ਵਰਤਮਾਨ ਸਮੇਂ ’ਚ ‘ਰੁੱਖਾਂ ਤੇ ਕੁੱਖਾਂ’ ਨੂੰ ਬਚਾਉਣ ਦੀ ਲੋੜ-ਸਲੀਮ ਸੁਲਤਾਨੀ

ਅੱਪਰਾ, ਸਮਾਜ ਵੀਕਲੀ- ਅੱਜ ਅੱਪਰਾ ਵਿਖੇ ਵਿਸ਼ੇਸ਼ ਤੌਰ ’ਤੇ ਪਹੰੁਚੇ ਮੂਲਨਿਵਾਸੀ ਮੁਸਲਿਮ ਭਾਈਚਾਰਾ ਸੰਗਠਨ ਪੰਜਾਬ ਦੇ ਪ੍ਰਧਾਨ ਬਾਬਾ ਸਲੀਮ ਸੁਲਤਾਨੀ ਨੇ ਕਿਹਾ ਕਿ ਵਰਤਮਾਨ ਸਮੇਂ ਦੀ ਮੁੱਖ ਲੋੜ ‘ਕੁੱਖਾਂ ਤੇ ਰੁੱਖਾਂ’ ਨੂੰ ਬਚਾਉਣ ਦੀ ਹੈ। ਉਨਾਂ ਕਿਹਾ ਕਿ ਦਿਨ ਪ੍ਰਤੀ ਦਿਨ ਪੰਜਾਬ ਤੇ ਭਾਰਤ ਅੰਦਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ’ਚ ਗਿਰਾਵਟ ਆ ਰਹੀ ਹੈ, ਜੋ ਕਿ ਇੱਕ ਗੰਭੀਰ ਵਿਸ਼ਾ ਹੈ। ਸਲੀਮ ਸੁਲਤਾਨੀ ਨੇ ਕਿਹਾ ਕਿ ਜੇਕਰ ਅਸੀਂ ਧੀਆਂ ਨੂੰ ਨਹੀਂ ਪਾਲਾਗੇਂ ਤਾਂ ਨੂੰਹਾਂ ਕਿਥੋਂ ਲਿਆਵਾਂਗੇ। ਉਨਾਂ ਅੱਗੇ ਕਿਹਾ ਕਿ ਸਮੇਂ ਦੀ ਲੋੜ ਦਿਨ ਪ੍ਰਤੀ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲੀ ਵੱਧ ਤੋਂ ਰੁੱਖ ਲਗਾਉਣ ਦੀ ਹੈ।

ਜਿਸ ਤਰਾਂ ਪਿਛਲੇ ਸਮੇਂ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਘਾਟ ਨਾਲ ਮੌਤਾਂ ਹੋਈਆਂ ਹਨ, ਉਨਾਂ ਤੋਂ ਸਬਕ ਲੈਂਦੇ ਹੋਏ ਰੱਖ ਲਗਾਓ ਮੁਹਿੰਮ ਦੇ ਤਹਿਤ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇ ਕੰਮ ਲਈ ਆਮ ਲੋਕਾਂ ਦੇ ਨਾਲ ਨਾਲ ਸਮਾਜ ਸੈਵੀ ਸੰਸਥਾਵਾਂ ਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਅੱਗੇ ਆਉਣ ਦੀ ਜਰੂਰਤ ਹੈ ਤਾਂ ਕਿ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਅੰਦੋਲਨ ਨੂੰ ਸਮਰਪਤਿ ਗਾਇਕ ਜਸਪਾਲ ਸੰਧੂ ਦੇ ਗੀਤ ‘ਕਿਸਾਨ ਮਜ਼ਦੂਰ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
Next articleਨੇਕ ਇਨਸਾਨ ਤੇ ਨਿਮਰ ਸੁਭਾਅ ਦੇ ਮਾਲਕ ਸਨ ਸਾਧੂ ਸਿੰਘ ਸਹੋਤਾ- ਸੰਤੋਖ ਸਿੰਘ ਚੌਧਰੀ