ਬਰਤਾਨੀਆਂ ’ਚ ਪੰਜਾਬੀ ਮੂਲ ਦੇ ਠੱਗ ਦੀ ਸੰਪਤੀ ਜ਼ਬਤ ਕਰਨ ਦੇ ਹੁਕਮ

ਲੰਡਨ (ਸਮਾਜ ਵੀਕਲੀ): ਬਰਤਾਨੀਆਂ ਵਿਚ ਇਕ ਭਾਰਤੀ ਮੂਲ ਦੇ ਨਿਵੇਸ਼ਕ ਨੂੰ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਸ ਨੂੰ 3,91,680 ਪੌਂਡ ਦਾ ਜੁਰਮਾਨਾ ਅਦਾ ਕਰਨ ਜਾਂ ਚਾਰ ਸਾਲ ਦੀ ਕੈਦ ਕੱਟਣ ਦਾ ਆਦੇਸ਼ ਦਿੱਤਾ ਗਿਆ ਹੈ। ਬ੍ਰਿਟੇਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਸੋਮਵਾਰ ਨੂੰ ਕਿਹਾ ਕਿ 31 ਸਾਲਾ ਚਰਨਜੀਤ ਸੰਧੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਘਪਲੇ ਕਰਨ ਤੇ 1,704,564 ਪੌਂਡ ਦਾ ਲੋਕਾਂ ਨੂੰ ਚੂਨਾ ਲਾਉਣ ਦਾ ਦੋਸ਼ੀ ਹੈ। ਸੀਪੀਐੱਸ ਨੇ ਟੇਮਸ ਵੈਲੀ ਪੁਲੀਸ ਤੇ ਸਿਟੀ ਆਫ ਲੰਡਨ ਪੁਲੀਸ ਨਾਲ ਮਿਲ ਕੇ ਡੂੰਘੀ ਜਾਂਚ ਬਾਅਦ ਦੋਸ਼ੀ ਦੀਸਾਰੀ ਸੰਪਤੀ ਜ਼ਬਤ ਕਰਨ ਲਈ ਅਦਾਲਤ ਦਾ ਆਦੇਸ਼ ਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਮਾਰੀ ਵਰਗੀਆਂ ਅਹਿਮ ਚੁਣੌਤੀਆਂ ਦੇ ਟਾਕਰੇ ਲਈ ਆਲਮੀ ਪਹੁੰਚ ਦੀ ਲੋੜ: ਜੈਸ਼ੰਕਰ
Next articleਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੂਮਾ ਨੂੰ 15 ਮਹੀਨੇ ਦੀ ਕੈਦ