ਸ਼ਾਮਚੁਰਾਸੀ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਦਿਨ ਐਤਵਾਰ ਦੁਪਹਿਰ ਨਵੀਂ ਚੁਣੀ ਪੰਚਾਇਤ ਪਿੰਡ ਧਾਮੀਆਂ ਕਲਾਂ (ਹੁਸ਼ਿਆਰਪੁਰ) ਨੇੜੇ ਸ਼ਾਮ ਚੁਰਾਸੀ ਵਲੋਂ ਪਿੰਡ ਦੀ ਸੁੱਖ ਸ਼ਾਂਤੀ ਲਈ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ। ਭੋਗ ਉਪਰੰਤ ਸੰਗਤ ਨੂੰ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਉਸ ਤੋਂ ਬਾਅਦ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਵਲੋਂ ਨਸ਼ਿਆਂ ਖਿਲਾਫ ਨਾਟਕਾਂ ਦਾ ਮੰਚਨ ਕੀਤਾ ਗਿਆ। ਕਿਉਂ ਮੁਘੜ ਮਾਰੀ ਬੈਠਾ ਏਂ , ਐ ਔਰਤ ਤੇਰੀ ਦਰਦ ਕਹਾਣੀ (ਕੋਰੀਓਗ੍ਰਾਫੀਆਂ) ਨਸ਼ੇ ਵਿਚ ਡੋਬ ਦਿੱਤਾ ਰੰਗਲਾ ਪੰਜਾਬ (ਓਪੇਰਾ) ਜ਼ਿੰਦਗੀ ਜ਼ਿੰਦਾਬਾਦ (ਨਾਟਕ) ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਮਿਸ਼ਨਰੀ ਸਿੰਗਰ ਬਲਵਿੰਦਰ ਬਿੱਟੂ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਮਿਸ਼ਨਰੀ ਸਿੰਗਰ ਸੋਨੂੰ ਕਪੂਰ ਅਤੇ ਗੁਆਂਢੀ ਪਿੰਡਾਂ ਦੇ ਸਰਪੰਚਾਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਧਾਮੀਆਂ ਕਲਾਂ ਦੇ ਸਰਪੰਚ ਮਾਣਯੋਗ ਸਰਦਾਰ ਭੁਪਿੰਦਰ ਪਾਲ ਸਿੰਘ ਵਲੋਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj