ਕੱਢੀ ਜਾਨਾਂ ਏਂ

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਖੂਨ ਦਾ ਰਿਸ਼ਤਾ ਬਣਾ ਕੇ ਯਾਰਾ,ਅੱਜ ਕੀ ਘੁੰਣਸਾਂ ਕੱਢੀ ਜਾਨਾਂ ਏਂ ।
ਕਾਹਤੋਂ ਵਿਗਾੜ ਪਾ ਰਿਹੈਂ ਖੁਦ ਤੂੰ,ਸਾਰੇ ਇਕਰਾਰ ਰੱਦੀ ਜਾਨਾ ਏਂ ।

ਜਿੰਦਗੀ ਨੂੰ ਸਰਪਟ ਲੀਹੇ ਪਾਉਣ ਲਈ ਸਮਝ ਬਰੀਕੀ ਚਾਹੀਦੀ,
ਬੰਦਾ ਹੁੰਦੈ ਬੰਦੇ ਲਈ ਦਾਰੂ ਤਾਂ ਦੁਪਾਸਿਓਂ ਲੋੜ ਹਕੀਕੀ ਚਾਹੀਦੀ,
ਪੈਰ ਪੈਰ ਪਿੱਛੇ ਮੁੜਦਾ ਜਾਵੇਂ,ਕਿਸ ਜਿਦ ਵਿੱਚ ਛੱਡੀ ਜਾਨਾ ਏਂ….

ਧਨ ਦੇ ਨਾਲ ਨਹੀਂ ਨਾਪੇ ਜਾਂਦੇ ਕਦੇ ਮੁਹੱਬਤਾਂ ਦੇ ਦਸਤੂਰ ਬਈ,
ਲਾਲਚ,ਅੜੀਆਂ,ਨਿੱਜੀ ਖੋਹਾਂ ਕਰ ਦਿੰਦੀਆਂ ਦਿਲਾਂ ਨੂੰ ਦੂਰ ਬਈ,
ਸਮਾਜੀ ਰਿਸ਼ਤਿਆਂ ਦੇ ਚਾਅ ਮਲਾਰ ਫੜ ਫੜ ਦੱਬੀ ਜਾਨਾ ਏਂ ….

ਬਾਗ ਬਗੀਚੇ ਮਹਿਕ ਰਹੇ ਨੇ ਏਥੇ,ਇੱਥੋਂ ਹੀ ਕੁੱਝ ਸਿੱਖ ਲਈਏ,
ਦੋਸਤੀਆਂ ਦੇ ਰੰਗਲੇ ਟੱਪੇ,ਭਰ ਉਮਰਾਂ ਤੱਕ ਲਈ ਲਿਖ ਲਈਏ,
ਅਜੇ ਵੀ ਪੂਰਾ ਯਾਕੀਨ ਨਾ ਆਵੇ ਸੇਹ ਦੇ ਤੱਕਲ਼ੇ ਗੱਡੀ ਜਾਨਾ ਏਂ ….

ਬੋਲੀ ਤੇ ਵਰਤਾਰਾ ਵੱਡ-ਅਕਾਰੀ ਹੋਣਾ ਸੱਭ ਤੋਂ ਬੜਾ ਜਰੂਰੀ ਹੈ,
ਜਜਬਾਤਾਂ ਦੇ ਖੁੱਲ੍ਹੇ ਵਹਾਅ ਬਿਨਾਂ ਰਹਿ ਜਾਂਦੀ ਮੰਜੑਲ ਅਧੂਰੀ ਹੈ,
ਲਗਦੈ ਜਿਵੇਂ ਰਾਜਸੱਤਾ ਨਾਲ ਮਿਲਕੇ,ਜੁਬਾਨ ਨੂੰ ਉਲੱਦੀ ਜਾਨਾਂ ਏਂ ….

ਯਾਰੀ ਦੋਸਤੀ ਜੋ ਬਿਨਾਂ ਮਿਆਰੋਂ,ਨਿਰੀ ਹੀ ਤਿਲਕਣਬਾਜ਼ੀ ਰਹੇ,
ਤਣ ਪੱਤਣਾ ਨੂੰ ਛੂਹ ਲੈਂਦੇ ਨੇ ਜੋ ਆਪਸ ਵਿੱਚ ਬਣੇ ਨਿਆਜ਼ੀ ਰਹੇ,
ਕਿਸ ਹੈਰਾਨੀ ਦੇ ਉੱਪਰੋਂ ਨਜ਼ਰਾਂ ਅਜੀਬ ਹੀ ਟੱਡੀ ਜਾਨਾਂ ਜਾਨਾ ਏਂ ….

ਸੁਖਦੇਵ ਸਿੱਧੂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹ ਬੀਬੀਆਂ ਕੌਣ ਨੇ!
Next articleਮਾਂ