ਮਾਂ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਮਾਂ ਮੇਰੀ ਪਿਆਰੀ ਮਾਂ
ਮਾਂ ਤੂੰ ਕਦੀ ਥੱਕਦੀ ਕਿਉ ਨਹੀਂ
ਸਭ ਦਾ ਫ਼ਿਕਰ ਕਰਦੀ ਹੈ।
ਆਪਣਾ ਕਿਉ ਨਹੀਂ ਰੱਖਦੀ
ਮਾਂ ਮੈਂ ਤੈਨੂੰ ਸੁੱਤਿਆਂ ਨਹੀਂ ਦੇਖਿਆ।
ਤੂੰ ਕਿਸ ਚੀਜ਼ ਦੀ ਬਣੀ ਹੈ।
ਤੇਰੀ ਅੱਖ ਕਿਉਂ ਨਹੀਂ ਲੱਗਦੀ
ਦਰ ਰਾਮ ਦਾ ਨਹੀਂ ਛੱਡਦੀ
ਅੱਲ੍ਹਾ ਦਾ।
ਮਾਂ ਤੂੰ ਕੀ ਮੰਗਦੀ ਏ
ਦਸੱਦੀ ਕਿਉਂ ਨਹੀਂ
ਤੂੰ ਠੀਕ ਏ ਤੈਨੂੰ ਕੋਈ ਫ਼ਿਕਰ ਨਹੀਂ।
ਇਹ ਗੱਲ ਤੇਰੇ ਮੂੰਹੋਂ ਜੱਚਦੀ ਕਿਉਂ ਨਹੀਂ।
ਮੇਰੀਆਂ ਰੀਝਾਂ ਬਿਨਾਂ ਦੱਸਿਆ ਕਿੱਦਾ ਬੁੱਝ ਲੈਂਦੀ ਏ।
ਇਹ ਕਿਹੜਾ ਇਲਮ ਏ ਪਰਦਾ ਚੁੱਕਦੀ ਕਿਉਂ ਨਹੀਂ।
ਤੂੰ ਮੇਰੇ ਵੱਲ ਵੀ ਏ ਤੂੰ ਉਹਦੇ ਵੱਲ ਵੀ ਏ।
ਤੂੰ ਮਾਂ ਸਭ ਦੇ ਵੱਲ ਦੀ ਏ
ਇਕ ਪੱਖਦੀ ਕਿਉਂ ਨਹੀਂ।
ਭਾਵੇਂ ਹੱਥ ਨੇ ਕੰਬਦੇ ਮਾਂ ਤੇਰੇ।
ਨਾਲ ਮੂੰਹ ਉੱਤੇ ਝੂਰੜੀਆਂ ਵੀ
ਮਾਂ ਤੋਂ ਵਧ ਕੋਈ ਸੋਹਣੀ ਕਿਉ ਨਹੀਂ ਲੱਗਦੀ।
ਇਸ ਦੁਨੀਆਂ ਉੱਤੇ ਮੇਰੀ ਪਿਆਰੀ ਮਾਂ।
ਤੇਰੀ ਸੂਰਤ ਵਿਚ ਮੈਨੂੰ ਰੱਬ ਦਿਖਦਾ।
ਉਹ ਮੇਰੀ ਪਿਆਰੀ ਮਾਂ ਮਾਂ ਮਾਂ ਮਾਂ ਮਾਂ।

ਸੁਰਜੀਤ ਸਾੰਰਗ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਢੀ ਜਾਨਾਂ ਏਂ
Next articleਗੀਤ