ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਵੱਲੋਂ ਭਾਰਤ ’ਚ ਜੀ20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ

ਟੋਰਾਂਟੋ (ਸਮਾਜ ਵੀਕਲੀ): ਕੈਨੇਡਾ ਦੀਆਂ ਵਿਰੋਧੀ ਧਿਰਾਂ ਵਿਚ ਸ਼ਾਮਲ ਨਿਊ ਡੈਮੋਕਰੈਟਿਕ ਪਾਰਟੀ ਨੇ ਭਾਰਤ ਵਿਚ ਜੀ20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਇਹ ਸੱਦਾ ਭਾਰਤ ਵਿਚ ਕਥਿਤ ਤੌਰ ’ਤੇ ਧਾਰਮਿਕ ਘੱਟਗਿਣਤੀਆਂ ਨਾਲ ਹੁੰਦੇ ਮਾੜੇ ਵਰਤਾਅ ਤੇ ਮਨੁੱਖੀ ਹੱਕਾਂ ਦੇ ਰਿਕਾਰਡ ਦੇ ਮੱਦੇਨਜ਼ਰ ਦਿੱਤਾ ਹੈ। ਐੱਨਡੀਪੀ ਦੇ ਸੰਸਦ ਮੈਂਬਰ ਹੀਥਰ ਮੈਕਫਰਸਨ ਤੇ ਬਲੇਕ ਡੈਸਜਰਲਾਇਸ ਨੇ ਸੱਤਾਧਾਰੀ ਲਿਬਲਰ ਪਾਰਟੀ ਨੂੰ ਭਾਰਤ ਵਿਚ ਜੀ20 ਗਤੀਵਿਧੀਆਂ ਦਾ ਕੂਟਨੀਤਕ ਬਾਈਕਾਟ ਕਰਨ ਲਈ ਕਿਹਾ ਹੈ। ਪਾਰਟੀ ਨੇ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ’ਤੇ ਮਨੁੱਖੀ ਹੱਕਾਂ ਦਾ ਸਤਿਕਾਰ ਤੇ ਨਾਗਰਿਕ ਹੱਕਾਂ ਆਜ਼ਾਦੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ‘ਭਾਰਤ ਵਿਚ ਨਾਗਰਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਘਾਣ ਪ੍ਰਤੀ ਫ਼ਿਕਰਮੰਦ ਹਨ।’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਜਲੀ ਖੇਤਰ: ਖਪਤਕਾਰ ਸੇਵਾਵਾਂ ਦੀ ਰੈਂਕਿੰਗ ’ਚ ਪੰਜਾਬ ਪੱਛੜਿਆ
Next articleਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ