ਸਪੱਸ਼ਟ ਗੱਲ

ਕੰਵਲਜੀਤ ਕੌਰ ਜੁਨੇਜਾ

ਸਪੱਸ਼ਟ ਗੱਲ (ਇੱਕ ਵਿਚਾਰ)

ਸਮਾਜ ਵੀਕਲੀ  ਯੂ ਕੇ,  

ਜੱਦ ਤੱਕ ਮੰਤਰੀ,ਆਈ ਏ ਐਸ ,ਆਈ ਪੀ ਐਸ ਸਰਕਾਰੀ ਕਰਮਚਾਰੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀਂ ਪਾਉਂਦੇ,ਤੱਦ ਤੱਕ ਵਿਦਿਆ ਦੇ ਖੇਤਰ ਵਿੱਚ ਬਦਲਾਵ ਆਉਣਾ ਨਾਮੁਮਕਿਨ ਹੈ,ਸੁਧਾਰ ਉਪਰੋਂ ਹੇਠ ਹੁੰਦੈ,ਇਹ ਸ਼ਰਤ ਹੋਵੇ ਕਿ ਹਰ ਸਰਕਾਰ ਆਪਣੇ ਬੱਚੇ,ਸਰਕਾਰੀ ਮੁਲਾਜ਼ਮ ਭਾਵੇਂ ਕਿਸੇ ਵੀ ਰੈਂਕ ਦਾ ਹੋਵੇ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣੇ ਪੈਣਗੇ,ਉਹਦੇ ਨਾਲ ਇੱਕ ਤਾਂ ਸਰਕਾਰੀ ਸਕੂਲਾਂ ਦੇ ਸਟੈਂਰਡ ਵਧਣਗੇ ਤੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਨੂੰ ਊਚ ਨੀਚਤਾ ਦੀ ਭਾਵਨਾ ਖਤਮ ਹੋਵੇਗੀ ਤੇ ਮਾਪਿਆਂ ਨੂੰ ਬੜੀ ਰਾਹਤ ਮਿਲੇਗੀ ।

ਪ੍ਰਾਈਵੇਟ ਸਕੂਲ ਜੋ ਬਿਜ਼ਨਸ ਸ਼ੋਪਸ ਬਣ ਰਹੇ ਹਨ ਤੇ ਲਗਾਮ ਕੱਸਣੀ ਬਹੁਤ ਜ਼ਰੂਰੀ ਹੈ , ਇੱਥੇ ਪੜਾਉਣ ਵਾਲੇ ਅਧਿਆਪਕਾਂ ਦਾ ਵੀ ਸ਼ੋਸ਼ਣ ਹੁੰਦੈ,ਮੈਨੇਜਮੈਂਟਾਂ ਜਿੰਨਾ ਕੰਮ ਲੈਂਦੀਐਂ,ਉਨੀਆਂ ਤਨਖਾਹਾਂ ਨਹੀਂ ਮਿਲਦੀਆਂ,ਇਹ ਬਹੁਤ ਗਹਿਰਾਈ ਨਾਲ ਸੋਚਣ ਵਾਲਾ ਵਿਸ਼ਾ ਹੈ,ਸੱਭ ਨੂੰ ਹੰਭਲਾ ਮਾਰਣ ਦੀ ਲੋੜ ਹੈ ।

ਕੰਵਲਜੀਤ ਕੌਰ ਜੁਨੇਜਾ

Previous articleਰੂਹਦਾਰੀ
Next articleਜਿਉਣ ਦੀ ਕਲਾ ਬਾਜ ਤੋਂ ਸਿੱਖੋ