ਸਾਉਣ ਦਾ ਮਹੀਨਾ ?

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਕਾਹਦਾ ਸਾਉਣ ਦਾ ਮਹੀਨਾ,
ਨਾ ਕੋਈ ਬਾਗਾਂ ਵਿੱਚ ਮੋਰ।
ਨਾ ਹੀ ਪਿੱਪਲਾਂ ਤੇ ਪੀਘਾਂ,
ਤੇ ਨਾ ਝਾਂਜਰਾਂ ਦੇ ਸ਼ੋਰ….।

ਪਹਿਲਾਂ ਆਉਂਦਾ ਸੀਗਾ ਸਾਉਣ….,
ਨਾਲ ਲੈ ਕੇ ਬਈ ਬਹਾਰਾਂ।
ਗਿੱਧਾ ਪਾਉਂਦੀਆਂ ਸੀ ਜਦੋਂ….,
ਭਾਬੀ-ਨਣਦਾਂ ਦੀ ਡਾਰਾਂ।
ਸੁਣ ਤਾੜੀਆਂ ਦੇ ਬੋਲ….,
ਪੂਰੀ ਉੱਠਦੀ ਸੀ ਲੋਰ….।
ਨਾ ਹੀ ਪਿੱਪਲਾਂ ‘ਤੇ ਪੀਘਾਂ….,
ਤੇ ਨਾ ਝਾਂਜਰਾਂ ਦੇ ਸ਼ੋਰ….।
ਕਾਹਦਾ ਸਾਉਣ ਦਾ ਮਹੀਨਾ………..

ਹੁਣ ਸਾਉਣ ਨਾਲ ਬੱਚਿਆਂ ਦੀ….,
ਰਹੀ ਨਾ ਸਕੀਰੀ।
ਨਾ ਕੋਈ ਗੁੱਡੀਆਂ ਹੀ ਫੂਕੇ….
ਤੇ ਨਾ ਵੰਡਣ ਪੰਜੀਰੀ’।
ਹੁਣ ‘ਮੰਗਦੇ ਨਾ ਦਾਣੇ….’,
ਤੇ ਨਾ ਮੀਂਹ ਵੀ ਜੋਰੋ ਜੋਰ।
ਨਾ ਹੀ ਪਿੱਪਲਾਂ ਤੇ ਪੀਘਾਂ….,
ਤੇ ਨਾ ਝਾਂਜਰਾਂ ਦੇ ਸ਼ੋਰ….।
ਕਾਹਦਾ ਸਾਉਣ ਦਾ ਮਹੀਨਾ……….

ਰੀਤਾਂ, ਰਸਮਾਂ, ਰਿਵਾਜ ਹੋਣ….,
ਫੋਨ ਤੇ ਹੀ ਸਾਰੇ।
ਹੁਣ ਭੈਣਾਂ ਕੋਲ਼ ਵੀਰ….,
ਲੈ ਕੇ ਜਾਣ ਨਾ ਸੰਧਾਰੇ।
ਵਟਸੲਐਪ, ਐਫ.ਬੀ. ‘ਤੇ,
ਬੱਸ ਰਹਿ ਗਏ ਮੇਲ ਜੋਲ….।
ਨਾ ਹੀ ਪਿੱਪਲਾਂ ਤੇ ਪੀਘਾਂ,
ਤੇ ਨਾ ਝਾਂਜਰਾਂ ਦੇ ਸ਼ੋਰ….।
ਕਾਹਦਾ ਸਾਉਣ ਦਾ ਮਹੀਨਾ………

ਖੀਰ, ਪੂੜੇ, ਪ੍ਰਸ਼ਾਦ ਨਾ….,
ਬਣਾਉਂਦੀ ਕੋਈ ਨਾਰ।
ਪਹੁੰਚੇ ਡਿਸਕੋ-ਕਲੱਬਾਂ ਵਿੱਚ….,
ਤੀਆਂ ਦੇ ਤਿਉਹਾਰ।
ਬੰਦ ਹੁੰਦੇ ਜਾਂਦੇ ਮੇਲੇ….,
ਨਾਲੇ ਪਹਿਲਵਾਨੀ ਘੋਲ਼।
ਨਾ ਹੀ ਪਿੱਪਲਾਂ ਤੇ ਪੀਘਾਂ,
ਤੇ ਨਾ ਝਾਂਜਰਾਂ ਦੇ ਸ਼ੋਰ….।
ਕਾਹਦਾ ਸਾਉਣ ਦਾ ਮਹੀਨਾ……..

ਗਿਆ ਬਦਲ ਜ਼ਮਾਨਾ….,
ਨਾਲੇ ਬਦਲੀਆਂ ਰੁੱਤਾਂ।
ਵਾਲ਼ ਕੁੜੀਆਂ ਕਟਾਏ….,
ਮੁੰਡੇ ਕਰਦੇ ਨੇ ਗੁੱਤਾਂ।
ਟੁੱਟੀ ਰੋਮੀਆਂ ਘੜਾਮੇਂ….,
ਭਾਈਚਾਰੇ ਵਾਲੀ ਡੋਰ।
ਨਾ ਹੀ ਪਿੱਪਲਾਂ ਤੇ ਪੀਘਾਂ….,
ਤੇ ਨਾ ਝਾਂਜਰਾਂ ਦੇ ਸ਼ੋਰ….।

ਕਾਹਦਾ ਸਾਉਣ ਦਾ ਮਹੀਨਾ ?,
ਨਾ ਕੋਈ ਬਾਗਾਂ ਵਿੱਚ ਮੋਰ….।
ਨਾ ਹੀ ਪਿੱਪਲਾਂ ਤੇ ਪੀਘਾਂ….
ਤੇ ਨਾ ਝਾਂਜਰਾਂ ਦੇ ਸ਼ੋਰ।

ਰੋਮੀ ਘੜਾਮੇਂ ਵਾਲ਼ਾ
98552-81105

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਨੀਅਰ ਆਗੂ ਕਲੇਰ ਨੂੰ ਸਦਮਾ ਮਾਮੇ ਦੇ ਪੁੱਤਰ ਦਾ ਦਿਹਾਤ
Next articleਵਿਸ਼ਵਾਸ