ਪੜਾਈ ਦਾ ਮੁੱਲ

(ਸਮਾਜ ਵੀਕਲੀ)

ਸਿਮਰਨ ਬੀ ਏ ਪੂਰੀ ਕਰ ਕੇ ਹਟੀ ਸੀ ਤੇ ਅੱਗੇ ਪੜ੍ਹਨ ਦਾ ਕਦੇ ਵਿਚਾਰ ਬਣਾ ਲੈਂਦੀ ਤੇ ਕਦੇ ਢਾਹ ਦਿੰਦੀ। ਇੱਕ ਦਿਨ ਉਹ ਵਿਹੜੇ ਵਿੱਚ ਇਸ ਤਰਾਂ ਬੈਠੀ ਸੀ ਕਿ ਘਰ ਕਿਸੇ ਕੰਮ ਤੋਂ ਪਿੰਡ ਦੀ ਇੱਕ ਬਜ਼ੁਰਗ ਔਰਤ ਆਈ, ਸਿਮਰਨ ਦੀ ਮੰਮੀ ਘਰ ਨਹੀਂ ਸੀ ਤੇ ਉਹ ਬਜ਼ੁਰਗ ਸਿਮਰਨ ਨੂੰ ਪੁੱਛਣ ਲੱਗੀ, ‘ਧੀਏ ਹੁਣ ਕਿਹੜੀ ਕਲਾਸ ‘ਚ ਹੋ ਗਈ, ਅੱਗੋਂ ਸਿਮਰਨ ਬੋਲੀ ਬੇਬੇ ਜੀ ਬੀ ਏ ਕਰਕੇ ਹਟੀ ਸੀ। ਸਿਮਰਨ ਦੀ ਗੱਲ ਕੱਟਦਿਆਂ ਬੇਬੇ ਬੋਲੀ ‘ਪੁੱਤ ਅੱਗੇ ਨੀ ਪੜ੍ਹਨਾ ਤੂੰ? ਸਿਮਰਨ ਕਹਿੰਦੀ ਦੇਖਦੀ ਹਾਂ ਬੇਬੇ।

ਬੇਬੇ ਇੱਕੋ ਦਮ ਬੋਲੀ ਨਾ ਧੀਏ, ਦੇਖਣਾ ਕੀ ਐ ਤੂੰ ਪੜ੍ਹ, ਤੈਨੂੰ ਕਿਤੇ ਚੰਗੀ ਨੌਕਰੀ ਮਿਲ ਜਾਵੇਗੀ,ਪੜਾਈ ਨਾ ਛੱਡੀ, ਸਿਮਰਨ ਬੋਲੀ ਠੀਕ ਐ ਬੇਬੇ। ਫਿਰ ਗੱਲਾਂ ਵਿੱਚ ਬੇਬੇ ਬੋਲੀ ਪੁੱਤ ਮੇਰੀ ਦੋਹਤੀ ਐ, ਉਹ ਵੀ ਬਹੁਤ ਪੜੀ ਹੋਈ ਐ, ਤੇ ਪਰਸੋਂ ਇੱਕ ਵਧੀਆ ਤੇ ਕਾਫੀ ਪੜੇ-ਲਿਖੇ ਮੁੰਡੇ ਨਾਲ ਰਿਸ਼ਤਾ ਹੋਇਆ,ਘਰ-ਬਾਰ ਵੀ ਸੋਹਣਾ ਤੇ ਸੱਸ-ਸਹੁਰਾ ਵੀ ਸਰਕਾਰੀ ਨੌਕਰੀ ‘ਤੇ ਲੱਗੇ ਹੋਏ ਨੇ। ਦੇਖ ਧੀਏ ਤੂੰ ਵੀ ਹੋਰ ਪੜ੍ਹ ਲੈ, ਤੇ ਆਪਣੇ ਪੈਰਾਂ ‘ਤੇ ਖੜੀ ਹੋ ਜਾਵੇਗੀ। ਸਿਮਰਨ ਬੋਲੀ, ਬੇਬੇ ਮੈਂ ਹੋਰ ਅੱਗੇ ਪੜੂੰਗੀ । ਬੇਬੇ ਫਿਰ ਬੋਲਦੀ ਐ ਪੁੱਤ ਆਪਾਂ ਕਿਹੜਾ ਕਿਸੇ ਖਾਤਰ ਪੜਨਾ ਏ, ਕੰਮ ਤਾਂ ਆਪਣੇ ਹੀ ਆਵੇਗੀ, ਜੇ ਹੋਰ ਨਹੀਂ ਤਾਂ ਕੁਝ ਪੁੱਤ ਆਪਣੇ ਬੱਚਿਆਂ ਨੂੰ ਤਾਂ ਪੜਾ ਹੀ ਸਕਾਂਗੇ ।

ਫਿਰ ਉਹ ਬਜ਼ੁਰਗ ਬੇਬੇ ਬੋਲੀ, ਪੁੱਤ ਤੇਰੀ ਮੰਮੀ ਤਾਂ ਆਈ ਨੀਂ, ਮੈਂ ਚਲਦੀ ਆਂ, ਕੱਲ ਨੂੰ ਆ ਜਾਉਂਗੀ। ਠੀਕ ਹੈ ਬੇਬੇ ਜੀ ਤੁਸੀਂ ਕੱਲ ਆ ਜਾਇਓ ਫੇਰ,ਪਰ ਮੈਂ ਚਾਹ ਬਣਾਉਂਦੀ ਆਂ, ਪੀ ਕੇ ਜਾਇਓ। ਨਹੀਂ ਪੁੱਤ ਚਾਹ ਨੂੰ ਕੀ ਐ, ਕੱਲ ਤੇਰੀ ਮੰਮੀ ਨਾਲ ਇਕੱਠੇ ਬੈਠ ਕੇ ਪੀ ਲਵਾਂਗੇ ਚਾਹ, ਬੇਬੇ ਬੋਲਦੀ ਐ। ਇਹ ਕਹਿ ਕੇ ਬੇਬੇ ਚੱਲੇ ਜਾਂਦੀ ਐ। ਜਾਂਦੀ ਹੋਈ ਬੇਬੇ ਨੂੰ ਦੇਖ ਕੇ ਸਿਮਰਨ ਸੋਚਦੀ ਐ ਕਿ ਬੇਬੇ ਅਨਪੜ੍ਹ ਹੋਣ ਕਾਰਨ ਮੈਂਨੂੰ ਪੜਾਈ ਦਾ ਮੁੱਲ ਜ਼ਰੂਰ ਦੱਸ ਗਈ।

ਪ੍ਰਦੀਪ ਕੌਰ ਅਡੋਲ

ਜਰਨਲਿਸਟ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਾਸ ਰਿਸ਼ਤੇ……..
Next articleਚੰਨਾਂ ਵੇ ਤੇਰੀ ਚਾਨਣੀ