ਲਹੂ ਬਨਾਮ ਲਹੂ

(ਸਮਾਜ ਵੀਕਲੀ)

ਰਗਾਂ ਵਿੱਚ ਦੌੜਦਾ
ਜ਼ਿੰਦਗੀ ਦਾ ਸਬੂਤ
ਬਣਕੇ
ਲਹੂ!

ਲਹੂ ਦੇ ਰਿਸ਼ਤੇ
ਸਰਮਾਇਆ ਹੁੰਦੇ
ਮਨੁੱਖ ਦਾ!

ਮਾਣ ਹੁੰਦਾ
ਔਲਾਦ ਤੇ
ਜਿਸ ਦੀਆਂ ਰਗਾਂ ਵਿੱਚ ਦੌੜਦਾ
ਆਪਣਾ ਲਹੂ!

ਲਹੂ ਦਾ ਦਾਨ
ਸਭ ਤੋਂ ਵੱਡਾ
ਦਾਨ ਹੁੰਦਾ
ਜ਼ਿੰਦਗੀ ਦਿੰਦਾ ਜੋ ਬਚਾ!

ਫਿਰ ਕਿਵੇਂ
ਇਸਤਰੀ ਦੇ ਸਰੀਰ ਚੋਂ
ਮਾਹਵਾਰੀ ਦੌਰਾਨ ਨਿਕਲਿਆ ਲਹੂ
ਅਪਸ਼ਗਨ ਹੋ ਜਾਂਦਾ?

ਜਨਣ ਅੰਗਾਂ ਚੋਂ
ਰਿਸਦਾ ਇਹ ਲਹੂ
ਜਨਣ ਪ੍ਰਕਿਰਿਆ ਦਾ
ਮੁੱਢ ਬੰਨ੍ਹਦਾ!

ਇਸ ਦੀ ਹੋਂਦ
ਔਰਤ ਦੇ ਸਿਰਜਕ ਹੋਣ
ਦੀ
ਗਵਾਹੀ ਭਰਦੀ!

ਫਿਰ ਕਿਉਂ
ਮਾਹਾਵਾਰੀ ਦੇ ਦਿਨਾਂ ਵਿੱਚ
ਛੂਹਣਾ ਪਾਪ ਹੋ ਜਾਂਦਾ
ਧਾਰਮਿਕ ਗ੍ਰੰਥ ਨੂੰ?

ਰਗਾਂ ਵਿੱਚ ਵੀ ਤਾਂ ਇਹੀ ਲਹੂ ਦੌੜਦਾ
ਜੋ ਰਿਸਦਾ ਸਰੀਰ ਚੋਂ
ਫਿਰ ਕਿਉਂ ਕੁਰਹਿਤ ਹੁੰਦੀ?
ਅਚਾਰ ਨੂੰ ਤਾਂ ਹੱਥ ਨਹੀਂ ਲਾਉਣ ਦਿੰਦੇ !

ਭਿੱਟ ਜਾਣ ਦੇ ਡਰੋਂ
ਨ੍ਹੀਂ ਜਾਣ ਦਿੰਦੇ ਧਾਰਮਿਕ ਸਥਾਨਾਂ ਤੇ
ਨਹੀਂ ਜਾਣਦੇ
ਇਹ ਲਹੂ ਸਿਰਜਕ ਹੈ
ਤੁਹਾਡੀਆਂ ਪੀੜ੍ਹੀਆਂ ਦਾ !!

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨਾਂ ਵੇ ਤੇਰੀ ਚਾਨਣੀ
Next articleਬਟਾਲਾ ਸ਼ਹਿਰ ਦੀ ਇਤਿਹਾਸਿਕ ਮਹੱਤਤਾ