ਚੰਨਾਂ ਵੇ ਤੇਰੀ ਚਾਨਣੀ

(ਸਮਾਜ ਵੀਕਲੀ)

ਚੰਨਾਂ ਵੇ ਤੇਰੀ ਚਾਨਣੀ ਦਾ ਨਿੱਘ ਮਾਨਣਾ,
ਗੁੱਝਿਆਂ ਭੇਤਾਂ ਨੂੰ ਚਾਹੁੰਦਾ ਰਿਹਾ ਜਾਨਣਾ !

ਠੰਢੀ ਮਿੱਠੀ ਲੋਅ ਦਾ ਬੜਾ ਹੀ ਚਾਅ ਵੇ,
ਤੇਰੇ ਆ ਪ੍ਰਗਟ ਹੋਣਾ ਬੜਾ ਵੱਡਾ ਭਾਅ ਵੇ,
ਮਿਹਨਤਾਂ ਨੂੰ ਉੱਦਮ ਦੇ ਕੇ ਤੂੰ ਪਛਾਨਣਾ…

ਹਰ ਗਲੀ ਮੋੜ ਪਿੰਡ ਸ਼ਹਿਰਾਂ ਰਹੇਂ ਘੁੰਮਦਾ,
ਤੇਰੀ ਪ੍ਰਕਰਮਾ ਦੀ ਤੋਰ,ਮੈਂ ਮੱਥੇ ਲਾ ਚੁੰਮਦਾ,
ਖੁੱਲ੍ਹੇ ਅਸਮਾਨ ਵਿੱਚ ਤੈਨੂੰ ਉਡੀਕ ਭਾਲਣਾ….

ਲੁੱਟੇ ਪੁੱਟੇ ਧਰਤੀ ਤੇ ਲੋਕ ਰੈਲੇ ਭੁੱਖ ਨੇ,
ਤੇ ਪਿੰਡਿਆਂ ਨੂੰ ਚੁੰਬੜੇ ਅਨੇਕਾਂ ਦੁੱਖ ਨੇ,
ਦੇਈ ਜਾ ਸਹਾਰਾ,ਕਮਜ਼ੋਰਾਂ ਨੂੰ ‘ਠਾਲਣਾ…

ਐ ਲੋਹੇ ਦਾ ਮਨੁੱਖ ਢੇਰੀ ਢਾਅ ਬਵੇ ਨਾ,
ਭੁੱਖ ਅਤੇ ਬਿਮਾਰੀ ਸਾਨੂੰ ਵੀ ਖਾ ਬਵੇ ਨਾ,
ਸਦੀਆਂ ਦੇ ਦੱਬਿਆਂ ਨੂੰ ਤੂਹੀਂ ਜਾਨਣਾ….

ਨੀਂਝ ਲਾ ਕੇ ਤੱਕਾਂ ਕਿੰਨਾਂ ਸੁਹਣਾ ਲਗਦਾ,
ਚਾਨਣ ਜਲੌਅ ਆਸੇ ਪਾਸੇ ਸਭ ਜਗਦਾ,
ਸਾਡੇ ਹੱਕਾਂ ਵਾਲੇ ਦੀਵੇ ਤੂੰ ਹੀ ਲੈ ਬਾਲਣਾ….

ਨੰਨ੍ਹੇ ਮੁੰਨੇ ਬਾਲਾਂ ਤੱਕ ਕਲੋਲ ਕਰੀ ਜਾ,
ਖੇਡਦਾ ਖਿਡਾਉਂਦਾ ਹਰ ਬਾਂਹ ਫੜੀ ਜਾ,
ਲੁਕ ਮੀਟੀ ਖੇਡੇਂ ਤੇਰੀ ਮਿੱਠੀ ਹੈ ਘਾਲਣਾ…

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੜਾਈ ਦਾ ਮੁੱਲ
Next articleਲਹੂ ਬਨਾਮ ਲਹੂ