ਨਵੀਂ ਦਿੱਲੀ (ਸਮਾਜ ਵੀਕਲੀ): ‘ਮੌਜੂਦਾ ਸਮੇਂ ਦੀ ਹੋਣੀ ਇਹ ਹੈ ਕਿ ਜਲਵਾਯੂ ਪਰਿਵਰਤਨ, ਅਤਿਵਾਦ ਅਤੇ ਮਹਾਮਾਰੀਆਂ ਆਲਮੀ ਸਮੱਸਿਆਵਾਂ ਹਨ ਪਰ ਇਨ੍ਹਾਂ ਦੇ ਟਾਕਰੇ ਦਾ ਰੁਝਾਨ ਕੌਮੀ ਪੱਧਰ ਦਾ ਬਣਦਾ ਜਾ ਰਿਹਾ ਹੈ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਗੱਲ ਆਖਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨਾਲ ਸਿੱਝਣ ਲਈ ਆਲਮੀ ਪੱਧਰ ’ਤੇ ਸਮਰੱਥਾ ਦੀ ਢੁੱਕਵੀਂ ਵਰਤੋਂ ਕਰਨ ਦੀ ਲੋੜ ਹੈ।
ਵਿਦੇਸ਼ ਮੰਤਰੀ ਇੰਡੀਆ ਗਲੋਬਲ ਫੋਰਮ ’ਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਵਰਚੁਅਲੀ ਗੱਲਬਾਤ ਦੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਜੈਸ਼ੰਕਰ ਨੇ ਕਿਹਾ,‘‘ਹਕੀਕਤ ਇਹ ਹੈ ਕਿ ਕੋਈ ਵੀ ਆਪਣੇ ਆਪ ਵੈਕਸੀਨਾਂ ਨਹੀਂ ਬਣਾ ਸਕਦਾ ਹੈ। ਜੇਕਰ ਦੁਨੀਆ ਇਕੱਠੀ ਹੋ ਜਾਂਦੀ ਹੈ ਤਾਂ ਅਸੀਂ ਵੈਕਸੀਨਾਂ ਦਾ ਉਤਪਾਦਨ ਵਧਾ ਸਕਦੇ ਹਾਂ।’’ ਭਾਰਤ ਆਲਮੀ ਚੁਣੌਤੀਆਂ ਦੇ ਟਾਕਰੇ ਲਈ ਲਗਾਤਾਰ ਸਾਂਝੀ ਆਲਮੀ ਪਹੁੰਚ ਅਪਣਾਉਣ ਦਾ ਸੱਦਾ ਦਿੰਦਾ ਆ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly