
ਗੱਲ ਸੁਣੋ ਸਟੂਡੈਂਟ ਪਿਆਰੇ ਮੇਰੇ ।
ਖੇਡਣਾ ਕੁੱਦਣਾ ਟੀ ਵੀ ਵੇਖਣਾ,
ਥੋੜੇ ਚਿਰ ਲਈ ਕਰ ਦਿਓ ਬੰਦ ।
ਫੇਰ ਕਰ ਲਿਓ ਮਸਤੀ ਬੱਚਿਓ,
ਜਦੋਂ ਜਾਣਗੇ ਪੇਪਰ ਲੰਘ ।

ਕਲਮਾਂ ਦਾ ਕਦੀ ਦੁਰ ਉਪਯੋਗ ਨਾ ਕਰਿਓ ਮਾੜੇ ਨਾਲ ਨਹੀਂ ਚੰਗੇ ਨਾਲ ਹਮੇਸ਼ਾ ਖੜ੍ਹੇਓ ਇੱਕ ਕਵਿਤਾ ਲਿਖ ਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਹੈ
ਕਲਮ
ਕਲਮ ਦਾ ਦੁਰਉਪਯੋਗ ਨਾ ਕਰਿਓ
ਆਪਸ ਵਿੱਚ ਨਾ ਲੜ ਲੜ ਮਰਿਓ
ਮਾੜੇ ਦੀ ਸੰਗਤ ਵੀ ਮਾੜੀ
ਚੰਗਾ ਸੁਣਿਓ ਚੰਗਾ ਪੜ੍ਹਿਓ

ਜ਼ਿੰਦਗੀ ਦੀ ਤਰਜਮਾਨੀ ਕਰਦਾ ਬਹੁਤ ਵਧੀਆ ਗੀਤ ਜਿਸ ਰਾਹੀਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪੂਰੀ ਕਹਾਣੀ ਬਿਆਨ ਕਰ ਦਿੱਤੀ ਹੈ ਇਹ ਬਿਲਕੁਲ ਸੱਚੀ ਦਾਸਤਾਨ ਹੈ
( ਸੋਨੇ ਦੀ ਜੇਲ੍ਹ )
ਜਿੱਤਣ ਤੋਂ ਪਹਿਲਾਂ ਜਿੱਤ ਮਿੱਥੀ ਆਂ ਮੈਂ ,
ਡਰ ਨੂੰ ਡਰਾਉਣਾ ਡਰ ਤੋਂ ਸਿੱਖੀ ਆਂ ਮੈਂ ।
ਕਮਰਾ ਹੀ ਕਬਰ ਸੀ ਮੇਰੀ ,
ਜਿੰਦਾ ਹੋ ਕੇ ਵੀ ਅੱਗ ਵਿੱਚ ਸਿਕੀ ਆਂ ਮੈਂ
ਸੁਪਨਿਆਂ ਨੂੰ ਟੁੱਟ ਕੇ ਬਿਖਰ ਦੇ ਵੇਖਿਆ ਏ ,
ਸੰਸਕਾਰਾਂ ਦੀ ਚੱਕੀ ਵਿੱਚ ਪਿਸੀ ਆਂ ਮੈਂ ।
ਜ਼ੁਬਾਨ ਹੁੰਦਿਆਂ ਵੀ ਬੇਜ਼ੁਬਾਨ ਸੀ,
ਆਪਣੇ ਬੀਤੇ ਕੱਲ੍ਹ ਦੀ ਦਾਸਤਾਨ ਲਿਖੀ ਆਂ ਮੈਂ ।

ਹੁਣ ਜਦੋਂ ਵੀਰਪਾਲ ਦੇ ਗੀਤਾਂ ਦਾ ਡੰਕਾ ਵੱਜਣਾ ਸ਼ੁਰੂ ਹੋ ਗਿਆ ਹੈ ਇਨ੍ਹਾਂ ਗੀਤਾਂ ਨੇ ਉਸ ਨੂੰ ਪਹਿਲੀ ਕਤਾਰ ਦੇ ਲਿਖਾਰੀਆਂ ਵਿਚ ਲਿਆ ਖੜ੍ਹਾ ਕੀਤਾ ਹੁਣ ਨਾਮੀ ਗਾਇਕ ਵੀ ਉਸ ਦੇ ਗੀਤ ਗਾਉਣ ਲਈ ਉਤਾਵਲੇ ਹਨ ਜੋ ਲਗਾਤਾਰ ਗੀਤ ਲੈਣ ਲਈ ਸੰਪਰਕ ਸਾਧ ਰਹੇ ਹਨ ਵੀਰਪਾਲ ਨੇ ਜਿੱਥੇ ਪੰਜਾਬੀ ਸਾਹਿਤ ਦੀ ਝੋਲੀ ਆਪਣੀ ਕਾਵਿ ਸੰਗ੍ਰਹਿ ਕਹਾਣੀਆਂ ਦੀਆਂ ਕਿਤਾਬਾਂ ਜਿਨ੍ਹਾਂ ਵਿਚ “ਜਾਦੂਗਰਨੀ “‘ ਅੰਬਿਕਾ ਦਾ ਮਹਿਲ “ਗਿਆਨ ਦਾ ਖ਼ਜ਼ਾਨਾ “ਗੁਫ਼ਤਗੂ ” ਔਰਤ ਵੀ ਇੱਕ ਸ਼ਹਿਰਾ ਹੁੰਦੀ ਹੈ .ਨਾ ਮਾਰੋ ਅਣਜੰਮੀਆਂ ਧੀਆਂ ਆਦਿ ਹਨ ਉੱਥੇ ਹੀ ਉਸ ਨੇ ਟੈਲੀਫ਼ਿਲਮਾਂ ਨਾਟਕ ਤੇ ਕਹਾਣੀਆਂ ਵੀ ਲਿਖੀਆਂ ਹਨ ਜੋ ਮਾਰਕੀਟ ਵਿੱਚ ਆ ਚੁੱਕੀਆਂ ਹਨ ਜਿਵੇਂ ਕਿ ਪਹਿਲੀ ਫ਼ਿਲਮ ਚਾਂਦੀ ਦੀ ਰੱਖੜੀ .ਭੂਤਾਂ ਵਾਲੀ ਹਵੇਲੀ .ਪਛਤਾਵਾ ਫ਼ਿਲਮ ਵਿੱਚ ਐਕਟਿੰਗ ਵੀ ਬਾਖ਼ੂਬੀ ਨਿਭਾਈ ਹੈ ਵੀਰਪਾਲ ਦੇ ਹੋਰ ਵੀ ਕਾਫ਼ੀ ਪ੍ਰਾਜੈਕਟ ਤਿਆਰ ਪਏ ਹਨ ਜੋ ਬਹੁਤ ਜਲਦੀ ਸਰੋਤਿਆਂ ਨੂੰ ਦੇਖਣ ਸੁਣਨ ਨੂੰ ਮਿਲਣਗੇ

ਵੀਰਪਾਲ ਭੱਠਲ ਨੇ ਕਿਹਾ ਕਿ ਕਾਗ਼ਜ਼ ਤੇ ਕਲਮ ਦਾ ਰਿਸ਼ਤਾ ਮੇਰੇ ਨਾਲ ਮੇਰੇ ਸਾਹਾਂ ਵਰਗਾ ਹੈ ਮੇਰੇ ਮਨ ਵਿੱਚ ਉੱਭਰ ਦੀਅਾਂ ਭਾਵਨਾਵਾਂ ਨੂੰ ਜਦੋਂ ਮੈਂ ਕਾਗਜ਼ ਤੇ ਕਲਮ ਨਾਲ ਉਤਾਰਦੀ ਹਾਂ ਤਾਂ ਮੈਨੂੰ ਮੇਰੇ ਵੀਰ ਦੇ ਕੋਲ ਹੋਣ ਦਾ ਅਹਿਸਾਸ ਹੁੰਦਾ ਹੈ ਉਹਦੇ ਕੋਲ ਹੋਣ ਦੇ ਅਹਿਸਾਸ ਨੂੰ ਮਹਿਸੂਸ ਕਰਨ ਵਿੱਚ ਮੈਨੂੰ ਬੇਹੱਦ ਖੁਸ਼ੀ ਮਹਿਸੂਸ ਹੁੰਦੀ ਹੈ ਉਹਦੀਆਂ ਯਾਦਾਂ ਦਾ ਸਫ਼ਰ ਮੈਨੂੰ ਉਹਦੇ ਅਧੂਰੇ ਸੁਪਨੇ ਪੂਰਾ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਜਿਸ ਦਿਨ ਮੈਂ ਆਪਣੇ ਭਰਾ ਜਗਸੀਰ ਸੰਧੂ ਦੇ ਫੁੱਲ ਪਾਉਣ ਲੱਗੀ ਸੀ ਤਾਂ ਮੈਂ ਉਸ ਵਕਤ ਉਨ੍ਹਾਂ ਵਾਅਦਾ ਕੀਤਾ ਸੀ ਕਿ ਜੋ ਸੁਪਨਾ ਤੂੰ ਅਧੂਰਾ ਛੱਡਿਆ ਉਹਨੂੰ ਮੈਂ ਪੂਰਾ ਕਰਾਂਗੀ ਬਸ ਉਹੀ ਵਾਅਦੇ ਨੂੰ ਪੂਰਾ ਕਰਨ ਵਿਚ ਲੱਗੀ ਹਾਂ ਮੈਂ ਉਹਦੇ ਸੁਪਨੇ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਮੋਤੀਆਂ ਵਾਂਗੂੰ ਕੱਲੀ ਕੱਲੀ ਨਜ਼ਮ ਬਹੁਤ ਸੋਚ ਸਮਝ ਕੇ ਲਿਖ ਰਹੀ ਹਾਂ ਮੇਰੀਆਂ ਲਿਖਤਾਂ ਨੂੰ ਵੀ ਮੇਰੇ ਪਾਠਕਾਂ ਤੇ ਚਾਹੁਣ ਵਾਲਿਆਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ ਇਹੀ ਮੈਨੂੰ ਅੱਗੇ ਤੋਰ ਰਿਹਾ ਹੈ ਮੈਂ ਲੱਚਰਤਾ ਤੇ ਨੰਗੇਜਵਾਦ ਦੇ ਖ਼ਿਲਾਫ਼ ਹਾਂ ਮੈਂ ਹਮੇਸ਼ਾਂ ਹੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਲਿਖਦੀ ਹਾਂ ।

ਵੀਰਪਾਲ ਜੀ ਕੋਈ ਸਰੋਤਿਆਂ ਨੂੰ ਸੰਦੇਸ਼ ਦੇਣਾ ਚਾਹੋਗੇ

ਗੁਰਭਿੰਦਰ ਗੁਰੀ ਜੀ ਸੰਦੇਸ਼ ਦੇਣ ਨੂੰ ਮੈਂ ਕੋਈ ਰਾਜਨੀਤਕ ਲੀਡਰ ਨਹੀਂ ਬਸ ਇੰਨਾ ਜ਼ਰੂਰ ਕਹਿਣਾ ਚਾਹਾਂਗੀ ਸਰਕਾਰਾਂ ਨੂੰ ਕੀ ਮੈਂ ਦੇਸ਼ ਦੇ ਰਾਜਨੀਤਕ ਪੱਖ ਤੋਂ ਖ਼ਫਾ ਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਰੁਜ਼ਗਾਰ ਪੈਦਾ ਕਰਨ ਨਾ ਕਿ ਆਟਾ ਦਾਲ ਤੇ ਸਕੀਮਾਂ ਮੁਫ਼ਤ ਦੇ ਕੇ ਦੇਸ਼ ਦੇ ਨਾਗਰਿਕਾਂ ਨੂੰ ਭਿਖਾਰੀ ਬਣਾਉਣ ਮੇਰੇ ਦੇਸ਼ ਦੀ ਨੌਜਵਾਨੀ ਤਾਂ ਪੜ੍ਹ ਲਿਖ ਕੇ ਰੁਲ ਰਹੀ ਹੈ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਲੱਭਣ ਲਈ ਜਾ ਰਹੀ ਹੈ ਇਹ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਹੁਣ ਵੋਟਾਂ ਆ ਗਈਆਂ ਹਨ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਕ ਸ਼ਰਾਬ ਦੀ ਬੋਤਲ ਤੇ ਵਿਕਿਰਨਾਂ ਨੂੰ ਚੰਗਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੂਹਰੇ ਰੱਖ ਕੇ ਇਕ ਚੰਗੀ ਸਰਕਾਰ ਦੀ ਚੋਣ ਕਰੀਏ ਜੋ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੇ ਉਨ੍ਹਾਂ ਕਿਹਾ ਕਿ ਜੇ ਅਸੀਂ ਅਸਫ਼ਲ ਵੀ ਹੁੰਦੇ ਹਾਂ ਜ਼ਿੰਦਗੀ ਵਿੱਚ ਤਾਂ ਸਾਨੂੰ ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ ਇੱਕ ਰੰਗਮੰਚ ਹੈ ਇਸ ਰੰਗਮੰਚ ਤੇ ਹਰ ਮਨੁੱਖ ਆਪੋ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ ਨਾਰਾਜ਼ ਹੋ ਕੇ ਨਹੀਂ ਬੈਠਣਾ ਚਾਹੀਦਾ ਜੇ ਤੁਸੀਂ ਹਿੰਮਤ ਨਹੀਂ ਹਾਰੋਗੇ ਤਾਂ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ

ਵੀਰਪਾਲ ਪੰਜਾਬੀ ਸਾਹਿਤ ਜਗਤ ਵਿੱਚ ਧਰੁ- ਤਾਰੇ ਵਾਂਗ ਚਮਕ ਰਹੀ ਹੈ। ਇਸ ਦੀਆਂ ਲਿਖੀਆਂ ਹੋਈਆਂ ਲਿਖਤਾਂ ਵਿਸ਼ਵ ਭਰ ਦੇ ਵੱਖ-ਵੱਖ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਇਸ ਨੂੰ ਬਹੁਤ ਸਾਰੇ ਮੇਲਿਆਂ ਅਤੇ ਹੋਰ ਸਾਹਿਤਕ ਸਮਾਗਮਾਂ ਤੇ ਸਨਮਾਨ ਮਿਲ ਚੁੱਕੇ ਹਨ ਇਨ੍ਹਾਂ ਦੀ ਸ਼ਾਇਰੀ ਵਿਚ ਮੈਨੂੰ ਜ਼ਿੰਦਗੀ ਦੀ ਤਰਜਮਾਨੀ ਕਰਦਾ ਹਰ ਰੰਗ ਨਜ਼ਰ ਆਉਂਦਾ ਹੈ ਚਾਹੇ ਉਹ ਵਿਛੋੜਾ ਪਿਆਰ ਸਮਾਜਿਕ ਅਨਿਆਂ ਸਾਡੀਆਂ ਕਦਰਾਂ ਕੀਮਤਾਂ ਮਨੁੱਖੀ ਰਿਸ਼ਤੇ ਅਤੇ ਧਾਰਮਿਕਤਾ ਦ੍ਰਿਸ਼ਟੀਕੋਣ ਹੋਣਇਹ ਬਹੁਤ ਹੀ ਗਹਿਰਾਈ ਨਾਲ ਲਿਖਦੀ ਹੈ ਮੈਂ ਵੀਰਪਾਲ ਨੂੰ ਕਾਫ਼ੀ ਲੰਮੇ ਸਮੇਂ ਤੋਂ ਜਾਣਦਾ ਹਾਂ ਏਕ ਸੁੱਘੜ ਸਿਆਣੀ ਠਰ੍ਹੰਮੇ ਭਰੇ ਲਹਿਜੇ ਵਾਲੀ ਕਵਿੱਤਰੀ ਹੈ ਇਸ ਨੇ ਜ਼ਿੰਦਗੀ ਦਾ ਹਰ ਰਿਸ਼ਤਾ ਮੋਤੀਆਂ ਦੀ ਮਾਲਾ ਵਾਂਗ ਪਰੋ ਕੇ ਰੱਖਿਆ ਹੋਇਆ ਹੈ

ਉਸ ਨੇ ਆਪਣੀਆਂ ਲਿਖਤਾਂ ਵਿੱਚ ਸਮਾਜ ਦੇ ਆਲੇ ਦੁਆਲੇ ਵਿੱਚ ਵਿਚਰ ਰਿਹਾ ਹਕੀਕੀ ਸੱਚ ਪੇਸ਼ ਕਰ ਰਹੀ ਹੈ ਇਸ ਪ੍ਰਕਾਰ ਵੀਰਪਾਲ ਕੌਰ ਭੱਠਲ ਪੰਜਾਬੀ ਸਾਹਿਤ ਜਗਤ ਵਿੱਚ ਧਰੁ- ਤਾਰੇ ਵਾਂਗ ਚਮਕ ਰਹੀ ਹੈ। ਇੱਥੇ ਇਹ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਜਿੱਥੇ ਉਹ ਕਵਿਤਾਵਾਂ . ਕਹਾਣੀਆਂ ਤੇ ਗੀਤ . ਲਿਖ ਰਹੀ ਹੈ ਉੱਥੇ ਹੀ ਇੱਕ ਚੰਗੀ ਐਕਟਰ ਤੇ ਗਾਇਕ ਵੀ ਹੈ ਉਸਨੇ ਕਈ ਟੈਲੀਫ਼ਿਲਮਾਂ ਵਿਚ ਬਾਖੂਬੀ ਰੋਲ ਅਦਾ ਕੀਤਾ ਹੈ ਉੱਥੇ ਹੀ ਇਕ ਚੰਗੀ ਸਮਾਜ ਸੇਵਕਾ ਵਜੋਂ ਵਿਚਰ ਰਹੀ ਹੈ ਮੈਨੂੰ ਪੂਰਨ ਆਸ ਹੈ ਕਿ ਸਾਡੀ ਚਹੇਤੀ ਇਹ ਸ਼ਾਇਰਾ ਦਾ ਸਾਹਿਤਕ ਸਫ਼ਰ ਹੋਰ ਵੀ ਸੁਹਾਨਾ ਹੋਵੇਗਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵੀਰਪਾਲ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਸਾਡੀ ਮਾਂ ਬੋਲੀ ਪੰਜਾਬੀ ਦੀ ਸੇਵਾ ਇਸੇ ਤਰ੍ਹਾਂ ਕਰਦੀ ਰਹੇ ਪ੍ਰਮਾਤਮਾ ਇਸ ਪਿਆਰੀ ਜਿਹੀ ਕਵਿੱਤਰੀ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ

ਆਮੀਨ
ਗੁਰਭਿੰਦਰ ਗੁਰੀ
9855468092

Previous articleBirmingham Indian Film Festival 2023: Bringing Bollywood to the Heart of England
Next articleHonoured to be Associated with Dr. Ambedkar Foundation