ਦੇਸ਼ ’ਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 653 ਹੋਈ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ 21 ਰਾਜਾਂ ਤੇ ਯੂਟੀਜ਼ ’ਚ ਓਮੀਕਰੋਨ ਦੇ 653 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 186 ਲੋਕ ਤੰਦਰੁਸਤ ਹੋ ਚੁੱਕੇ ਹਨ ਜਾਂ ਵਿਦੇਸ਼ ਚਲੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗੲੇ ਅੰਕੜਿਆਂ ਰਾਹੀਂ ਇਹ ਜਾਣਕਾਰੀ ਹਾਸਲ ਹੋਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਓਮੀਕਰੋਨ ਦੇ ਮਹਾਰਾਸ਼ਟਰ ’ਚ ਸਭ ਤੋਂ ਵੱਧ 67 ਕੇਸ ਮਿਲੇ ਹਨ। ਇਸ ਤੋਂ ਬਾਅਦ ਦਿੱਲੀ ’ਚ 165, ਕੇਰਲ ’ਚ 57, ਤਿਲੰਗਾਨਾ ’ਚ 55, ਗੁਜਰਾਤ ’ਚ 49 ਅਤੇ ਰਾਜਸਥਾਨ ’ਚ ਹੁਣ ਤੱਕ 46 ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਪੁੱਡੂਚੇਰੀ ’ਚ ਵੀ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ ਅਤੇ ਇੱਥੇ ਕਰੋਨਾ ਦੇ  ਇਸ ਨਵੇਂ ਸਰੂਪ ਦੇ ਦੋ ਕੇਸ ਸਾਹਮਣੇ ਆਏ ਹਨ।

ਸਿਹਤ ਅਧਿਕਾਰੀ ਅਨੁਸਾਰ ਇਨ੍ਹਾਂ ’ਚੋਂ ਇੱਕ  80 ਸਾਲਾ ਬਜ਼ੁਰਗ ਤੇ 20 ਸਾਲਾ ਮਹਿਲਾ ਸ਼ਾਮਲ ਹਨ। ਦੋਵਾਂ ਦਾ ਯਾਤਰਾ ਸਬੰਧੀ ਕੋਈ  ਇਤਿਹਾਸ ਨਹੀਂ ਹੈ।ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਲੰਘੇ 24 ਘੰਟਿਆਂ ਅੰਦਰ ਕਰੋਨਵਾਇਰਸ ਦੇ 6358 ਕੇਸ ਸਾਹਮਣੇ ਆਏ ਹਨ ਜਿਸ ਮਗਰੋਂ ਦੇਸ਼ ’ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3,47,99,691 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 75456 ਰਹਿ ਗਈ ਹੈ। ਇਸ ਦੌਰਾਨ 293 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਕਰਨ ਮਰਨ ਵਾਲਿਆਂ ਦੀ ਗਿਣਤੀ 4,80,290 ਹੋ ਗਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina slams Elon Musk over near satellite collision in space
Next articleਸਾਡੇ ਤਿੰਨ ਕੌਂਸਲਰ ਖ਼ਰੀਦਣ ਦਾ ਯਤਨ: ਰਾਘਵ ਚੱਢਾ